ਪੜਚੋਲ ਕਰੋ
(Source: ECI/ABP News)
Farmers Protest: ਕਿਸਾਨਾਂ ਨੂੰ ਦਿੱਲੀ ਦਾਖਲ ਹੋਣ ਤੋਂ ਰੋਕਣ ਦੀ ਕੋਸ਼ਿਸ਼ਾਂ 'ਚ ਲੱਗੀ ਹਰਿਆਣਾ ਪੁਲਿਸ, ਦਿੱਲੀ-ਜੈਪੁਰ ਐਕਸਪ੍ਰੈਸ ਵੇਅ 'ਤੇ ਲਗਾਏ ਬੈਰੀਕੇਡ
Barricades on Delhi-Jaipur expressway: ਸੰਯੁਕਤ ਕਿਸਾਨ ਮੋਰਚਾ ਦੇ ਇੱਕ ਮੈਂਬਰ ਨੇ ਕਿਹਾ, "ਅਸੀਂ ਪੁਲਿਸ ਨਾਲ ਕੋਈ ਟਕਰਾਅ ਨਹੀਂ ਚਾਹੁੰਦੇ। ਅਸੀਂ ਇੱਥੇ ਆਪਣੇ ਅਧਿਕਾਰਾਂ ਲਈ ਹਾਂ ਅਤੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਸਾਡਾ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਲਏ ਜਾਂਦੇ। ਅਸੀਂ ਯੂਨੀਅਨ ਦੇ ਹੋਰ ਮੈਂਬਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਆਪਣੀ ਭਵਿੱਖ ਦੀ ਕਾਰਵਾਈ ਬਾਰੇ ਵਿਚਾਰ ਕਰਾਂਗੇ।"
![Farmers Protest: ਕਿਸਾਨਾਂ ਨੂੰ ਦਿੱਲੀ ਦਾਖਲ ਹੋਣ ਤੋਂ ਰੋਕਣ ਦੀ ਕੋਸ਼ਿਸ਼ਾਂ 'ਚ ਲੱਗੀ ਹਰਿਆਣਾ ਪੁਲਿਸ, ਦਿੱਲੀ-ਜੈਪੁਰ ਐਕਸਪ੍ਰੈਸ ਵੇਅ 'ਤੇ ਲਗਾਏ ਬੈਰੀਕੇਡ Haryana police try to stop farmers from entering Delhi, barricades set up on Delhi-Jaipur expressway Farmers Protest: ਕਿਸਾਨਾਂ ਨੂੰ ਦਿੱਲੀ ਦਾਖਲ ਹੋਣ ਤੋਂ ਰੋਕਣ ਦੀ ਕੋਸ਼ਿਸ਼ਾਂ 'ਚ ਲੱਗੀ ਹਰਿਆਣਾ ਪੁਲਿਸ, ਦਿੱਲੀ-ਜੈਪੁਰ ਐਕਸਪ੍ਰੈਸ ਵੇਅ 'ਤੇ ਲਗਾਏ ਬੈਰੀਕੇਡ](https://static.abplive.com/wp-content/uploads/sites/5/2021/01/06220017/Barricades-on-Delhi-Jaipur-expressway.jpg?impolicy=abp_cdn&imwidth=1200&height=675)
ਗੁਰੂਗ੍ਰਾਮ: ਦਿਨ ਪ੍ਰਤੀ ਦਿਨ ਕਿਸਾਨਾਂ ਦਾ ਪ੍ਰਦਰਸ਼ਨ (Farmers Protest) ਤੇਜ਼ ਹੁੰਦਾ ਜਾ ਰਿਹਾ ਹੈ। ਇਸ ਦੌਰਾਨ ਹਰਿਆਣਾ ਪੁਲਿਸ (Haryana Police) ਨੇ ਕਿਸਾਨਾਂ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ (barricades at Delhi Borders) ਵਿੱਚ ਦਾਖਲ ਹੋਣ ਤੋਂ ਰੋਕਣ ਲਈ ਦਿੱਲੀ-ਜੈਪੁਰ ਐਕਸਪ੍ਰੈਸ ਵੇਅ ( Delhi-Jaipur express way) 'ਤੇ ਚਾਰ ਥਾਂਵਾਂ 'ਤੇ ਬੈਰੀਕੇਡ ਲਗਾਏ ਹਨ, ਨਤੀਜੇ ਵਜੋਂ ਰਾਸ਼ਟਰੀ ਰਾਜ ਮਾਰਗ 'ਤੇ ਜਾਮ ਲੱਗ ਗਿਆ ਹੈ।
ਇਨ੍ਹਾਂ ਚਾਰ ਮਹੱਤਵਪੂਰਨ ਥਾਂਵਾਂ ਵਿੱਚ ਗੁਰੂਗ੍ਰਾਮ ਵਿੱਚ ਕਪਦੀਵਾਸ ਚੌਕ, ਧਾਰੂਹੇੜਾ ਵਿੱਚ ਮਸਾਨੀ ਬੈਰਾਜ, ਰੇਵਾੜੀ ਵਿੱਚ ਸੰਗਵਾਰੀ ਪਿੰਡ ਅਤੇ ਜੈਸਿੰਘਪੁਰ ਖੇੜਾ (ਹਰਿਆਣਾ-ਰਾਜਸਥਾਨ ਸਰਹੱਦ) ਸ਼ਾਮਲ ਹਨ। ਇਸ ਦੇ ਨਾਲ ਐਕਸਪ੍ਰੈੱਸਵੇਅ 'ਤੇ ਟ੍ਰੈਫਿਕ ਨੂੰ ਡਾਈਵਟ ਕੀਤਾ ਗਿਆ, ਜੈਪੁਰ ਤੋਂ ਦਿੱਲੀ ਅਤੇ ਦਿੱਲੀ ਤੋਂ ਜੈਪੁਰ ਜਾਣ ਵਾਲੇ ਯਾਤਰੀਆਂ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ 100 ਕਿਲੋਮੀਟਰ ਵਧੇਰੇ ਦੂਰੀ ਤੈਅ ਕਰਨੀ ਪਈ।
ਇਸ ਦੌਰਾਨ ਪੁਲਿਸ ਨੇ ਜੈਪੁਰ ਤੋਂ ਜਾਣ ਵਾਲੇ ਵਾਹਨ ਬਿਲਾਸਪੁਰ, ਕਪਰੀਵਾਸ ਅਤੇ ਸਿਧਰਾਵਾਲੀ ਅਤੇ ਸ਼ਾਹਪੁਰਾ ਵੱਲ ਨੂੰ ਮੋੜ ਦਿੱਤੇ। ਦਿੱਲੀ ਜਾਣ ਵਾਲੀਆਂ ਗੱਡੀਆਂ ਕੋਟਪੁਤਲੀ ਅਤੇ ਬਹਿੜ ਵੱਲ ਮੋੜ ਦਿੱਤੇ। ਗੁਰੂਗ੍ਰਾਮ ਪੁਲਿਸ ਨੇ ਐਤਵਾਰ ਨੂੰ ਕਿਸਾਨਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ ਤੋਂ ਬਾਅਦ ਕਪਦੀਵਾਸ ਚੌਕ (ਗੁਰੂਗਾਮ-ਰੇਵਾੜੀ ਸਰਹੱਦ) ਵਿਖੇ ਵੀ ਬੈਰੀਕੇਡ ਲਗਾਏ ਹਨ।
29 ਦਸੰਬਰ ਨੂੰ ਕਿਸਾਨਾਂ ਨੇ ਸ਼ਾਹਜਹਾਨਪੁਰ ਵਿਖੇ ਬੈਰੀਕੇਡ ਤੋੜੇ ਸੀ ਅਤੇ ਉਹ ਰਾਜਸਥਾਨ ਦੇ ਸ਼ਾਹਜਹਾਂਪੁਰ ਅੰਤਰ-ਰਾਜ ਸਰਹੱਦ ਪਾਰ ਕਰਦੇ ਹੋਏ, ਦਿੱਲੀ-ਜੈਪੁਰ ਹਾਈਵੇ 'ਤੇ ਰੇਵਾੜੀ 'ਚ ਦਾਖਲ ਹੋ ਗਏ ਸੀ, ਕਿਉਂਕਿ ਪੁਲਿਸ ਉਨ੍ਹਾਂ ਨੂੰ ਹਰਿਆਣਾ ਵਿਚ ਦਾਖਲ ਨਹੀਂ ਹੋਣ ਦੇ ਰਹੀ ਸੀ।
