(Source: ECI/ABP News)
Farmers Protest: ਕੁਰੂਕਸ਼ੇਤਰ 'ਚ ਹਾਈਵੇਅ 'ਤੇ ਕਿਸਾਨਾਂ ਦਾ ਧਰਨਾ ਜਾਰੀ, ਸਰਕਾਰ ਤੋਂ ਨਹੀਂ ਬਣੀ ਗੱਲ, ਰਾਕੇਸ਼ ਟਿਕੈਤ ਨੇ ਕਿਹਾ-‘...ਤਾਂ ਪੱਕਾ ਮੋਰਚਾ ਲਾਉਣਾ ਪਵੇਗਾ’
Farmers Protest News: ਹਰਿਆਣਾ ਦੇ ਕਿਸਾਨ ਸਰਕਾਰ ਤੋਂ ਸੂਰਜਮੁਖੀ ਦੇ ਬੀਜਾਂ ਲਈ ਘੱਟੋ-ਘੱਟ ਸਮਰਥਨ ਮੁੱਲ (MSP) ਦੀ ਮੰਗ ਕਰ ਰਹੇ ਹਨ।
Kurukshetra Chandigarh Highway Farmer Protest: ਸੂਰਜਮੁਖੀ ਦੇ ਬੀਜ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦਣ ਦੀ ਮੰਗ ਕਰ ਰਹੇ ਹਰਿਆਣਾ ਦੇ ਕਿਸਾਨ ਹੁਣ ਲੜਾਈ ਦੇ ਮੂਡ 'ਚ ਨਜ਼ਰ ਆ ਰਹੇ ਹਨ। ਇਸ ਮੁੱਦੇ 'ਤੇ ਮੰਗਲਵਾਰ (13 ਜੂਨ) ਨੂੰ ਵੀ ਕੋਈ ਹਲ ਨਹੀਂ ਹੋਇਆ। ਕੁਰੂਕਸ਼ੇਤਰ 'ਚ ਦਿੱਲੀ-ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਪ੍ਰਸ਼ਾਸਨ ਨਾਲ ਗੱਲਬਾਤ ਬੇਸਿੱਟਾ ਰਹੀ ਹੈ। ਅੰਦੋਲਨ ਅੱਗੇ ਵੀ ਜਾਰੀ ਰਹੇਗਾ।
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਐਮਐਸਪੀ ਬਾਰੇ ਜਿਹੜਾ ਐਲਾਨ ਕੀਤਾ ਸੀ, ਅਸੀਂ ਉਸ ਦੀ ਹੀ ਮੰਗ ਕਰ ਰਹੇ ਹਾਂ, ਪਰ ਹਰਿਆਣਾ ਦੇ ਸੀਐਮ ਇਸ ਨੂੰ ਸੂਬੇ ਵਿੱਚ ਲਾਗੂ ਨਹੀਂ ਕਰ ਰਹੇ ਹਨ। ਹਾਈਵੇ ਜਾਮ ਕਰਨ ਦੀ ਗੱਲ ਕਰਕੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਸੰਘਰਸ਼ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਜੇਕਰ ਸਰਕਾਰ ਜਾਂ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਹੋਵੇਗੀ ਤਾਂ ਐੱਸ.ਕੇ.ਐੱਮ. ਦੇ ਲੋਕ ਵੀ ਜਾਣਗੇ।
