Har ghar tiranga: ਹਰ ਘਰ ਤਿਰੰਗਾ ਵੈਬਸਾਈਟ 'ਤੇ ਦੁਪਹਿਰ 12ਵਜੇ ਤੱਕ ਅਪਲੋਡ ਹੋਈਆਂ 88 ਮਿਲੀਅਨ ਸੈਲਫੀਆਂ, ਸਿਲਸਿਲਾ ਜਾਰੀ
Har ghar tiranga: ਹਰ ਘਰ ਤਿਰੰਗਾ ਪੋਰਟਲ ‘ਤੇ ਦੁਪਹਿਰ 12 ਵਜੇ ਤੱਕ 88 ਲੱਖ ਲੋਕ ਸੈਲਫੀ ਅਪਲੋਡ ਕਰ ਚੁੱਕੇ ਹਨ ਤੇ ਹਾਲੇ ਵੀ ਸਿਲਸਿਲਾ ਜਾਰੀ ਹੈ।
Har ghar tiranga: ਦੇਸ਼ ਭਰ ਵਿੱਚ 77ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਹਰ ਕੋਈ ਦੇਸ਼ ਭਗਤੀ ਦੇ ਰੰਗ ਵਿੱਚ ਡੁੱਬਿਆ ਹੋਇਆ ਹੈ। ਇਸੇ ਲੜੀ ਤਹਿਤ ਪ੍ਰਧਾਨ ਮੰਤਰੀ ਮੋਦੀ ਵਲੋਂ ਹਰ ਘਰ ਤਿਰੰਗਾ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੁਹਿੰਮ ਤਹਿਤ ਤੁਹਾਨੂੰ ਤਿਰੰਗੇ ਨਾਲ ਸੈਲਫੀ ਲੈਣੀ ਹੈ ਤੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰਨੀ ਹੈ। ਉੱਥੇ ਹੀ ਸਰਕਾਰ ਵੱਲੋਂ ਇੱਕ ਪੋਰਟਲ ਵੀ ਲਾਂਚ ਕੀਤਾ ਗਿਆ ਹੈ ਜਿਸ ਵਿੱਚ ਤੁਸੀਂ ਤਿਰੰਗੇ ਨਾਲ ਆਪਣੀ ਸੈਲਫੀ ਅਪਲੋਡ ਕਰ ਸਕਦੇ ਹੋ। ਹੁਣ ਤੱਕ ਇਸ ਪੋਰਟਲ 'ਤੇ 88 ਲੱਖ ਲੋਕਾਂ ਤਿਰੰਗੇ ਨਾਲ ਸੈਲਫੀ ਲੈ ਕੇ ਅਪਲੋਡ ਕਰ ਦਿੱਤੀ ਹੈ ਤੇ ਹਾਲੇ ਵੀ ਪ੍ਰਕਿਰਿਆ ਜਾਰੀ ਹੈ।
ਇੰਨਾ ਹੀ ਨਹੀਂ ਜਦੋਂ ਤੁਸੀਂ ਇਸ ਪੋਰਟਲ 'ਤੇ ਆਪਣੀ ਸੈਲਫੀ ਅਪਲੋਡ ਕਰਦੇ ਹੋ ਤਾਂ ਇਸ 'ਚ ਸਰਟੀਫਿਕੇਟ ਵੀ ਜਾਰੀ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦੇਸ਼ ਦੇ 77ਵੇਂ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਆਪਣੇ ਘਰਾਂ ਨੂੰ ਤਿਰੰਗੇ ਨਾਲ ਸਜਾਉਣ ਅਤੇ ਆਪਣੇ ਸੋਸ਼ਲ ਮੀਡੀਆ ਡੀਪੀ 'ਤੇ ਤਿਰੰਗੇ ਦੀ ਤਸਵੀਰ ਲਗਾਉਣ ਅਤੇ hargarhtiranga.com ਵੈੱਬਸਾਈਟ 'ਤੇ ਤਿਰੰਗੇ ਨਾਲ ਫੋਟੋਆਂ ਅਪਲੋਡ ਕਰਨ ਦੀ ਅਪੀਲ ਕੀਤੀ ਸੀ।
ਇਹ ਵੀ ਪੜ੍ਹੋ: Independence Day 2023: ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ ਤਿਰੰਗੇ ਦੇ ਰੰਗ ‘ਚ ਰੰਗਿਆ ਬੁਰਜ ਖਲੀਫਾ, ਵੇਖੋ ਵੀਡੀਓ
ਦੱਸ ਦਈਏ ਕਿ 13 ਅਗਸਤ, 2023 ਤੋਂ 15 ਅਗਸਤ, 2023 ਤੱਕ hargarhtiranga.com ਵੈੱਬਸਾਈਟ 'ਤੇ ਭਾਰਤੀ ਝੰਡੇ ਨਾਲ ਸੈਲਫੀ ਅਪਲੋਡ ਕਰਨ ਵਾਲੇ ਨਾਗਰਿਕਾਂ ਨੂੰ ਸਰਟੀਫਿਕੇਟ ਮਿਲੇਗਾ। ਜਦੋਂ ਤੁਸੀਂ ਹਰ ਘਰ ਤਿਰੰਗਾ ਵੈੱਬਸਾਈਟ 'ਤੇ ਜਾਓਗੇ, ਤਾਂ ਹੋਮ ਪੇਜ ਝੰਡੇ ਨਾਲ ਸੈਲਫੀ ਅਪਲੋਡ ਕਰਨ ਦਾ ਵਿਕਲਪ ਦਿਖਾਉਂਦਾ ਹੈ ਅਤੇ ਹੇਠਾਂ ਦਿਖਾਉਂਦਾ ਹੈ ਕਿ ਦੁਪਹਿਰ 12 ਵਜੇ ਤੱਕ 88 ਮਿਲੀਅਨ ਸੈਲਫੀਆਂ ਅਪਲੋਡ ਕੀਤੀਆਂ ਗਈਆਂ ਹਨ। ਵੈੱਬਸਾਈਟ ਮੁਤਾਬਕ ਸੈਲਫੀ ਅਪਲੋਡ ਕਰਨ ਦਾ ਅੱਜ ਆਖਰੀ ਦਿਨ ਹੈ।
ਹਰ ਘਰ ਤਿਰੰਗਾ ਵੈੱਬਸਾਈਟ ਦੇ ਹੋਮ ਪੇਜ 'ਤੇ ਝੰਡੇ ਅਤੇ ਡਿਜੀਟਲ ਤਿਰੰਗੇ ਨਾਲ ਸੈਲਫੀ ਅਪਲੋਡ ਕਰਨ ਦੇ ਦੋ ਵਿਕਲਪ ਹਨ। ਹੇਠਾਂ ਸਕ੍ਰੌਲ ਕਰਨ 'ਤੇ ਉਪਭੋਗਤਾ ਨੂੰ ਕੇਂਦਰੀ ਮੰਤਰੀਆਂ, ਅਦਾਕਾਰਾਂ ਅਤੇ ਖਿਡਾਰੀਆਂ ਦੀਆਂ ਭਾਰਤੀ ਝੰਡੇ ਨਾਲ ਤਸਵੀਰਾਂ ਦਿਖਾਈ ਦੇਣਗੀਆਂ ਜਿਨ੍ਹਾਂ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸਾਬਕਾ ਕ੍ਰਿਕਟਰ ਪਾਰਥਿਵ ਪਟੇਲ, ਅਦਾਕਾਰ ਅਨੁਪਮ ਖੇਰ ਅਤੇ ਗਾਇਕ ਕੈਲਾਸ਼ ਖੇਰ ਸ਼ਾਮਲ ਹਨ।
ਇਹ ਵੀ ਪੜ੍ਹੋ: Independence day: Aaj tak ਨੇ ਮਹਾਤਮਾ ਗਾਂਧੀ ਸਣੇ ਮਹਾਨ ਸ਼ਖਸ਼ੀਅਤਾਂ ਨੂੰ ਰਾਸ਼ਟਰ ਗੀਤ ਗਾਉਂਦਿਆਂ ਦਿਖਾਇਆ, ਵੇਖੋ ਵੀਡੀਓ