ਕਿਸਾਨ ਅੰਦੋਲਨ ਦੇ ਹਾਲਾਤ ਜਿਉਂ ਦੇ ਤਿਉਂ, ਸੁਪਰੀਮ ਕੋਰਟ ਫਿਕਰਮੰਦ
ਪੁਲਿਸ ਸੁਪਰਡੈਂਟ (ਰੇਵਾੜੀ) ਅਭਿਸ਼ੇਕ ਜੋਰਵਾਲ ਨੇ ਕਿਹਾ ਕਿ ਯਾਤਰੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਏਗੀ। ਅਸੀਂ ਸਥਿਤੀ ਨੂੰ ਸੰਭਾਲਣ ਅਤੇ ਨਿਯੰਤਰਣ ਲਈ ਅਤੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਸੰਪਰਕ ਵਿੱਚ ਹਾਂ ਅਤੇ ਰੇਵਾੜੀ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਚੌਕਸੀ ਵਰਤੀ ਜਾ ਰਹੀ ਹੈ। ਅਸੀਂ ਧਾਰੂਹੇੜਾ ਅਤੇ ਹੋਰ ਵਿਰੋਧ ਸਥਾਨਾਂ ਵਿੱਚ ਵੀ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਹਨ। ਮੌਜੂਦਾ ਸਥਿਤੀ ਦੇ ਮੱਦੇਨਜ਼ਰ ਅਸੀਂ ਟ੍ਰੈਫਿਕ ਡਾਈਵਰਟ ਕੀਤਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਪੁਲਿਸ ਮੁਤਾਬਕ ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ਦੇ 2 ਹਜ਼ਾਰ ਤੋਂ ਵੱਧ ਕਿਸਾਨ ਅਤੇ ਟਰੇਡ ਯੂਨੀਅਨਾਂ ਦੇ ਮੈਂਬਰ 13 ਦਸੰਬਰ ਤੋਂ ਕਿਸਾਨਾਂ ਦੇ ਪ੍ਰਦਰਸ਼ਨ ਦੇ ਸਮਰਥਨ ਵਿੱਚ ਰਾਸ਼ਟਰੀ ਰਾਜਮਾਰਗ ‘ਤੇ ਸ਼ਾਹਜਹਾਨਪੁਰ (ਹਰਿਆਣਾ-ਰਾਜਸਥਾਨ ਸਰਹੱਦ) ਵਿਖੇ ਇਕੱਠੇ ਹੋਏ ਹਨ।
" ਅਸੀਂ ਸਾਰੇ ਸੀਨੀਅਰ ਅਧਿਕਾਰੀਆਂ ਅਤੇ ਉਨ੍ਹਾਂ ਦੀਆਂ ਟੀਮਾਂ ਨੂੰ ਅਲਰਟ ਕਰ ਦਿੱਤਾ ਹੈ ਅਤੇ ਬਿਲਾਸਪੁਰ ਅਤੇ ਮਨੇਸਰ ਪੁਲਿਸ ਦੀਆਂ ਟੀਮਾਂ ਪਹਿਲਾਂ ਹੀ ਅਲਰਟ ‘ਤੇ ਹਨ। ਬੈਰੀਕੇਡ ਲਗਾ ਦਿੱਤੇ ਗਏ ਹਨ ਅਤੇ ਹਰਿਆਣਾ ਨੂੰ ਦੂਜੇ ਸੂਬਿਆਂ ਨਾਲ ਜੋੜਨ ਵਾਲੇ ਸਾਰੇ ਸਰਹੱਦੀ ਥਾਂਵਾਂ ‘ਤੇ ਵਾਧੂ ਫੋਰਸ ਤਾਇਨਾਤ ਕੀਤੀ ਗਈ ਹੈ। "
-ਕੇਕੇ ਰਾਓ, ਪੁਲਿਸ ਕਮਿਸ਼ਨਰ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)