Haryana Exit Poll Result 2024: ਐਗਜ਼ਿਟ ਪੋਲ ਦੇ ਨਤੀਜਿਆਂ ਤੋਂ ਬਾਅਦ ਆਦਿਤਿਆ ਸੁਰਜੇਵਾਲਾ ਨੇ ਠੋਕਿਆ ਦਾਅਵਾ, '70 ਤੋਂ ਵੱਧ ਸੀਟਾਂ ਜਿੱਤੇਗੀ ਕਾਂਗਰਸ'
Haryana Election 2024: ਬੀਤੇ ਦਿਨੀਂ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਹਨ। ਜਿਸ ਤੋਂ ਬਾਅਦ ਐਗਜ਼ਿਟ ਪੋਲ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ। ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ, ਜਿਸ ਵਿੱਚ ਕਾਂਗਰਸ ਸਭ ਤੋਂ ਵੱਧ ਸੀਟਾਂ ਦੇ ਨਾਲ ਨਜ਼ਰ...
Haryana Election 2024: ਹਰਿਆਣਾ ਦੇ ਐਗਜ਼ਿਟ ਪੋਲ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਕਾਂਗਰਸ ਦੇ ਖੇਮੇ ਵਿੱਚ ਖੁਸ਼ੀ ਦਾ ਮਾਹੌਲ ਹੈ। ਕਈ ਵੱਡੇ ਨੇਤਾਵਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ। ਇਸ ਦੌਰਾਨ ਕਾਂਗਰਸ ਉਮੀਦਵਾਰ ਆਦਿਤਿਆ ਸੁਰਜੇਵਾਲਾ (aditya surjewala) ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਚੋਣਾਂ ਵਿੱਚ 70 ਤੋਂ ਵੱਧ ਸੀਟਾਂ ਜਿੱਤੇਗੀ। ਅਸਲ 'ਚ ਐਗਜ਼ਿਟ ਪੋਲ ਦੇ ਨਤੀਜਿਆਂ 'ਚ ਕਾਂਗਰਸ ਦੀ ਜਿੱਤ ਹੁੰਦੀ ਨਜ਼ਰ ਆ ਰਹੀ ਹੈ ਪਰ ਸੀਟਾਂ ਦੀ ਗਿਣਤੀ ਕਿਤੇ 45 ਤੋਂ 55 ਅਤੇ ਕਿਤੇ 55 ਤੋਂ 65 ਦੇ ਵਿਚਕਾਰ ਦੱਸੀ ਜਾ ਰਹੀ ਹੈ।
ਕਾਂਗਰਸ ਸਾਂਸਦ ਰਣਦੀਪ ਸੁਰਜੇਵਾਲਾ ਦੇ ਬੇਟੇ ਆਦਿਤਿਆ ਸੁਰਜੇਵਾਲਾ ਨੇ ਸ਼ਨੀਵਾਰ ਨੂੰ ਏਐਨਆਈ ਨਾਲ ਗੱਲ ਕਰਦੇ ਹੋਏ ਕਿਹਾ, "ਅਸੀਂ ਪਹਿਲਾਂ ਐਗਜ਼ਿਟ ਪੋਲ ਦੇਖੇ ਹਨ। ਅਸੀਂ ਲੋਕ ਸਭਾ ਚੋਣਾਂ ਵਿੱਚ ਵੀ ਇਸ ਨੂੰ ਦੇਖਿਆ ਹੈ। ਕਾਂਗਰਸ ਦੀਆਂ ਸੀਟਾਂ ਹਮੇਸ਼ਾ ਘੱਟ ਦਿਖਾਈਆਂ ਗਈਆਂ ਹਨ।
