(Source: ECI/ABP News/ABP Majha)
ਨੂੰਹ ਸਣੇ 4 ਜਣਿਆਂ ਦਾ ਕਤਲ ਕਰਨ ਮਗਰੋਂ ਥਾਣੇ ਪਹੁੰਚਿਆ ਕਾਤਲ, ਪੁਲਿਸ ਨੂੰ ਦੱਸਿਆ ਕਿਉਂ ਕੀਤਾ ਖਤਰਨਾਕ ਕਾਰਾ
ਦੋਸ਼ੀ ਮਕਾਨ ਮਾਲਕ ਨੂੰ ਉਸ ਦੀ ਨੂੰਹ ਤੇ ਕਿਰਾਏਦਾਰ 'ਚ ਨਜਾਇਜ਼ ਸਬੰਧਾਂ ਦਾ ਸ਼ੱਕ ਸੀ। ਇਸ ਕਰਕੇ ਉਸ ਨੇ ਆਪਣੀ ਨੂੰਹ ਸਮੇਤ ਚਾਰ ਲੋਕਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਨੇੜਲੇ ਪੁਲਿਸ ਸਟੇਸ਼ਨ ਵਿਖੇ ਆਤਮ ਸਮਰਪਣ ਕਰ ਦਿੱਤਾ।
ਨਵੀਂ ਦਿੱਲੀ: ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਜ਼ਿਲ੍ਹਾ ਗੁਰੂਗ੍ਰਾਮ ਵਿੱਚ ਇੱਕ ਮਕਾਨ ਮਾਲਕ ਦੀ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਗੁਰੂਗ੍ਰਾਮ ਦੇ ਰਾਜੇਂਦਰ ਪਾਰਕ ਥਾਣਾ ਖੇਤਰ ਵਿੱਚ ਇੱਕ ਮਕਾਨ ਮਾਲਕ ਨੇ ਆਪਣੀ ਨੂੰਹ ਸਮੇਤ 4 ਲੋਕਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਿਨ੍ਹਾਂ ਦੀ ਜਾਨ ਚਲੀ ਗਈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਦੋਸ਼ੀ ਦੇ ਕਿਰਾਏਦਾਰ ਹਨ।
ਦੋਸ਼ੀ ਮਕਾਨ ਮਾਲਕ ਨੂੰ ਉਸ ਦੀ ਨੂੰਹ ਤੇ ਕਿਰਾਏਦਾਰ ਵਿੱਚ ਨਜਾਇਜ਼ ਸਬੰਧਾਂ ਦਾ ਸ਼ੱਕ ਸੀ। ਇਸ 'ਤੇ ਮਕਾਨ ਮਾਲਕ ਨੇ ਆਪਣੀ ਹੀ ਨੂੰਹ ਸਮੇਤ ਚਾਰ ਲੋਕਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਨੇੜਲੇ ਪੁਲਿਸ ਸਟੇਸ਼ਨ ਵਿਖੇ ਆਤਮ ਸਮਰਪਣ ਕਰ ਦਿੱਤਾ। ਮ੍ਰਿਤਕਾਂ ਵਿੱਚ ਦੋ ਔਰਤਾਂ, ਇੱਕ ਬੱਚਾ ਤੇ ਇੱਕ ਆਦਮੀ ਸ਼ਾਮਲ ਹਨ। ਇਸ ਦੇ ਨਾਲ ਹੀ ਇੱਕ ਲੜਕੀ ਜ਼ਖਮੀ ਦੱਸੀ ਜਾ ਰਹੀ ਹੈ, ਜਿਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਉਧਰ ਦੂਜੇ ਪਾਸੇ, ਗੁਰੂਗ੍ਰਾਮ ਦੇ ਪੁਲਿਸ ਕਮਿਸ਼ਨਰ ਦੀਪਕ ਸਹਾਰਨ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਦੋਸ਼ੀ ਮਕਾਨ ਮਾਲਕ ਨੇ ਕਤਲ ਕਿਉਂ ਕੀਤਾ। ਇਸ ਦੌਰਾਨ ਮਕਾਨ ਮਾਲਕ ਰਾਓ ਰਾਏ ਸਿੰਘ ਦੀ ਪਤਨੀ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਕਤਲ ਦੀ ਇਹ ਸਨਸਨੀਖੇਜ਼ ਘਟਨਾ ਗੁਰੂਗ੍ਰਾਮ ਦੇ ਰਾਜੇਂਦਰ ਪਾਰਕ ਥਾਣੇ ਦੀ ਹੈ। ਮੰਗਲਵਾਰ ਸਵੇਰੇ ਰਾਜੇਂਦਰ ਪਾਰਕ ਖੇਤਰ ਵਿੱਚ ਹਫੜਾ-ਦਫੜੀ ਮੱਚ ਗਈ ਜਦੋਂ ਇੱਕ ਵਿਅਕਤੀ ਪੁਲਿਸ ਸਟੇਸ਼ਨ ਪਹੁੰਚਿਆ ਤੇ 4 ਲੋਕਾਂ ਨੂੰ ਮਾਰਨ ਦੀ ਗੱਲ ਕਬੂਲੀ ਤੇ ਆਤਮ ਸਮਰਪਣ ਕਰ ਦਿੱਤਾ। ਦੋਸ਼ੀ ਦਾ ਨਾਂ ਰਾਓ ਰਾਏ ਸਿੰਘ (ਸਾਬਕਾ ਫੌਜੀ) ਹੈ।
ਦੋਸ਼ੀ ਇਲਾਕੇ ਵਿੱਚ ਇੱਕ ਸਮਾਜ ਸੇਵੀ ਵਜੋਂ ਜਾਣਿਆ ਜਾਂਦਾ ਹੈ। ਲੋਕ ਇਸਨੂੰ ਟ੍ਰੀਮੈਨ ਵਜੋਂ ਵੀ ਜਾਣਦੇ ਹਨ। ਇਸ ਦੇ ਨਾਲ ਹੀ, ਹੁਣ ਤੱਕ ਦੀ ਪੁਲਿਸ ਜਾਂਚ ਵਿੱਚ ਇਹ ਪਾਇਆ ਗਿਆ ਹੈ ਕਿ ਇੱਕ ਪ੍ਰਾਈਵੇਟ ਬੈਂਕ ਵਿੱਚ ਕੰਮ ਕਰਨ ਵਾਲੇ ਕ੍ਰਿਸ਼ਨਾ ਤਿਵਾੜੀ ਸਮੇਤ 4 ਲੋਕਾਂ ਦਾ ਕਤਲ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਦੋਸ਼ੀ ਰਾਓ ਰਾਏ ਸਿੰਘ ਪੁਲਿਸ ਸਟੇਸ਼ਨ ਪਹੁੰਚਿਆ ਤੇ ਆਪਣੀ ਨੂੰਹ ਸਮੇਤ 4 ਲੋਕਾਂ ਦੇ ਕਤਲ ਦੀ ਗੱਲ ਕਬੂਲ ਕੀਤੀ ਤਾਂ ਪੁਲਿਸ ਵਾਲੇ ਹੈਰਾਨ ਹੋ ਗਏ। ਇੱਕ ਵਾਰ ਉਹ ਇਸ 'ਤੇ ਵਿਸ਼ਵਾਸ ਨਹੀਂ ਕਰ ਸਕੇ।
ਉਧਰ ਕਤਲ ਕਰਨ ਤੋਂ ਬਾਅਦ ਦੋਸ਼ੀ ਮਕਾਨ ਮਾਲਕ ਰਾਓ ਰਾਏ ਸਿੰਘ ਖੁਦ ਪੁਲਿਸ ਸਟੇਸ਼ਨ ਪਹੁੰਚਿਆ ਤੇ ਆਤਮ ਸਮਰਪਣ ਕਰ ਦਿੱਤਾ। ਕਾਤਲ ਰਾਓ ਰਾਏ ਸਿੰਘ ਨੂੰ ਆਪਣੀ ਨੂੰਹ ਅਤੇ ਕਿਰਾਏਦਾਰ ਦੇ ਵਿੱਚ ਕਿਸੇ ਸਬੰਧ ਦਾ ਸ਼ੱਕ ਸੀ, ਜਿਸ ਕਾਰਨ ਅਜਿਹੀ ਵੱਡੀ ਗਿਣਤੀ ਵਿੱਚ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ।
ਇਹ ਵੀ ਪੜ੍ਹੋ: DU PG Admission 2021: PG ਅਰਜ਼ੀ ਫਾਰਮ 'ਚ ਸੁਧਾਰ ਲਈ ਵਿੰਡੋ ਓਪਨ, ਇੱਥੇ ਵੇਖੋ ਡਿਟੇਲਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin