ABP-CVoter Exit Poll 2021 LIVE: ਬੰਗਾਲ ਸਣੇ ਪੰਜ ਸੂਬਿਆਂ 'ਚ ਬਣੇਗੀ ਕਿਸ ਦੀ ਸਰਕਾਰ? ਦੇਖੋ ਸਭ ਤੋਂ ਸਟੀਕ ਐਗਜ਼ਿਟ ਪੋਲ
ABP-CVoter 5 States Exit Poll 2021 LIVE Updates: ਪੱਛਮੀ ਬੰਗਾਲ ਵਿੱਚ ਅੱਜ ਅੱਠਵੇਂ ਤੇ ਆਖਰੀ ਪੜਾਅ ਦੀ ਵੋਟਿੰਗ ਹੋਈ। ਇਸ ਤੋਂ ਪਹਿਲਾਂ ਅਸਾਮ, ਕੇਰਲ, ਤਾਮਿਲਨਾਡੂ ਤੇ ਪੁਡੂਚੇਰੀ ਵਿੱਚ ਵੋਟਿੰਗ ਖ਼ਤਮ ਹੋ ਚੁੱਕੀ ਹੈ। 2 ਮਈ ਨੂੰ ਬੰਗਾਲ ਸਣੇ ਸਾਰੇ ਪੰਜ ਸੂਬਿਆਂ ਵਿੱਚ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ ਪਰ ਇਸ ਤੋਂ ਪਹਿਲਾਂ ਤੁਸੀਂ ਏਬੀਪੀ ਨਿਊਜ਼ 'ਤੇ ਐਗਜ਼ਿਟ ਪੋਲ ਦੇਖ ਸਕਦੇ ਹੋ।
LIVE
Background
Exit Poll 2021: ਅਸਮ 'ਚ 2016 'ਚ ਇਹ ਸਨ ਚੋਣ ਨਤੀਜੇ
ਅਸਮ 'ਚ 2016 ਦੇ ਚੋਣ ਨਤੀਜਿਆਂ ਨੂੰ ਦੇਖੀਏ ਤਾਂ ਇੱਥੇ 126 ਸੀਟਾਂ ਹਨ। ਪਿਛਲੀਆਂ ਚੋਣਾਂ 'ਚ ਬੀਜੇਪੀ ਨੀਤ ਐਨਡੀਏ ਨੇ 86 ਸੀਟਾਂ ਜਿੱਤੀਆਂ ਸਨ ਤੇ ਕਾਂਗਰਸ ਨੀਤ ਯੂਪੀਏ ਨੇ 26 ਸੀਟਾਂ 'ਤੇ ਕਬਜ਼ਾ ਕੀਤਾ ਸੀ। ਏਆਈਯੂਡੀਐਫ ਨੇ 13 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ।
BJP ਦੇ ਸ਼ਾਹਨਵਾਜ਼ ਹੁਸੈਨ ਨੇ ਜਤਾਇਆ ਭਰੋਸਾ
ਬੀਜੇਪੀ ਦੇ ਬਿਹਾਰ 'ਚ ਮੰਤਰੀ ਸ਼ਾਹਨਵਾਜ਼ ਹੁਸੈਨ ਨੇ ਕਿਹਾ ਕਿ ਪੱਛਮੀ ਬੰਗਾਲ 'ਚ ਉਨ੍ਹਾਂ ਨੇ ਵੀ ਪ੍ਰਚਾਰ ਕੀਤਾ ਹੈ ਤੇ ਉਹ ਭਰੋਸੇ ਨਾਲ ਕਹਿ ਸਕਦੇ ਹਨ ਕਿ ਸੂਬੇ 'ਚ ਬੀਜੇਪੀ ਦਾ ਸ਼ਾਨਦਾਰ ਪ੍ਰਦਰਸ਼ਨ ਹੋਵੇਗਾ। ਲੋਕਸਭਾ ਚੋਣਾਂ 'ਚ ਬੀਜੇਪੀ ਨੇ 18 ਸੀਟਾਂ ਜਿੱਤ ਕੇ ਦਿਖਾ ਦਿੱਤਾ ਸੀ ਕਿ ਸੂਬੇ 'ਚ ਜਨਤਾ ਪਰਿਵਰਤਨ ਚਾਹੁੰਦੀ ਹੈ ਤੇ ਇਸ ਨੂੰ ਵਿਧਾਨਸਭਾ ਚੋਣਾਂ ਦੇ ਨਤੀਜਿਆਂ 'ਚ ਵੀ ਦੇਖਿਆ ਜਾਵੇਗਾ।
Bengal Exit Poll 2021 Live
ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਆਖਰੀ ਤੇ ਅੱਠਵੇਂ ਗੇੜ 'ਚ ਸ਼ਾਮ ਸਾਢੇ ਪੰਜ ਵਜੇ ਤਕ 76.07 ਫੀਸਦ ਵੋਟਿੰਗ ਹੋਈ ਹੈ। ਅੰਤਿਮ ਗੇੜ ਦੀਆਂ ਚੋਣਾਂ 'ਚ 84 ਲੱਖ ਤੋਂ ਜ਼ਿਆਦਾ ਵੋਟਰ ਵਿਧਾਨ ਸਭਾ ਦੀਆਂ 35 ਸੀਟਾਂ 'ਤੇ 283 ਤੋਂ ਜ਼ਿਆਦਾ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰ ਰਹੇ ਹਨ।

#KBM2021: बंगाल, असम, तमिलनाडु, पुदुचेरी और केरल में किसकी बनेगी सरकार?

यहां पढ़ें- https://t.co/PX28SbREeQ
यहां देखें- https://t.co/R9lNa26HeA#ABPCVoterExitPoll @RubikaLiyaquat @romanaisarkhan @manogyaloiwal @pankajjha_ @Abhigyan_AP @Kuntalch pic.twitter.com/k0h4fsDwdI
— ABP News (@ABPNews) April 29, 2021

ਪੱਛਮੀ ਬੰਗਾਲ 'ਚ ਸ਼ਾਮ ਸਾਢੇ ਛੇ ਵਜੇ ਤਕ ਚੱਲੇਗਾ ਮਤਦਾਨ
ਪੱਛਮੀ ਬੰਗਾਲ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਦੇ ਵਿਚ ਅੱਜ ਅੱਠਵੇਂ ਤੇ ਅੰਤਿਮ ਗੇੜ ਦੀਆਂ ਚੋਣਾਂ 'ਚ 84 ਲੱਖ ਤੋਂ ਜ਼ਿਆਦਾ ਵੋਟਰ ਵਿਧਾਨ ਸਭਾ ਦੀਆਂ 35 ਸੀਟਾਂ 'ਤੇ 283 ਤੋਂ ਜ਼ਿਆਦਾ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰ ਰਹੇ ਹਨ। ਕੁੱਲ 11, 860 ਮਤਦਾਨ ਕੇਂਦਰਾਂ 'ਚ ਸਵੇਰ 7 ਵਜੇ ਤੋਂ ਵੋਟਿੰਗ ਸ਼ੁਰੂ ਹੈ ਜੋ ਸ਼ਾਮ ਸਾਢੇ ਛੇ ਵਜੇ ਤਕ ਚੱਲੇਗੀ।
