ਪੜਚੋਲ ਕਰੋ
Advertisement
Hearing of Farm Law in SC: ਸੁਪਰੀਮ ਕੋਰਟ 'ਚ ਵੀ ਕਿਸਾਨ ਅੰਦੋਲਨ ਦੇ ਜੋੜੇ ਖਾਲਿਸਤਾਨ ਨਾਲ ਤਾਰ
Farmers Protest: ਸੀਜੇਆਈ ਨੇ ਕਿਹਾ ਕਿ ਹੁਣ ਸੁਣਨ 'ਚ ਆਇਆ ਹੈ ਕਿ ਗਣਤੰਤਰ ਦਿਵਸ ਪ੍ਰੋਗਰਾਮ ਨੂੰ ਰੋਕਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਵਾਲ ਇਹ ਹੈ ਕਿ ਕੀ ਲੋਕ ਕੋਈ ਹੱਲ ਚਾਹੁੰਦੇ ਹਨ ਜਾਂ ਸਮੱਸਿਆ ਨੂੰ ਬਣਾਈ ਰੱਖਣਾ ਚਾਹੁੰਦੇ ਹਨ।
ਨਵੀਂ ਦਿੱਲੀ: ਸੁਪਰੀਮ ਕੋਰਟ (Supreme Court) ਵਿੱਚ ਖੇਤੀ ਕਾਨੂੰਨਾਂ (Farm Laws) ਬਾਰੇ ਸੁਣਵਾਈ ਹੋ ਰਹੀ ਹੈ। ਅਦਾਲਤ 'ਚ ਵੀ ਕਿਸਾਨ ਅੰਦੋਲਨ (Farmers Protest) ਦੇ ਖਾਲਿਸਤਾਨ (Khalistan) ਨਾਲ ਤਾਰ ਜੋੜੇ ਗਏ। ਸਰਕਾਰ ਵੱਲੋਂ ਪੇਸ਼ ਸਾਲਿਸਟਰ ਜਰਨਲ ਸਾਲਵੇ ਨੇ ਇਹ ਵੀ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਵੈਨਕੂਵਰ ਦੀ ਸੰਸਥਾ ਸਿੱਖਸ ਫਾਰ ਜਸਟਿਸ ਦੇ ਬੈਨਰ ਵੀ ਲਹਿਰਾ ਰਹੇ ਹਨ। ਇਹ ਇੱਕ ਵੱਖਵਾਦੀ ਸੰਗਠਨ ਹੈ। ਵੱਖਰਾ ਖਾਲਿਸਤਾਨ ਚਾਹੁੰਦਾ ਹੈ।
ਇਸ ਉੱਪਰ ਸੀਜੇਆਈ ਨੇ ਪੁੱਛਿਆ ਕਿ ਕੀ ਕਿਸੇ ਨੇ ਇਸ ਨੂੰ ਰਿਕਾਰਡ ਵਿੱਚ ਰੱਖਿਆ ਹੈ? ਇਸ ਲਈ ਸਾਲਿਸਟਰ ਜਰਨਲ ਨੇ ਕਿਹਾ ਕਿ ਇਸ ਨੂੰ ਪਟੀਸ਼ਨ ਵਿੱਚ ਰੱਖਿਆ ਗਿਆ ਹੈ। ਅਦਾਲਤ ਦੀ ਕਾਰਵਾਈ ਦਾ ਸੰਦੇਸ਼ ਇਹ ਨਹੀਂ ਹੋਣਾ ਚਾਹੀਦਾ ਕਿ ਗਲਤ ਲੋਕਾਂ ਨੂੰ ਸ਼ਹਿ ਦਿੱਤੀ ਗਈ ਹੈ। ਸੀਜੇਆਈ ਨੇ ਕਿਹਾ ਕਿ ਅਸੀਂ ਸਿਰਫ ਸਕਾਰਾਤਮਕਤਾ ਨੂੰ ਉਤਸ਼ਾਹਤ ਕਰ ਰਹੇ ਹਾਂ।