ਮੈਨੂੰ ਲੱਗਦਾ ਹੈ ਕਿ ਅਸੀਂ 70 ਤੋਂ ਵੱਧ ਸੀਟਾਂ ਜਿੱਤਾਂਗੇ ਅਤੇ ਵੱਡੀ ਬਹੁਮਤ ਵਾਲੀ ਸਰਕਾਰ ਬਣੇਗੀ। ਲੋਕ ਕਾਂਗਰਸ ਦੇ ਨਿਆਂ, ਸੱਚ ਅਤੇ ਵਿਕਾਸ ਦੇ ਮਾਰਗ 'ਤੇ ਚੱਲਣਾ ਚਾਹੁੰਦੇ ਹਨ। ਮੈਂ ਜਾਣਦਾ ਹਾਂ ਕਿ ਇਹ ਸਰਕਾਰ ਇਸ ਲਈ ਆ ਰਹੀ ਹੈ ਕਿਉਂਕਿ ਲੋਕ ਭਾਜਪਾ ਦੇ ਭ੍ਰਿਸ਼ਟਾਚਾਰ, ਨਫ਼ਰਤ ਅਤੇ ਲੋਕਾਂ ਦੇ ਭਵਿੱਖ ਨੂੰ ਤਬਾਹ ਕਰਨ ਤੋਂ ਤੰਗ ਆ ਚੁੱਕੇ ਹਨ।
ਆਦਿਤਿਆ ਆਪਣੇ ਦਾਦਾ ਅਤੇ ਪਿਤਾ ਦੀ ਸੀਟ ਤੋਂ ਚੋਣ ਲੜ ਰਹੇ ਹਨ
ਆਦਿਤਿਆ ਸੁਰਜੇਵਾਲਾ ਪਹਿਲੀ ਵਾਰ ਵਿਧਾਨ ਸਭਾ ਚੋਣ ਲੜ ਰਹੇ ਹਨ। ਉਹ ਕੈਥਲ ਤੋਂ ਉਮੀਦਵਾਰ ਹਨ। ਆਦਿਤਿਆ ਸੁਰਜੇਵਾਲਾ ਭਾਜਪਾ ਦੇ ਲੀਲਾ ਰਾਮ ਦੇ ਖਿਲਾਫ ਚੋਣ ਲੜ ਰਹੇ ਹਨ। ਇੱਥੋਂ ਜੇਜੇਪੀ ਨੇ ਸੰਦੀਪ ਗੜ੍ਹੀ ਨੂੰ ਟਿਕਟ ਦਿੱਤੀ ਹੈ, ਜਦੋਂਕਿ ਬਸਪਾ ਵੱਲੋਂ ਅਨਿਲ ਕੁਮਾਰ ਚੋਣ ਮੈਦਾਨ ਵਿੱਚ ਹਨ।
ਲੀਲਾ ਰਾਮ ਸਾਬਕਾ ਵਿਧਾਇਕ ਹਨ। ਲੀਲਾ ਰਾਮ ਨੇ 2019 ਤੋਂ ਪਹਿਲਾਂ 2000 ਵਿੱਚ ਇਸ ਸੀਟ ਤੋਂ ਚੋਣ ਜਿੱਤੀ ਸੀ। ਜਦੋਂ ਕਿ ਕਾਂਗਰਸ ਨੇ 2005 ਤੋਂ 2014 ਤੱਕ ਚੋਣਾਂ ਜਿੱਤੀਆਂ ਹਨ। ਆਦਿਤਿਆ ਦੇ ਪਿਤਾ ਰਣਦੀਪ ਸੁਰਜੇਵਾਲਾ ਕੈਥਲ ਸੀਟ ਤੋਂ ਦੋ ਵਾਰ ਅਤੇ ਦਾਦਾ ਸ਼ਮਸ਼ੇਰ ਸਿੰਘ ਸੂਰਜੇਵਾਲਾ ਇੱਕ ਵਾਰ ਵਿਧਾਇਕ ਰਹਿ ਚੁੱਕੇ ਹਨ।
ਹੋਰ ਪੜ੍ਹੋ : ਕਿਹੜੇ ਲੋਕਾਂ ਦਾ ਮੈਰਿਜ ਸਰਟੀਫਿਕੇਟ ਨਹੀਂ ਬਣਦਾ? ਜ਼ਰੂਰ ਪਤਾ ਹੋਣੇ ਚਾਹੀਦੇ ਇਹ ਨਿਯਮ
#WATCH कैथल, हरियाणा: कैथल विधानसभा सीट से कांग्रेस प्रत्याशी आदित्य सुरजेवाला ने कहा, "मुझे लगता है कि हम 70 से ज्यादा सीटें जीतेंगे और बड़े बहुमत की सरकार बनेगी...कांग्रेस का जो न्याय, सच, विकास का रास्ता है, लोग उस पर चलना चाहते हैं..." pic.twitter.com/2sCHdRKMcO
— ANI_HindiNews (@AHindinews) October 5, 2024