2016 'ਚ ਇਹ ਸਨ ਪੱਛਮੀ ਬੰਗਾਲ ਦੇ ਨਤੀਜੇ
ਸਭ ਤੋਂ ਪਹਿਲਾਂ ਪੱਛਮੀ ਬੰਗਾਲ ਦੇ 2016 ਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਇੱਥੇ ਟੀਐਮਸੀ ਨੇ 294 ਸੀਟਾਂ 'ਚੋਂ 211 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ ਤੇ ਕਾਂਗਰਸ ਨੇ 76 ਸੀਟਾਂ 'ਤੇ ਕਬਜ਼ਾ ਕੀਤਾ ਸੀ। ਬੀਜੇਪੀ ਨੇ ਸਿਰਫ ਤਿੰਨ ਸੀਟਾਂ ਜਿੱਤੀਆਂ ਸਨ। ਇਸ ਤੋਂ ਇਲਾਵਾ 4 ਸੀਟਾਂ 'ਤੇ ਹੋਰਾਂ ਨੇ ਆਪਣੀ ਜਿੱਤ ਹਾਸਲ ਕੀਤੀ ਸੀ। ਸਾਫ ਤੌਰ 'ਤੇ ਟੀਐਮਸੀ ਨੇ ਆਪਣਾ ਦਬਦਬਾ 2016 ਦੇ ਚੋਣਾਵੀਂ ਨਤੀਜਿਆਂ 'ਚ ਕਾਇਮ ਕੀਤਾ ਸੀ। ਪਰ ਇਸ ਸਮੇਂ ਇਹ ਮੰਨਣਾ ਹੋਵੇਗਾ ਕਿ ਬੀਜੇਪੀ ਵੀ ਇਸ ਵਾਰ ਸਖਤ ਟੱਕਰ ਦੇਣ ਦੀ ਸਥਿਤੀ 'ਚ ਆ ਗਈ ਹੈ।
ਦੇਸ਼ ਦੇ ਪੰਜ ਸੂਬਿਆਂ ਵਿਚ ਕਿਸਦੀ ਸਰਕਾਰ ਬਣੇਗੀ ਤੇ ਕੌਣ ਕਿਸ ਨੂੰ ਹਰਾਵੇਗਾ? ਸਭ ਤੋਂ ਸਹੀ ਐਗਜ਼ਿਟ ਪੋਲ ਦੇ ਨਤੀਜੇ ਅੱਜ ਸ਼ਾਮ 5 ਵਜੇ ਤੋਂ ਏਬੀਪੀ ਨਿਊਜ਼ 'ਤੇ ਦਿਖਾਏ ਜਾਣਗੇ।
ਕਿੱਥੇ ਵੇਖ ਸਕਦੇ ਹੋ ਐਗਜ਼ਿਟ ਪੋਲ ?
ਟੀਵੀ ਦੇ ਨਾਲ-ਨਾਲ ਮੋਬਾਈਲ ਫੋਨ ਤੇ ਹੋਰ ਸਾਰੇ ਪਲੇਟਫਾਰਮਾਂ 'ਤੇ ਟੈਕਸਟ, ਫੋਟੋਆਂ, ਵੀਡੀਓ ਦੇ ਨਾਲ ABP ਨਿਊਜ਼ ਟੀਵੀ ਦੀ ਲਾਈਵ ਸਟ੍ਰੀਮਿੰਗ ਹੋਵੇਗੀ। ਤੁਸੀਂ ਫੇਮਸ ਵੀਡੀਓ ਸਟ੍ਰੀਮਿੰਗ ਵੈਬਸਾਈਟ ਤੇ ਐਪ ਹੌਟਸਟਾਰ 'ਤੇ ਓਪੀਨੀਅਨ ਪੋਲ ਦੀ ਲਾਈਵ ਕਵਰੇਜ ਵੀ ਦੇਖ ਸਕਦੇ ਹੋ।
