ਸਾਬਕਾ ਕੇਂਦਰੀ ਮੰਤਰੀ ਜਸਵੰਤ ਸਿੰਘ ਦਾ ਦੇਹਾਂਤ, ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਸਾਬਕਾ ਕੇਂਦਰੀ ਮੰਤਰੀ ਜਸਵੰਤ ਸਿੰਘ ਪਿਛਲੇ ਲੰਮੇ ਸਮੇਂ ਤੋਂ ਕੋਮਾ 'ਚ ਸਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ ਹੈ।
ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਅਤੇ ਬੀਜੇਪੀ ਲੀਡਰ ਜਸਵੰਤ ਸਿੰਘ ਦਾ 82 ਸਾਲ ਦੀ ਉਮਰ ਦੇਹਾਂਤ ਹੋ ਗਿਆ।
ਪੀਐਮ ਮੋਦੀ ਨੇ ਟਵੀਟ ਕੀਤਾ, 'ਪਹਿਲਾਂ ਇਕ ਸੈਨਿਕ ਦੇ ਰੂਪ 'ਚ ਤੇ ਬਾਅਦ 'ਚ ਸਿਆਸਤ ਨਾਲ ਆਪਣਾ ਲੰਬਾ ਸਮਾਂ ਮੁਜ਼ਾਰਨ ਦੌਰਾਨ ਦੇਸ਼ ਦੀ ਸੇਵਾ ਪੂਰੀ ਮਿਹਨਤ ਨਾਲ ਕੀਤੀ। ਅਟਲ ਜੀ ਦੀ ਸਰਕਾਰ ਦੌਰਾਨ ਉਨ੍ਹਾਂ ਮਹੱਤਵਪੂਰਨ ਵਿਭਾਗਾਂ ਨੂੰ ਸੰਭਾਲਿਆਂ ਅਤੇ ਵਿੱਤ, ਰੱਖਿਆ ਅਤੇ ਬਾਹਰੀ ਮਾਮਲਿਆਂ ਦੀ ਦੁਨੀਆਂ 'ਚ ਇਕ ਮਜ਼ਬੂਤ ਛਾਪ ਛੱਡੀ, ਉਨ੍ਹਾਂ ਦੇ ਦੇਹਾਂਤ ਤੋਂ ਦੁਖੀ ਹਾਂ।'
Jaswant Singh Ji served our nation diligently, first as a soldier and later during his long association with politics. During Atal Ji’s Government, he handled crucial portfolios and left a strong mark in the worlds of finance, defence and external affairs. Saddened by his demise.
— Narendra Modi (@narendramodi) September 27, 2020
ਪ੍ਰਧਾਨ ਮੰਤਰੀ ਨੇ ਦੂਜੇ ਟਵੀਟ 'ਚ ਲਿਖਿਆ, 'ਜਸਵੰਤ ਸਿੰਘ ਜੀ ਨੂੰ ਰਾਜਨੀਤੀ ਅਤੇ ਸਮਾਜ ਦੇ ਮਾਮਲਿਆਂ 'ਤੇ ਉਨ੍ਹਾਂ ਦੇ ਅਨੋਖੇ ਦ੍ਰਿਸ਼ਟੀਕੋਣ ਲਈ ਯਾਦ ਕੀਤਾ ਜਾਵੇਗਾ। ਉਨ੍ਹਾਂ ਬੀਜੇਪੀ ਨੂੰ ਮਜ਼ਬੂਤ ਬਣਾਉਣ 'ਚ ਵੀ ਯੋਗਦਾਨ ਦਿੱਤਾ। ਮੈਂ ਹਮੇਸ਼ਾ ਉਨ੍ਹਾਂ ਦੇ ਨਾਲ ਸਾਡੀ ਗੱਲਬਾਤ ਨੂੰ ਯਾਦ ਰੱਖਾਂਗਾ। ਉਨ੍ਹਾਂ ਦੇ ਪਰਿਵਾਰ ਤੇ ਸਮਰਥਕਾਂ ਪ੍ਰਤੀ ਸੰਵੇਦਨਾ।'
Jaswant Singh Ji will be remembered for his unique perspective on matters of politics and society. He also contributed to the strengthening of the BJP. I will always remember our interactions. Condolences to his family and supporters. Om Shanti.
— Narendra Modi (@narendramodi) September 27, 2020
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਜਸਵੰਤ ਸਿੰਘ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ 'ਜਸਵੰਤ ਸਿੰਘ ਜੀ ਨੂੰ ਉਨ੍ਹਾਂ ਦੀ ਬੌਧਿਕ ਸਮਰੱਥਾ ਤੇ ਦੇਸ਼ ਦੀ ਸੇਵਾ 'ਚ ਸ਼ਾਨਦਾਰ ਰਿਕਾਰਡ ਲਈ ਯਾਦ ਕੀਤਾ ਜਾਵੇਗਾ।'