ਪੜ੍ਹੋ ਅਦਾਲਤ ਦੀ ਕਾਰਵਾਈ-
-ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਕਿਹਾ ਹੈ ਕਿ ਅਸੀਂ ਕਾਨੂੰਨ ਲਾਗੂ ਕਰਨ ਨੂੰ ਮੁਲਤਵੀ ਕਰਾਂਗੇ, ਪਰ ਅਣਮਿਥੇ ਸਮੇਂ ਲਈ ਨਹੀਂ। ਸਾਡਾ ਉਦੇਸ਼ ਸਿਰਫ ਸਕਾਰਾਤਮਕ ਵਾਤਾਵਰਣ ਬਣਾਉਣਾ ਹੈ। ਅੱਜ ਨਕਾਰਾਤਮਕ ਗੱਲ ਨਹੀਂ ਹੋਣੀ ਚਾਹੀਦੀ ਸੀ, ਅਜਿਹੀ ਸੁਣਵਾਈ ਦੇ ਸ਼ੁਰੂ ਵਿੱਚ ਐਮਐਲ ਸ਼ਰਮਾ ਨੇ ਕੀਤੀ। (ਸ਼ਰਮਾ ਨੇ ਕਿਹਾ ਸੀ ਕਿ ਕਿਸਾਨ ਕਮੇਟੀ ਵਿਚ ਨਹੀਂ ਜਾਣਗੇ, ਕਾਨੂੰਨ ਰੱਦ ਕੀਤਾ ਜਾਵੇ)।
-ਵਕੀਲ ਸ਼ਰਮਾ ਨੇ ਕਿਹਾ ਕਿ ਕਿਸਾਨ ਇਹ ਵੀ ਕਹਿ ਰਹੇ ਹਨ ਕਿ ਹਰ ਕੋਈ ਆ ਰਿਹਾ ਹੈ ਪਰ ਪ੍ਰਧਾਨ ਮੰਤਰੀ ਮੀਟਿੰਗ ਵਿੱਚ ਕਿਉਂ ਨਹੀਂ ਆਉਂਦੇ। ਸੀਜੇਆਈ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਮੀਟਿੰਗ ਵਿੱਚ ਆਉਣ ਲਈ ਨਹੀਂ ਕਹਾਂਗੇ। ਇਸ ਤੋਂ ਬਾਅਦ ਸਾਲਿਸਿਟਰ ਜਨਰਲ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਗੱਲਬਾਤ ਕਰ ਰਹੇ ਹਨ। ਇਹ ਉਨ੍ਹਾਂ ਦਾ ਵਿਭਾਗ ਹੈ।
-ਸੀਜੇਆਈ ਨੇ ਕਿਹਾ ਕਿ ਹੁਣ ਸੁਣਨ 'ਚ ਆਇਆ ਹੈ ਕਿ ਗਣਤੰਤਰ ਦਿਵਸ ਪ੍ਰੋਗਰਾਮ ਨੂੰ ਰੋਕਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਵਾਲ ਇਹ ਹੈ ਕਿ ਕੀ ਲੋਕ ਕੋਈ ਹੱਲ ਚਾਹੁੰਦੇ ਹਨ ਜਾਂ ਸਮੱਸਿਆ ਨੂੰ ਬਣਾਈ ਰੱਖਣਾ ਚਾਹੁੰਦੇ ਹਨ। ਜੇ ਤੁਸੀਂ ਕੋਈ ਹੱਲ ਚਾਹੁੰਦੇ ਹੋ, ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਕਮੇਟੀ ਸਾਹਮਣੇ ਨਹੀਂ ਜਾਓਗੇ।