ਇਸ ਨਾਲ ਤੁਸੀਂ ਯੂਟਿਊਬ 'ਤੇ ਏਬੀਪੀ ਨਿਊਜ਼ ਦਾ ਸਿੱਧਾ ਪ੍ਰਸਾਰਣ ਵੀ ਦੇਖ ਸਕਦੇ ਹੋ। ਤੁਸੀਂ ਆਪਣੇ ਐਂਡਰੌਇਡ ਜਾਂ ਆਈਓਐਸ ਸਮਾਰਟਫੋਨ 'ਤੇ ਏਬੀਪੀ ਲਾਈਵ ਦੇ ਐਪ ਨੂੰ ਡਾਉਨਲੋਡ ਕਰਕੇ ਲਾਈਵ ਟੀਵੀ ਅਤੇ ਓਪੀਨੀਅਨ ਪੋਲ 'ਤੇ ਸਟੋਰੀੜ ਵੀ ਪੜ੍ਹ ਸਕਦੇ ਹੋ।
ਵੈੱਬਸਾਈਟ (Website)
ਲਾਈਵ ਟੀਵੀ: https://www.abplive.com/live-tv
ਹਿੰਦੀ ਵੈਬਸਾਈਟ: https://www.abplive.com/
ਅੰਗਰੇਜ਼ੀ ਵੈਬਸਾਈਟ: https://news.abplive.com/
ਯੂਟਿਊਬ (Youtube)-
ਹਿੰਦੀ ਯੂਟਿਊਬ: https://www.youtube.com/channel/UCmphdqZNmqL72WJ2uyiNw5w
ਅੰਗ੍ਰੇਜ਼ੀ ਯੂਟਿਊਬ: https://www.youtube.com/user/abpnewstv
ਇਸ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਅਸੀਂ ਤੁਹਾਨੂੰ ਓਪਨੀਅਨ ਪੋਲ ਨਾਲ ਜੁੜੀ ਹਰ ਜਾਣਕਾਰੀ ਦੇਵਾਂਗੇ।
ਇਹ ਹੈ ਮਮਤਾ ਦੀ ਵਾਪਸੀ ਦੀ ਵਜ੍ਹਾ
ਸੀ-ਵੋਟਰ ਦੇ ਡਾਇਰੈਕਟਰ ਯਸ਼ਵੰਤ ਦੇਸ਼ਮੁਖ ਨੇ ਕਿਹਾ ਕਿ ਪੱਛਮੀ ਬੰਗਾਲ 'ਚ ਮਹਿਲਾ ਵੋਟਰਾਂ ਤੇ ਮੁਸਲਿਮ ਵੋਟਰਸ ਨੇ ਮਮਤਾ ਬੈਨਰਜੀ ਦਾ ਜੰਮ ਕੇ ਸਾਥ ਦਿੱਤਾ। ਇਸ ਵਜ੍ਹਾ ਨਾਲ ਲਗਾਤਾਰ ਤੀਜੀ ਵਾਰ ਮਮਤਾ ਬੰਗਾਲ ਦੀ ਸੱਤਾ 'ਤੇ ਵਾਪਸੀ ਹੋ ਸਕਦੀ ਹੈ।
ਕੈਲਾਸ਼ ਵਿਜੇਵਰਗੀ ਨੇ ਜਿੱਤ ਦਾ ਦਾਅਵਾ ਕੀਤਾ
ਬੀਜੇਪੀ ਲੀਡਰ ਤੇ ਪੱਛਮੀ ਬੰਗਾਲ ਦੇ ਪ੍ਰਭਾਰੀ ਕੈਲਾਸ਼ ਵਿਜੇਵਰਗੀ ਨੇ ਐਗਜ਼ਿਟ ਪੋਲ ਦੇ ਅੰਕੜਿਆਂ 'ਚ ਪਿਛੜਨ ਦੇ ਬਾਵਜੂਦ ਇਹ ਦਾਅਵਾ ਕੀਤਾ ਕਿ ਬੰਗਾਲ 'ਚ ਬੀਜੇਪੀ ਦੀ ਸਰਕਾਰ ਬਣੇਗੀ। ਬੀਜੇਪੀ ਕੋਲ ਸਥਾਨਕ ਲੀਡਰਾਂ ਦੀ ਕਮੀ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਬੰਗਾਲ 'ਚ ਸਾਡੇ ਕੋਲ ਲੀਡਰਾਂ ਦੀ ਕਮੀ ਨਹੀਂ ਹੈ।
Bengal Exit Pol
ਬੰਗਾਲ 'ਚ ਅੱਠ ਗੇੜਾਂ 'ਚ ਚੋਣਾਂ ਹੋਈਆਂ ਹਨ ਤੇ ਇਸ ਤਹਿਤ 194 'ਚੋਂ 292 ਸੀਟਾਂ 'ਤੇ ਚੋਣ ਹੋਈ। ਹੁਣ ਇਨ੍ਹਾਂ ਚੋਣਾਂ ਦੀ ਗੱਲ ਕਰੀਏ ਤਾਂ ਟੀਐਮਸੀ ਤੇ ਬੀਜੇਪੀ ਦੇ ਵਿਚ ਤਕੜਾ ਮੁਕਾਬਲਾ ਦੇਖਣ ਨੂੰ ਮਿਲਿਆ ਹੈ। ਇਸ ਤਹਿਤ ਵੱਖ-ਵੱਖ ਅੱਠ ਗੇੜਾਂ 'ਚ ਸੀਟਾਂ ਦਾ ਅੰਕੜਾ ਦੇਖੋ ਤਾਂ ਉਹ ਇਸ ਤਰ੍ਹਾਂ ਹੈ:
ਪਹਿਲਾ ਗੇੜ- 30 ਸੀਟਾਂ
ਟੀਐਸੀ+13-15
ਬੀਜੇਪੀ +14-16
ਕਾਂਗਰਸ+0-2
ਦੂਜਾ ਗੇੜ (30 ਸੀਟਾਂ)
ਟੀਐਸੀ+15-17
ਬੀਜੇਪੀ +12-14
ਕਾਂਗਰਸ+0-2
ਤੀਜਾ ਗੇੜ (31 ਸੀਟਾਂ)
ਟੀਐਸੀ+18-20
ਬੀਜੇਪੀ +11-13
ਕਾਂਗਰਸ+0
ਚੌਥਾ ਗੇੜ (44 ਸੀਟਾਂ)
ਟੀਐਸੀ+20-22
ਬੀਜੇਪੀ +20-22
ਕਾਂਗਰਸ+1-3
ਪੰਜਵਾਂ ਗੇੜ (45 ਸੀਟਾਂ)
ਟੀਐਸੀ+24-26
ਬੀਜੇਪੀ +17-19
ਕਾਂਗਰਸ+1-3
ਛੇਵਾਂ ਗੇੜ (43 ਸੀਟਾਂ)
ਟੀਐਸੀ+26-28
ਬੀਜੇਪੀ +14-16
ਕਾਂਗਰਸ+0-2
ਸੱਤਵਾਂ ਗੇੜ (34 ਸੀਟਾਂ)
ਟੀਐਸੀ+20-22
ਬੀਜੇਪੀ +9-11
ਕਾਂਗਰਸ+2-4
ਅੱਠਵਾਂ ਗੇੜ (35 ਸੀਟਾਂ)
ਟੀਐਸੀ+14-16
ਬੀਜੇਪੀ +10-12
ਕਾਂਗਰਸ+8-10
Tamil Nadu Exit Poll 2021
ਤਾਮਿਲਨਾਡੂ 'ਚ ਵੋਟ ਫੀਸਦ ਦੇਖੀਏ ਤਾਂ ਡੀਐਮਕੇ-ਕਾਂਗਰਸ ਗਠਜੋੜ ਨੂੰ 46.7 ਫੀਸਦ ਵੋਟ ਪਰਸੈਂਟ ਮਿਲਦਾ ਦਿਖਾਈ ਦੇ ਰਿਹਾ ਹੈ। ਏਆਈਡੀਐਮਕੇ ਤੇ ਬੀਜੇਪੀ ਗਠਜੋੜ ਨੂੰ 35 ਫੀਸਦ ਵੋਟ ਸ਼ੇਅਰ ਮਿਲ ਸਕਦਾ ਹੈ ਤੇ ਹੋਰਾਂ ਨੂੰ 18.3 ਫੀਸਦ ਵੋਟ ਸ਼ੇਅਰ ਮਿਲ ਸਕਦਾ ਹੈ।