ਦਿੱਲੀ-ਚੰਡੀਗੜ੍ਹ ਹਾਈਵੇ ਕੀਤਾ ਜਾਮ
ਕਿਸਾਨਾਂ ਨੇ ਇਸ ਮੁੱਦੇ 'ਤੇ ਮਹਾਪੰਚਾਇਤ ਦਾ ਆਯੋਜਨ ਕਰਕੇ ਸੋਮਵਾਰ ਦੁਪਹਿਰ ਤੋਂ ਪਿੱਪਲੀ ਨੇੜੇ ਹਾਈਵੇਅ (ਐੱਨ.ਐੱਚ.-44) ਨੂੰ ਜਾਮ ਕਰ ਦਿੱਤਾ ਹੈ। ਇਹ ਹਾਈਵੇਅ ਦਿੱਲੀ ਨੂੰ ਚੰਡੀਗੜ੍ਹ ਅਤੇ ਕੁਝ ਹੋਰ ਮਾਰਗਾਂ ਨਾਲ ਜੋੜਦਾ ਹੈ। ਕਿਸਾਨਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਰਮਿਆਨ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ, ਪਰ ਇਹ ਬੇਸਿੱਟਾ ਰਹੀ।
ਸੰਯੁਕਤ ਕਿਸਾਨ ਮੋਰਚਾ ਦੇ ਲੋਕ ਵੀ ਕਰਨਗੇ ਗੱਲਬਾਤ
ਟਿਕੈਤ ਨੇ ਅੱਗੇ ਕਿਹਾ ਕਿ ਇਹ ਫੈਸਲਾ ਕੀਤਾ ਗਿਆ ਹੈ ਕਿ ਹੁਣ ਸੰਯੁਕਤ ਕਿਸਾਨ ਮੋਰਚਾ ਦੇ ਲੋਕ ਵੀ ਸਰਕਾਰ ਨਾਲ ਗੱਲਬਾਤ ਕਰਨ ਲਈ ਜਾਣਗੇ। ਜੇਕਰ ਗੱਲਬਾਤ ਅਸਫਲ ਹੁੰਦੀ ਹੈ ਤਾਂ ਪੱਕੇ ਮੋਰਚੇ ਲਾਏ ਜਾਣਗੇ। ਕੱਲ੍ਹ ਤੋਂ ਲੋਕ ਆਉਣੇ ਸ਼ੁਰੂ ਹੋ ਜਾਣਗੇ ਅਤੇ ਫਿਰ ਇਹ ਵਧਦਾ ਹੀ ਜਾਵੇਗਾ। ਕਿਸਾਨ ਟਰੈਕਟਰ, ਟਰਾਲੀ ਅਤੇ ਝੌਂਪੜੀਆਂ ਦਾ ਇੰਤਜ਼ਾਮ ਕਰ ਲੈਣ। ਦਿੱਲੀ ਵਾਲਾ ਮਾਹੌਲ ਦੇਖਣ ਦੇ ਸਵਾਲ 'ਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਹਾਂ ਅਜਿਹਾ ਹੀ ਦੇਖਣ ਨੂੰ ਮਿਲੇਗਾ। ਟਿਕੈਤ ਨੇ ਦੱਸਿਆ ਕਿ ਉਨ੍ਹਾਂ ਨੇ ਸੋਮਵਾਰ ਰਾਤ ਨੂੰ ਜ਼ਿਲ੍ਹਾ ਪ੍ਰਸ਼ਾਸਨ ਨਾਲ ਦੋ ਮੀਟਿੰਗਾਂ ਕੀਤੀਆਂ, ਪਰ ਉਨ੍ਹਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ।
ਇਹ ਵੀ ਪੜ੍ਹੋ: ਧਿਆਨ ਸਿੰਘ ਮੰਡ ਦੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਸਲਾਹ : ਕਿਹਾ ਨਾ ਮੈਨੂੰ ਤੇ ਨਾ ਹੀ ਤੁਹਾਨੂੰ ਕੌਮ ਦਾ ਪੂਰਾ ਸਮਰਥਨ, ਇੱਕ ਹੋ ਜਾਨੇ
