Haryana Exit Poll Result 2024: ਕੀ BJP ਦਾ ਦਬਦਬਾ ਰਹੇਗਾ ਜਾਂ ਇੰਡੀਆ ਗਠਜੋੜ ਚਟਾ ਦੇਵੇਗੀ ਧੂੜ? ਜਾਣੋ ABP ਐਗਜ਼ਿਟ ਪੋਲ ਦੇ ਅੰਕੜੇ
Haryana Exit Poll Result 2024: ਲੋਕ ਸਭਾ ਚੋਣਾਂ ਦੇ ਐਗਜ਼ਿਟ ਪੋਲ ਆ ਗਏ ਹਨ। ਜਿਸ ਤੋਂ ਨਜ਼ਰ ਆ ਰਿਹਾ ਹੈ ਇਸ ਵਾਰ ਕਿਸੇ ਵੀ ਪਾਰਟੀ ਦੇ ਲਈ ਜਿੱਤ ਆਸਾਨ ਨਹੀਂ ਹੋਵੇਗੀ। ਆਓ ਜਾਣਦੇ ਹਾਂ ਹਰਿਆਣਾ ਦੇ ਵਿੱਚ ਕਿਹੜੀ ਪਾਰਟੀ ਬਾਜ਼ੀ ਮਾਰ ਸਕਦੀ ਹੈ।
Haryana Exit Poll Result 2024 ABP Cvoter: ਭਾਜਪਾ, ਜੇਜੇਪੀ, ਕਾਂਗਰਸ ਅਤੇ ਭਾਰਤੀ ਲੋਕ ਦਲ ਸਾਰੀਆਂ ਹੀ ਲੋਕ ਸਭਾ ਚੋਣਾਂ ਵਿੱਚ ਚੰਗੀ ਕਾਰਗੁਜ਼ਾਰੀ ਦੇ ਦਾਅਵੇ ਕਰ ਰਹੀਆਂ ਹਨ, ਪਰ ਭਾਜਪਾ ਨੂੰ ਛੱਡ ਕੇ ਬਾਕੀ ਤਿੰਨ ਪਾਰਟੀਆਂ 2019 ਵਿੱਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀਆਂ, ਇਸ ਲਈ ਇਸ ਵਾਰ ਇੱਥੇ ਆਮ ਆਦਮੀ ਪਾਰਟੀ ਵੀ ਚੋਣ ਮੈਦਾਨ ਵਿੱਚ ਹੈ। ਅਜਿਹੇ 'ਚ ਕੀ ਇਹ ਚਾਰੇ ਪਾਰਟੀਆਂ ਹਰਿਆਣਾ 'ਚ ਆਪਣਾ ਖਾਤਾ ਖੋਲ੍ਹ ਸਕਣਗੀਆਂ ਅਤੇ ਕੀ ਇੱਥੇ ਭਾਜਪਾ ਫਿਰ ਤੋਂ ਸਭ ਤੋਂ ਵੱਡੀ ਪਾਰਟੀ ਹੋਵੇਗੀ? ਇਸ ਬਾਰੇ 'ਚ ਏਬੀਪੀ ਸੀ-ਵੋਟਰ ਦਾ ਐਗਜ਼ਿਟ ਪੋਲ ਸਾਹਮਣੇ ਆਇਆ ਹੈ, ਜਿਸ 'ਚ ਕਈ ਵੱਡੀਆਂ ਗੱਲਾਂ ਸਾਹਮਣੇ ਆਈਆਂ ਹਨ।
ਹਰਿਆਣਾ ਵਿੱਚ ਛੇਵੇਂ ਪੜਾਅ 'ਚ ਹੋਈ ਸੀ ਵੋਟਿੰਗ
ਹਰਿਆਣਾ ਵਿੱਚ ਛੇਵੇਂ ਪੜਾਅ ਤਹਿਤ 25 ਮਈ ਨੂੰ ਵੋਟਿੰਗ ਹੋਈ ਸੀ। ਇਸ ਵਾਰ ਵੋਟਿੰਗ ਦੇ ਅੰਕੜਿਆਂ ਵਿੱਚ ਗਿਰਾਵਟ ਆਈ ਹੈ। ਵੋਟਿੰਗ ਵਿੱਚ ਪੰਜ ਫ਼ੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਸਿਰਫ਼ 64.80 ਫ਼ੀਸਦੀ ਵੋਟਾਂ ਪਈਆਂ ਹਨ। ਸੀ-ਵੋਟਰ ਦੇ ਸਰਵੇਖਣ ਮੁਤਾਬਕ ਭਾਜਪਾ ਨੂੰ 4 ਤੋਂ 6 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ, ਇੰਡੀਆ ਗਠਜੋੜ ਨੂੰ ਵੀ 4 ਤੋਂ 6 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਜਦੋਂਕਿ ਜੇਜੇਪੀ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਨੂੰ ਕੋਈ ਸੀਟ ਮਿਲਦੀ ਨਜ਼ਰ ਨਹੀਂ ਆ ਰਹੀ। ਵੋਟ ਸ਼ੇਅਰ ਦੀ ਗੱਲ ਕਰੀਏ ਤਾਂ ਭਾਜਪਾ ਨੂੰ 42.8 ਫੀਸਦੀ, ਕਾਂਗਰਸ ਨੂੰ 45 ਅਤੇ ਹੋਰਨਾਂ ਨੂੰ 12.2 ਫੀਸਦੀ ਵੋਟਾਂ ਮਿਲ ਸਕਦੀਆਂ ਹਨ।
ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ਅੰਬਾਲਾ, ਕੁਰੂਕਸ਼ੇਤਰ, ਸਿਰਸਾ, ਹਿਸਾਰ, ਕਰਨਾਲ, ਸੋਨੀਪਤ, ਰੋਹਤਕ, ਭਿਵਾਨੀ-ਮਹੇਂਦਰਗੜ੍ਹ, ਗੁਰੂਗ੍ਰਾਮ ਅਤੇ ਫਰੀਦਾਬਾਦ ਹਨ। 2019 ਦੀਆਂ ਲੋਕ ਸਭਾ ਚੋਣਾਂ ਵਿੱਚ, ਭਾਜਪਾ ਸਾਰੀਆਂ 10 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ। ਜਦੋਂਕਿ ਕਾਂਗਰਸ ਇੱਕ ਵੀ ਸੀਟ ਲਈ ਤਰਸ ਰਹੀ ਸੀ। ਇਸ ਵਾਰ ਉਹ ‘ਆਪ’ ਨਾਲ ਮਿਲ ਕੇ ਚੋਣ ਲੜ ਰਹੇ ਹਨ।
2019 ਦੀਆਂ ਚੋਣਾਂ ਦਾ ਵੋਟ ਸ਼ੇਅਰ
2019 'ਚ 70.34 ਫੀਸਦੀ ਵੋਟਿੰਗ ਹੋਈ ਸੀ। ਵੋਟ ਸ਼ੇਅਰ ਦੀ ਗੱਲ ਕਰੀਏ ਤਾਂ ਭਾਜਪਾ ਨੂੰ 58.02 ਫੀਸਦੀ, ਕਾਂਗਰਸ ਨੂੰ 28.42 ਫੀਸਦੀ ਵੋਟਾਂ ਮਿਲੀਆਂ ਹਨ। ਉਸ ਸਮੇਂ ਨਵੀਂ ਪਾਰਟੀ ਜੇਜੇਪੀ ਨੂੰ ਇਨੈਲੋ ਨਾਲੋਂ ਵੱਧ ਵੋਟਾਂ ਮਿਲੀਆਂ ਸਨ। ਜੇਜੇਪੀ ਨੂੰ 4.9 ਫੀਸਦੀ ਵੋਟਾਂ ਮਿਲੀਆਂ ਜਦਕਿ ਆਈਐਨਏਡੀ ਨੂੰ ਸਿਰਫ 1.89 ਫੀਸਦੀ ਵੋਟਾਂ ਮਿਲੀਆਂ। 2019 ਦੀਆਂ ਚੋਣਾਂ ਵਿੱਚ ਬੀਜੇਪੀ ਨੂੰ ਤਿੰਨ ਸੀਟਾਂ ਦਾ ਫਾਇਦਾ ਹੋਇਆ ਸੀ ਜਦੋਂਕਿ ਕਾਂਗਰਸ ਨੂੰ ਇੱਕ ਸੀਟ ਅਤੇ ਇਨੈਲੋ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
2019 ਦੀਆਂ ਚੋਣਾਂ ਵਿੱਚ ਭਾਜਪਾ ਨੂੰ 73 ਲੱਖ ਤੋਂ ਵੱਧ ਵੋਟਾਂ ਮਿਲੀਆਂ ਸਨ
ਭਾਜਪਾ ਨੂੰ ਕੁੱਲ 73,57,347 ਵੋਟਾਂ ਮਿਲੀਆਂ। ਕਾਂਗਰਸ ਦੂਜੇ ਸਥਾਨ 'ਤੇ ਰਹੀ ਜਿਸ ਨੂੰ 36,04,106 ਵੋਟਾਂ ਮਿਲੀਆਂ। ਤੀਜੇ ਸਥਾਨ 'ਤੇ ਜੇਜੇਪੀ ਨੂੰ 6,19,970 ਵੋਟਾਂ ਮਿਲੀਆਂ ਅਤੇ ਇਨੈਲੋ ਨੂੰ 2,40,258 ਵੋਟਾਂ ਮਿਲੀਆਂ।
ਹਰਿਆਣਾ ਦੀਆਂ 13 'ਚੋਂ ਪੰਜ ਹੌਟ ਸੀਟਾਂ ਹਨ, ਜਿਨ੍ਹਾਂ 'ਚੋਂ ਕਰਨਾਲ ਤੋਂ ਸਾਬਕਾ ਸੀਐੱਮ ਮਨੋਹਰ ਲਾਲ ਖੱਟਰ, ਕੁਰੂਕਸ਼ੇਤਰ ਤੋਂ ਨਵੀਨ ਜਿੰਦਲ, ਸਿਰਸਾ ਤੋਂ ਕੁਮਾਰੀ ਸ਼ੈਲਜਾ, ਰੋਹਤਕ ਤੋਂ ਦੀਪੇਂਦਰ ਸਿੰਘ ਹੁੱਡਾ ਅਤੇ ਗੁਰੂਗ੍ਰਾਮ ਤੋਂ ਰਾਜ ਬੱਬਰ ਉਮੀਦਵਾਰ ਹਨ।