-ਵਕੀਲ ਸ਼ਰਮਾ ਨੇ ਕਿਹਾ ਕਿ ਅਦਾਲਤ ਸਾਡੇ ਸਾਰਿਆਂ ਦੀ ਆਖਰੀ ਉਮੀਦ ਹੈ। ਇਸ ‘ਤੇ ਸੀਜੇਆਈ ਨੇ ਕਿਹਾ ਕਿ ਜਿਹੜੇ ਵਕੀਲ ਹਨ, ਉਨ੍ਹਾਂ ਨੂੰ ਨਿਆਂ ਪ੍ਰਕਿਰਿਆ ਦਾ ਸਨਮਾਨ ਕਰਨਾ ਚਾਹੀਦਾ ਹੈ। ਇਹ ਨਹੀਂ ਹੋ ਸਕਦਾ ਕਿ ਜਦੋਂ ਆਰਡਰ ਸਹੀ ਨਾ ਲੱਗੇ, ਤਾਂ ਉਸ ਨੂੰ ਅਸਵੀਕਾਰ ਕਰਨ ਲੱਗੋ। ਇਸ ਤੋਂ ਬਾਅਦ ਵਕੀਲ ਨੇ ਕਿਹਾ ਕਿ ਕਿਸਾਨ ਭਲਕੇ ਮਰਨ ਦੀ ਬਜਾਏ ਅੱਜ ਮਰਨ ਲਈ ਤਿਆਰ ਹੈ। ਇਸ ਬਾਰੇ ਸੀਜੇਆਈ ਨੇ ਕਿਹਾ ਕਿ ਅਸੀਂ ਇਸ ਨੂੰ ਜ਼ਿੰਦਗੀ-ਮੌਤ ਦੇ ਮਾਮਲੇ ਵਜੋਂ ਨਹੀਂ ਵੇਖ ਰਹੇ। ਸਾਡੇ ਕੋਲ ਕਾਨੂੰਨ ਦੀ ਯੋਗਤਾ ਦਾ ਸਵਾਲ ਹੈ। ਕਾਨੂੰਨਾਂ ਦੇ ਲਾਗੂ ਹੋਣ ਨੂੰ ਮੁਲਤਵੀ ਕਰਨਾ ਸਾਡੇ ਹੱਥ ਵਿੱਚ ਹੈ। ਲੋਕ ਕਮੇਟੀ ਸਾਹਮਣੇ ਬਾਕੀ ਮਸਲੇ ਉਠਾ ਸਕਦੇ ਹਨ।
-ਅਦਾਲਤ ਵਿੱਚ ਪਟੀਸ਼ਨਰ ਐਮਐਲ ਸ਼ਰਮਾ ਨੇ ਕਿਹਾ ਕਿ ਮੈਂ ਕੁਝ ਕਿਸਾਨਾਂ ਨਾਲ ਗੱਲ ਕੀਤੀ ਹੈ। ਉਹ ਕਿਸੇ ਕਮੇਟੀ ਅੱਗੇ ਨਹੀਂ ਜਾਣਾ ਚਾਹੁੰਦੇ। ਬੱਸ ਤਿੰਨ ਕਾਨੂੰਨਾਂ ਨੂੰ ਰੱਦ ਕਰਾਉਣਾ ਚਾਹੁੰਦੇ ਹਨ। ਕਿਸਾਨ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਕਾਰਪੋਰੇਟ ਦੇ ਹੱਥਾਂ ਵਿੱਚ ਕਿਸਾਨਾਂ ਨੂੰ ਛੱਡਣ ਦੀ ਤਿਆਰੀ ਹੈ। ਜ਼ਮੀਨ ਖੋਹ ਲਈ ਜਾਏਗੀ। ਇਸ 'ਤੇ ਸੀਜੇਆਈ ਨੇ ਕਿਹਾ ਕਿ ਅਸੀਂ ਅੰਤਰਿਮ ਆਰਡਰ 'ਚ ਕਹਾਂਗੇ ਕਿ ਜ਼ਮੀਨ 'ਤੇ ਕੋਈ ਸਮਝੌਤਾ ਨਹੀਂ ਹੋਏਗਾ।
ਇਹ ਵੀ ਪੜ੍ਹੋ: ਸੁਪਰੀਮ ਕੋਰਟ ਦਾ ਰੁਖ਼ ਵੇਖ ਕਿਸਾਨਾਂ ਨੇ ਕੀਤਾ ਵੱਡਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement