Haryana Crime: ਅਦਾਲਤ ਨੇ ਬਲਾਤਕਾਰ ਦੇ ਮੁਲਜ਼ਮ ਨੂੰ ਕੀਤਾ ਰਿਹਾਅ, ਕਿਹਾ - 36 ਸਾਲ ਦੀ ਔਰਤ ਨਾਲ ਇਕੱਲਾ ਵਿਅਕਤੀ ਅਜਿਹਾ ਨਹੀਂ ਕਰ ਸਕਦਾ
ਮਾਮਲੇ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਇਹ ਸਿਰਫ਼ ਮੁਲਜ਼ਮ ਨੂੰ ਫਸਾਉਣ ਲਈ ਮਨਘੜਤ ਕਹਾਣੀ ਹੈ। ਨਾਲ ਹੀ ਅਦਾਲਤ ਨੇ ਕਿਹਾ ਕਿ ਜੇਕਰ ਅਜਿਹਾ ਹੋਇਆ ਸੀ ਤਾਂ ਸ਼ਿਕਾਇਤ ਦਰਜ ਕਰਨ 'ਚ ਢਾਈ ਮਹੀਨੇ ਦੀ ਦੇਰੀ ਕਿਉਂ ਕੀਤੀ ਗਈ?
Fatehabad Rape Case: ਹਰਿਆਣਾ ਦੇ ਫਤਿਹਾਬਾਦ ਦੀ ਇੱਕ ਅਦਾਲਤ ਨੇ ਬਲਾਤਕਾਰ ਦੇ ਮੁਲਜ਼ਮ ਨੂੰ ਸ਼ੱਕ ਦਾ ਲਾਭ ਦਿੰਦਿਆਂ ਰਿਹਾਅ ਕਰ ਦਿੱਤਾ ਹੈ। ਅਦਾਲਤ ਨੇ ਪਾਇਆ ਕਿ ਐਫਆਈਆਰ ਦਰਜ ਕਰਨ 'ਚ ਲਗਭਗ ਢਾਈ ਮਹੀਨੇ ਦੀ ਦੇਰੀ ਹੋਈ ਹੈ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਬਲਵੰਤ ਸਿੰਘ ਦੀ ਫਾਸਟ ਟਰੈਕ ਵਿਸ਼ੇਸ਼ ਅਦਾਲਤ ਨੇ ਕਿਹਾ ਕਿ ਇਸਤਗਾਸਾ ਪੱਖ ਮੁਲਜ਼ਮਾਂ ਖ਼ਿਲਾਫ਼ ਕੇਸ ਨੂੰ ਸ਼ੱਕ ਤੋਂ ਪਰ੍ਹੇ ਸਾਬਤ ਕਰਨ 'ਚ ਅਸਫਲ ਰਿਹਾ ਹੈ। ਆਦੇਸ਼ਾਂ 'ਚ ਕਿਹਾ ਗਿਆ ਹੈ, "ਸ਼ੱਕ ਦਾ ਲਾਭ ਦਿੰਦੇ ਹੋਏ ਮੁਲਜ਼ਮ ਨੂੰ ਉਸ ਦੇ ਖ਼ਿਲਾਫ਼ ਲਗਾਏ ਗਏ ਦੋਸ਼ਾਂ ਤੋਂ ਬਰੀ ਕਰ ਦਿੱਤਾ ਜਾਂਦਾ ਹੈ।"
ਜ਼ਿਕਰਯੋਗ ਹੈ ਕਿ ਪੀੜਤਾ ਨੇ ਆਪਣੀ ਸ਼ਿਕਾਇਤ 'ਚ ਦਾਅਵਾ ਕੀਤਾ ਸੀ ਕਿ ਬਲਵਿੰਦਰ ਨੇ 5 ਅਤੇ 6 ਅਪ੍ਰੈਲ 2021 ਨੂੰ ਉਸ ਨਾਲ ਬਲਾਤਕਾਰ ਕੀਤਾ ਸੀ। ਪੀੜਤਾ ਅਨੁਸਾਰ ਘਟਨਾ ਸਮੇਂ ਉਸ ਦਾ ਪਤੀ ਪਿੰਡ ਤੋਂ ਬਾਹਰ ਗਿਆ ਹੋਇਆ ਸੀ ਅਤੇ ਉਸ ਦੇ ਬੱਚੇ ਸੁੱਤੇ ਪਏ ਸਨ। ਸ਼ਿਕਾਇਤ 'ਚ ਔਰਤ ਨੇ ਦੱਸਿਆ ਕਿ ਜਬਰ ਜਨਾਹ ਕਰਨ ਤੋਂ ਪਹਿਲਾਂ ਬਲਵਿੰਦਰ ਨੇ ਉਸ ਨੂੰ ਫੜ ਕੇ ਇੱਕ ਕਮਰੇ 'ਚ ਲੈ ਗਿਆ। ਇਸ ਦੇ ਨਾਲ ਹੀ ਇਹ ਵੀ ਦੋਸ਼ ਲਾਇਆ ਗਿਆ ਕਿ ਬਲਵਿੰਦਰ ਨੇ ਘਟਨਾ ਬਾਰੇ ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਬਲਵਿੰਦਰ ਖ਼ਿਲਾਫ਼ ਜੂਨ 2021 'ਚ ਟੋਹਾਣਾ ਸਿਟੀ ਪੁਲੀਸ ਸਟੇਸ਼ਨ 'ਚ ਕੇਸ ਦਰਜ ਕੀਤਾ ਗਿਆ ਸੀ।
ਮੁਲਜ਼ਮ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦਿੱਤੀ ਸੀ ਅਗਾਊਂ ਜ਼ਮਾਨਤ
ਪੁਲਿਸ ਨੇ ਬਲਵਿੰਦਰ ਖ਼ਿਲਾਫ਼ ਆਈਪੀਸੀ ਦੀ ਧਾਰਾ 376 (2), 450 ਅਤੇ 506 ਤਹਿਤ ਕੇਸ ਦਰਜ ਕੀਤਾ ਸੀ। ਇਸ ਮਾਮਲੇ 'ਚ ਮੁਲਜ਼ਮ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਮਿਲ ਗਈ ਸੀ। ਮਾਮਲੇ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਇਹ ਸਿਰਫ਼ ਮੁਲਜ਼ਮ ਨੂੰ ਫਸਾਉਣ ਲਈ ਮਨਘੜਤ ਕਹਾਣੀ ਹੈ। ਨਾਲ ਹੀ ਅਦਾਲਤ ਨੇ ਕਿਹਾ ਕਿ ਜੇਕਰ ਅਜਿਹਾ ਹੋਇਆ ਸੀ ਤਾਂ ਸ਼ਿਕਾਇਤ ਦਰਜ ਕਰਨ 'ਚ ਢਾਈ ਮਹੀਨੇ ਦੀ ਦੇਰੀ ਕਿਉਂ ਕੀਤੀ ਗਈ? ਮਜ਼ਬੂਤ ਔਰਤ ਹੋਣ ਦੇ ਨਾਤੇ ਇਹ ਸੰਭਵ ਨਹੀਂ ਹੈ ਕਿ ਮੁਲਜ਼ਮ ਨੇ ਪੀੜਤਾ ਦਾ ਮੂੰਹ ਇਕ ਹੱਥ ਨਾਲ ਬੰਦ ਕਰਕੇ ਜ਼ਬਰਦਸਤੀ ਕੀਤੀ ਹੋਵੇ। ਉਹ ਇੱਕ ਯੋਗ (ਸਰੀਰਕ ਤੌਰ 'ਤੇ ਤੰਦਰੁਸਤ) ਔਰਤ ਹੈ, ਜਿਸ ਦੀ ਉਮਰ ਲਗਭਗ 36 ਸਾਲ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।