(Source: ECI/ABP News/ABP Majha)
Farmers Protest: ਪ੍ਰਦਰਸ਼ਨਕਾਰੀ ਕਿਸਾਨਾਂ ਨੇ ਪੁਲਿਸ ਨਾਲ ਝੜਪ ਦੌਰਾਨ ਤੋੜੇ ਬੈਰੀਕੇਡ, ਪੁਲਿਸ ਨੇ ਅੱਥਰੂ ਗੈਸ ਦੀ ਕੀਤੀ ਵਰਤੋਂ, ਦੇਖੋ ਵੀਡੀਓ
Farmers Protest: ਸਰਹੱਦ 'ਤੇ ਹਫੜਾ-ਦਫੜੀ ਵਾਲੇ ਦ੍ਰਿਸ਼ ਸਾਹਮਣੇ ਆਏ ਕਿਉਂਕਿ ਕਿਸਾਨਾਂ ਨੇ ਅੱਗੇ ਜਾਣ ਲਈ ਘੱਗਰ ਨਦੀ ਦੇ ਪੁਲ 'ਤੇ ਪੁਲਿਸ ਵਲੋਂ ਲਗਾਏ ਗਏ ਸੀਮਿੰਟ ਦੇ ਬਲਾਕਾਂ ਨੂੰ ਹਟਾਉਣ ਲਈ ਟਰੈਕਟਰਾਂ ਦੀ ਵਰਤੋਂ ਕੀਤੀ।
Farmers Protest: ਹਰਿਆਣਾ ਪੁਲਿਸ ਨੇ ਘੱਟੋ-ਘੱਟ ਸਮਰਥਨ ਮੁੱਲ 'ਤੇ ਕਾਨੂੰਨ ਬਣਾਉਣ ਦੀ ਮੰਗ ਕਰਨ ਲਈ ਦਿੱਲੀ ਵੱਲ ਮਾਰਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਅੰਬਾਲਾ ਨੇੜੇ ਸ਼ੰਭੂ ਸਰਹੱਦ 'ਤੇ ਮੰਗਲਵਾਰ ਨੂੰ ਡਰੋਨਾਂ ਰਾਹੀਂ ਅੱਥਰੂ ਗੈਸ ਦੇ ਗੋਲੇ ਛੱਡੇ।
ਸਰਹੱਦ 'ਤੇ ਹਫੜਾ-ਦਫੜੀ ਵਾਲੇ ਦ੍ਰਿਸ਼ ਸਾਹਮਣੇ ਆਏ ਕਿਉਂਕਿ ਕਿਸਾਨਾਂ ਨੇ ਅੱਗੇ ਜਾਣ ਲਈ ਘੱਗਰ ਨਦੀ ਦੇ ਪੁਲ 'ਤੇ ਪੁਲਿਸ ਵਲੋਂ ਲਗਾਏ ਗਏ ਸੀਮਿੰਟ ਦੇ ਬਲਾਕਾਂ ਨੂੰ ਹਟਾਉਣ ਲਈ ਟਰੈਕਟਰਾਂ ਦੀ ਵਰਤੋਂ ਕੀਤੀ।
#WATCH | Protesting farmers vandalise flyover safety barriers at the Haryana-Punjab Shambhu border. pic.twitter.com/vPJZrFE0T0
— ANI (@ANI) February 13, 2024
#WATCH | Protesting farmers forcibly remove the cement barricade as they try to cross over the Haryana-Punjab Shambhu border. pic.twitter.com/yR5rxQDrJW
— ANI (@ANI) February 13, 2024
#WATCH | Tractor driver puts on a gas mask as police use tear gas to disperse protesting farmers at the Haryana-Punjab Shambhu border.#FarmersProtest2024 pic.twitter.com/iZXR3uxTaz
— ANI (@ANI) February 13, 2024
#WATCH | Police use tear gas to disperse protesting farmers at the Haryana-Punjab Shambhu border. pic.twitter.com/h5smXJ6ZX5
— ANI (@ANI) February 13, 2024
ਉੱਥੇ ਹੀ ਹਰਿਆਣਾ ਪੁਲਿਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਵਲੋਂ ਉਨ੍ਹਾਂ ‘ਤੇ ਪਥਰਾਅ ਕੀਤਾ ਗਿਆ, ਜਿਸ ਕਰਕੇ ਸਥਿਤੀ ਨੂੰ ਕਾਬੂ ਕਰਨ ਲਈ ਉਨ੍ਹਾਂ ਨੇ ਅਥਰੂ ਗੈਸ ਦੇ ਗੋਲੇ ਛੱਡੇ। ਬੁਲਾਰੇ ਨੇ ਕਿਹਾ, "ਕਿਸੇ ਨੂੰ ਵੀ ਸਥਿਤੀ ਨੂੰ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਜਿਹਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।" ਉੱਥੇ ਹੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ।"
ਇਹ ਵੀ ਪੜ੍ਹੋ: Punjab Congress: ਸਿੱਧੂ ਦਾ ਕਾਰਵਾਈ ਦੀ ਮੰਗ ਕਰਨ ਵਾਲਿਆਂ ਨੂੰ ਕੋਰਾ ਜਵਾਬ ! ਕਾਂਗਰਸੀ ਸੀ, ਕਾਂਗਰਸੀ ਹਾਂ ਤੇ ਕਾਂਗਰਸੀ ਰਹਾਂਗੇ
ਜਦੋਂ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਤਾਂ ਕਿਸਾਨਾਂ ਨੇ ਗਿੱਲੇ ਕੱਪੜੇ ਦੀ ਵਰਤੋਂ ਕਰਕੇ ਇਸ ਦੇ ਪ੍ਰਭਾਵ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ। ਪਹਿਲਾਂ ਤਾਂ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ ਜਦੋਂ ਕੁਝ ਨੌਜਵਾਨਾਂ ਨੇ ਲੋਹੇ ਦੀ ਬੈਰੀਕੇਡ ਤੋੜ ਕੇ ਪੁਲ ਤੋਂ ਹੇਠਾਂ ਸੁੱਟਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਪਰ ਕਈ ਪ੍ਰਦਰਸ਼ਨਕਾਰੀ ਅੜੇ ਰਹੇ।
ਇਹ ਵੀ ਪੜ੍ਹੋ: Farmer Protest: ਕਿਸਾਨ ਅੰਦੋਲਨ ਕਾਰਨ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਬੰਦ