'AAP' ਨੇ ਹਰਿਆਣਾ ਚੋਣਾਂ ਲਈ ਪੰਜਵੀਂ ਸੂਚੀ ਕੀਤੀ ਜਾਰੀ, ਤੋਸ਼ਾਮ ਅਤੇ ਪਲਵਲ ਤੋਂ ਇਨ੍ਹਾਂ ਉਮੀਦਵਾਰਾਂ ਨੂੰ ਦਿੱਤੀਆਂ ਟਿਕਟਾਂ
Haryana AAP Candidates: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੀਆਂ ਤਿਆਰੀਆਂ ਪੂਰੀਆਂ ਹੁੰਦੀਆਂ ਨਜ਼ਰ ਆ ਰਹੀਆਂ ਹਨ। ਪਾਰਟੀ ਨੇ ਸੂਬੇ ਦੀਆਂ ਕੁੱਲ 90 ਵਿਧਾਨ ਸਭਾ ਸੀਟਾਂ 'ਚੋਂ 70 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ।
Haryana AAP Candidates List: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੀਆਂ ਤਿਆਰੀਆਂ ਪੂਰੀਆਂ ਹੁੰਦੀਆਂ ਨਜ਼ਰ ਆ ਰਹੀਆਂ ਹਨ। ਪਾਰਟੀ ਨੇ ਸੂਬੇ ਦੀਆਂ ਕੁੱਲ 90 ਵਿਧਾਨ ਸਭਾ ਸੀਟਾਂ 'ਚੋਂ 70 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਪਾਰਟੀ ਵੱਲੋਂ ਬੁੱਧਵਾਰ (11 ਸਤੰਬਰ) ਸ਼ਾਮ ਨੂੰ ਇੱਕ ਹੋਰ ਸੂਚੀ ਜਾਰੀ ਕੀਤੀ ਗਈ, ਜਿਸ ਵਿੱਚ 9 ਉਮੀਦਵਾਰਾਂ ਦੇ ਨਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਹੁਣ ਤੱਕ ਆਮ ਆਦਮੀ ਪਾਰਟੀ ਨੇ ਕੁੱਲ 70 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ 'ਆਪ' ਦੀਆਂ ਪਿਛਲੀਆਂ ਤਿੰਨ ਸੂਚੀਆਂ ਕੁਝ ਹੀ ਸਮੇਂ 'ਚ ਜਾਰੀ ਕਰ ਦਿੱਤੀਆਂ ਗਈਆਂ ਹਨ। ਤੀਸਰੀ ਸੂਚੀ ਮੰਗਲਵਾਰ (10 ਸਤੰਬਰ) ਦੇਰ ਰਾਤ ਆਈ, ਇਸ ਤੋਂ ਬਾਅਦ ਚੌਥੀ ਅਤੇ ਪੰਜਵੀਂ ਸੂਚੀ ਬੁੱਧਵਾਰ (11 ਸਤੰਬਰ) ਦੀ ਦੁਪਹਿਰ ਅਤੇ ਸ਼ਾਮ ਨੂੰ ਜਾਰੀ ਕੀਤੀ ਗਈ। ਆਪਣੀ ਨਵੀਂ ਸੂਚੀ ਵਿੱਚ ਆਮ ਆਦਮੀ ਪਾਰਟੀ ਨੇ ਤੋਸ਼ਾਮ ਤੋਂ ਦਲਜੀਤ ਸਿੰਘ ਅਤੇ ਪਲਵਲ ਤੋਂ ਧਰਮਿੰਦਰ ਹਿੰਦੁਸਤਾਨੀ ਨੂੰ ਟਿਕਟ ਦਿੱਤੀ ਹੈ।
ਆਪਣੀ ਪੰਜਵੀਂ ਉਮੀਦਵਾਰਾਂ ਦੀ ਸੂਚੀ ਵਿੱਚ ਆਮ ਆਦਮੀ ਪਾਰਟੀ ਨੇ ਨਰਵਾਣਾ ਸੀਟ ਤੋਂ ਅਨਿਲ ਰੰਗਾ, ਨੰਗਲ ਚੌਧਰੀ ਤੋਂ ਡਾ: ਗੋਪੀਚੰਦ, ਪਟੌਦੀ ਸੀਟ ਤੋਂ ਪ੍ਰਦੀਪ, ਫ਼ਿਰੋਜ਼ਪੁਰ ਝਿਰਕਾ ਤੋਂ ਵਸੀਮ ਜਾਫ਼ਰ, ਪੁਨਹਾਣਾ ਤੋਂ ਨਾਇਬ ਠੇਕੇਦਾਰ ਬਿਸਰੂ, ਹੋਡਲ ਤੋਂ ਐਮਐਲ ਗੌਤਮ ਅਤੇ ਪ੍ਰਿਥਲਾ ਤੋਂ ਕੌਸ਼ਲ ਸ਼ਰਮਾ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।
ਦੱਸਣਯੋਗ ਹੈ ਕਿ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਨੇ ਪਹਿਲੀ ਸੂਚੀ ਵਿੱਚ 20 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਦੂਜੀ ਉਮੀਦਵਾਰ ਸੂਚੀ ਵਿੱਚ 9, ਤੀਜੀ ਵਿੱਚ 11 ਅਤੇ ਚੌਥੀ ਉਮੀਦਵਾਰ ਸੂਚੀ ਵਿੱਚ 21 ਉਮੀਦਵਾਰਾਂ ਦੇ ਨਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ। ਹੁਣ ਫਿਰ ਪੰਜਵੀਂ ਸੂਚੀ ਵਿੱਚ 9 ਉਮੀਦਵਾਰਾਂ ਦੀਆਂ ਟਿਕਟਾਂ ਫਾਈਨਲ ਹੋ ਗਈਆਂ ਹਨ। ਇਸ ਦੇ ਨਾਲ ਹੀ ਹਰਿਆਣਾ ਦੀਆਂ ਕੁੱਲ 90 ਵਿਧਾਨ ਸਭਾ ਸੀਟਾਂ 'ਚੋਂ 70 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੈਅ ਹੋ ਗਏ ਹਨ।