ਕਿਸਾਨਾਂ ਨੇ ਕਿਹਾ – ਫਿਰ ਟੋਲ ਪਲਾਜਾ ਕਰ ਦੇਵਾਂਗੇ ਬੰਦ
ਉਨ੍ਹਾਂ ਕਿਹਾ ਕਿ ਇਕ ਕਮੇਟੀ ਵੀ ਬਣਾਈ ਗਈ ਹੈ। ਸਰਕਾਰ ਸਿਰਫ਼ ਮੁਲਤਵੀ ਕਰਨ ਦਾ ਕੰਮ ਕਰ ਰਹੀ ਹੈ। ਟਿਕੈਤ ਨੇ ਦੋਸ਼ ਲਾਇਆ ਕਿ ਸਰਕਾਰ ਇਸ਼ਤਿਹਾਰਾਂ ’ਤੇ ਪੈਸਾ ਖਰਚ ਕਰ ਰਹੀ ਹੈ ਪਰ ਐਮਐਸਪੀ ਨਹੀਂ ਦੇ ਰਹੀ। ਸਾਨੂੰ ਘੱਟੋ-ਘੱਟ ਸਮਰਥਨ ਮੁੱਲ ਅਤੇ ਗ੍ਰਿਫਤਾਰ ਕਿਸਾਨਾਂ ਦੀ ਰਿਹਾਈ ਲਈ ਇੱਕ ਵਾਰ ਫਿਰ ਇੱਕਜੁੱਟ ਹੋਣਾ ਪਵੇਗਾ। ਜੇਕਰ ਲੋੜ ਪਈ ਤਾਂ ਟੋਲ ਪਲਾਜ਼ਾ ਬੰਦ ਕਰ ਦਿੱਤੇ ਜਾਣਗੇ। ਹੁਣ ਟੋਲ ਖੁੱਲ੍ਹੇ ਹੋਏ ਹਨ। ਹੁਣ ਇਸ ਮੋਰਚੇ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ।
ਕੀ ਹੈ ਕਿਸਾਨਾਂ ਦੀ ਮੰਗ?
ਜ਼ਿਕਰਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸ਼ਨੀਵਾਰ ਨੂੰ ਸੂਰਜਮੁਖੀ ਦੀ ਫਸਲ ਲਈ 8,528 ਕਿਸਾਨਾਂ ਨੂੰ ਅੰਤਰਿਮ ਮੁਆਵਜ਼ੇ ਵਜੋਂ 29.13 ਕਰੋੜ ਰੁਪਏ ਜਾਰੀ ਕੀਤੇ ਸਨ। ਕਿਸਾਨਾਂ ਦੀ ਮੰਗ ਹੈ ਕਿ ਸੂਬਾ ਸਰਕਾਰ ਸੂਰਜਮੁਖੀ ਦੇ ਘੱਟੋ-ਘੱਟ ਸਮਰਥਨ ਮੁੱਲ 6400 ਰੁਪਏ ਪ੍ਰਤੀ ਕੁਇੰਟਲ 'ਤੇ ਖਰੀਦੇ। ਭਾਵੰਤਰ ਭਾਰਪਾਈ ਯੋਜਨਾ ਦੇ ਤਹਿਤ, ਰਾਜ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਵਿਕਣ ਵਾਲੀ ਸੂਰਜਮੁਖੀ ਦੀ ਫਸਲ ਲਈ ਅੰਤਰਿਮ ਸਹਾਇਤਾ ਵਜੋਂ 1,000 ਰੁਪਏ ਪ੍ਰਤੀ ਕੁਇੰਟਲ ਦੇ ਰਹੀ ਹੈ।
ਇਹ ਵੀ ਪੜ੍ਹੋ: 1885 ਚੌਲ ਮਿੱਲਾਂ ਵੱਲ 11917 ਕਰੋੜ ਬਕਾਇਆ , ਡਿਫਾਲਟਰ ਰਾਈਸ ਮਿੱਲਰਾਂ ਲਈ ਯਕਮੁਸ਼ਤ ਨਿਬੇੜਾ ਨੀਤੀ ਲਿਆਉਣ ਸਬੰਧੀ ਵਿਚਾਰ ਵਟਾਂਦਰਾ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)