Haryana News: ਹਰਿਆਣਾ ਸਰਕਾਰ ਨੇ ਕਿਸਾਨਾਂ ਨੁੰ ਦਿੱਤੀ ਰਾਹਤ, ਖਰੀਫ ਸੀਜ਼ਨ-2023 'ਚ ਖਰਾਬ ਫਸਲਾਂ ਦੇ ਵੱਧ ਮੁਆਵਜ਼ੇ ਦੀ ਕੀਤੀ ਵੰਡ
Kharif Season 2023 Compensation: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਅੱਜ ਖਰੀਫ ਸੀਜਨ-2023 ਵਿਚ ਖਰਾਬ ਫਸਲਾਂ ਦੇ ਵੱਧ ਮੁਆਵਜੇ ਦਾ ਵੰਡ ਕਰ ਕਿਸਾਨਾਂ ਨੁੰ ਵੱਡੀ ਰਾਹਤ ਦਿੱਤੀ।
Kharif Season 2023 Compensation : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਅੱਜ ਖਰੀਫ ਸੀਜਨ-2023 ਵਿਚ ਖਰਾਬ ਫਸਲਾਂ ਦੇ ਵੱਧ ਮੁਆਵਜੇ ਦਾ ਵੰਡ ਕਰ ਕਿਸਾਨਾਂ ਨੁੰ ਵੱਡੀ ਰਾਹਤ ਦਿੱਤੀ। ਖਰੀਫ ਸੀਜਨ-2023 ਵਿਚ ਖਰਾਬ ਫਸਲਾਂ ਅਤੇ ਮੁੜ ਬਿਜੀ ਗਈ ਰਕਬੇ ਦੇ ਲਈ ਦਿੱਤੇ ਗਏ ਮੁਆਵਜੇ 'ਤੇ ਮੁੜ ਵਿਚਾਰ ਕਰ ਕੇ ਸਰਕਾਰ ਨੇ 1692.3 ਏਕੜ ਵਿਚ ਫਸਲ ਖਰਾਬੇ ਦੇ ਲਈ ਕਿਸਾਨਾਂ ਨੂੰ 18 ਕਰੋੜ 67 ਲੱਖ ਰੁਪਏ ਦੀ ਵੱਧ ਰਕਮ ਸਿੱਧੇ ਕਿਸਾਨਾਂ ਦੇ ਖਾਤਿਆਂ ਵਿਚ ਭੇਜੀ ਗਈ। ਮੁੱਖ ਮੰਤਰੀ ਮਨੋਹਰ ਲਾਲ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ। ਸਕੂਲ ਸਿਖਿਆ ਮੰਤਰੀ ਕੰਵਰ ਪਾਲ ਵੀ ਮੌਜੂਦ ਰਹੇ।
ਉਨ੍ਹਾਂ ਨੇ ਕਿਹਾ ਕਿ ਅੱਜ ਜਾਰੀ ਕੀਤੀ ਗਈ ਰਕਮ ਨੁੰ ਮਿਲਾਕੇ ਕੁੱਲ 130 ਕਰੋੜ 88 ਲੱਖ ਰੁਪਏ ਦੀ ਮੁਆਵਜਾ ਰਕਮ ਜਾਰੀ ਕੀਤੀ ਜਾ ਚੁੱਕੀ ਹੈ। ਇਸ ਵਿਚ 14 ਦਸੰਬਰ, 2023 ਨੂੰ ਦਿੱਤੀ ਗਈ ਮੁਆਜਾ ਰਕਮ 97 ਕਰੋੜ 93 ਲੱਖ 26 ਹਜਾਰ ਰੁਪਏ, 11 ਅਕਤੂਬਰ 2023 ਨੂੰ ਦਿੱਤੀ ਗਈ ਮੁਆਜਾ ਰਕਮ 5 ਕਰੋੜ 96 ਲੱਖ 83 ਹਜਾਰ 500 ਰੁਪਏ, ਸ਼ਹਿਰੀ ਖੇਤਰ ਵਿਚ ਵਪਾਰਕ ਸੰਪਤੀਆਂ ਦੇ ਨੁਕਸਾਨ ਲਈ ਅਨੁਮੋਦਿਤ 6 ਕਰੋੜ 70 ਲੱਖ 97 ਹਜਾਰ 277 ਰੁਪਏ ਅਤੇ ਜਨਹਾਨੀ ਦੀ ਮੁਆਵਜਾ ਰਕਮ 1 ਕਰੋੜ 60 ਲੱਖ ਰੁਪਏ ਸ਼ਾਮਿਲ ਹਨ।
ਮਨੋਹਰ ਲਾਲ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਖ ਰੂਪ ਨਾਲ ਅੰਬਾਲਾ ਜਿਲ੍ਹੇ ਵਿਚ ਸੱਭ ਤੋਂ ਵੱਧ ਮੁਆਵਜੇ ਦੀ ਰਕਮ 5 ਕਰੋੜ 85 ਲੱਖ 38 ਹਜਾਰ 732 ਰੁਪਏ ਦਿੱਤੀ ਗਈ ਹੈ। ਇਸ ਦੇ ਬਾਅਦ ਫਤਿਹਾਬਾਦ ਜਿਲ੍ਹਾ ਹੈ, ਜਿੱਥੇ ਦੇ ਕਿਸਾਨਾਂ ਨੂੰ 5 ਕਰੋੜ 54 ਲੱਖ 34 ਹਜਾਰ 067 ਰੁਪਏ ਦਾ ਮੁਆਵਜਾ ਮਿਲਿਆ ਹੈ। ਕੁਰੂਕਸ਼ੇਤਰ ਵਿਚ 3 ਕਰੋੜ 29 ਲੱਖ 42 ਹਜਾਰ ਅਤੇ ਕੈਥਲ ਜਿਲ੍ਹੇ ਵਿਚ 2 ਕਰੋੜ 50 ਲੱਖ 22 ਹਜਾਰ ਮੁਆਵਜਾ ਦਿੱਤਾ ਗਿਆ ਹੈ।
ਇਸ ਮੌਕੇ 'ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਬਿਜਲੀ ਨਿਗਮਾਂ ਦੇ ਚੇਅਰਮੈਨ ਪੀ ਕੇ ਦਾਸ, ਸੇਵਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਪੰਕਜ ਅਗਰਵਾਲ, ਸ਼ਹਿਰੀ ਸਥਾਨਕ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਵਿਕਾਸ ਗੁਪਤਾ, ਮੁੱਖ ਮੰਤਰੀ ਦੀ ਵਧੀਕ ਪ੍ਰਧਾਨ ਸਕੱਤਰ ਆਸ਼ਿਮਾ ਬਰਾੜ, ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਦੇ ਮਹਾਨਿਦੇਸ਼ਕ ਮਨਦੀਪ ਸਿੰਘ ਬਰਾੜ, ਉੱਤਰ ਹਰਿਾਣਾ ਬਿਜਲੀ ਵੰਡ ਨਿਗਮ ਦੇ ਪ੍ਰਬੰਧ ਨਿਦੇਸ਼ਕ ਡਾ. ਸਾਕੇਤ ਕੁਮਾਰ, ਹਰਿਆਣਾ ਕੌਸ਼ਲ ਰੁਜਗਾਰ ਨਿਗਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤ ਖੱਤਰੀ, ਮੀਡੀਆ ਸਕੱਤਰ ਪ੍ਰਵੀਣ ਅੱਤਰੇ, ਚੀਫ ਮੀਡੀਆ ਕੋਰਡੀਨੇਟਰ ਸੁਦੇਸ਼ ਕਟਾਰਿਆ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।