(Source: ECI/ABP News/ABP Majha)
Devisingh Shekhawat Demise: ਸਾਬਕਾ ਰਾਸ਼ਟਰਪਤੀ ਪ੍ਰਤੀਭਾ ਪਾਟਿਲ ਦੇ ਪਤੀ ਦਾ ਹੋਇਆ ਦੇਹਾਂਤ, ਪੀਐਮ ਮੋਦੀ ਨੇ ਦਿੱਤੀ ਸ਼ਰਧਾਂਜਲੀ
Ex-President Pratibha Patil Husband Demise: ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਪਤੀ ਦੇਵੀ ਸਿੰਘ ਸ਼ੇਖਾਵਤ ਦਾ ਦੇਹਾਂਤ ਹੋ ਗਿਆ ਹੈ। ਉਹ ਕੁਝ ਦਿਨਾਂ ਤੋਂ ਪੁਣੇ ਦੇ ਹਸਪਤਾਲ 'ਚ ਭਰਤੀ ਸਨ। ਪੀਐਮ ਮੋਦੀ ਨੇ ਉਨ੍ਹਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ।
PM Modi Condolences Over Devisingh Shekhawat Demise: ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਪਤੀ ਦੇਵੀ ਸਿੰਘ ਸ਼ੇਖਾਵਤ ਦਾ ਸ਼ੁੱਕਰਵਾਰ (24 ਫਰਵਰੀ) ਨੂੰ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਪਰਿਵਾਰ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਸ਼ੇਖਾਵਤ ਨੇ ਪੁਣੇ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਸਵੇਰੇ 9 ਵਜੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਸ਼ੇਖਾਵਤ ਆਪਣੇ ਪਿੱਛੇ ਪਤਨੀ ਪ੍ਰਤਿਭਾ ਪਾਟਿਲ ਅਤੇ ਦੋ ਬੱਚੇ - ਇੱਕ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ।
ਪੀਐਮ ਮੋਦੀ ਨੇ ਜਤਾਇਆ ਦੁੱਖ
ਦੇਵੀ ਸਿੰਘ ਸ਼ੇਖਾਵਤ ਦੇ ਦੇਹਾਂਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਪੀਐਮ ਮੋਦੀ ਨੇ ਟਵੀਟ ਕੀਤਾ, “ਦੇਵੀਸਿੰਘ ਸ਼ੇਖਾਵਤ ਜੀ ਦੀ ਮੌਤ ‘ਤੇ ਮੇਰੇ ਵਿਚਾਰ ਸਾਬਕਾ ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਪਾਟਿਲ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਾਂ।'' ਉਨ੍ਹਾਂ ਨੇ ਆਪਣੇ ਵੱਖ-ਵੱਖ ਸਮਾਜ ਸੇਵਾ ਦੇ ਯਤਨਾਂ ਰਾਹੀਂ ਸਮਾਜ 'ਤੇ ਛਾਪ ਛੱਡੀ। ਓਮ ਸ਼ਾਂਤੀ।''
My thoughts are with our former President Smt. Pratibha Patil Ji and her family on the passing away of Dr. Devisingh Shekhawat Ji. He made a mark on society through his various community service efforts. Om Shanti.
— Narendra Modi (@narendramodi) February 24, 2023">