ਨਵੀਂ ਲਈ ਹੌਂਡਾ ਐਕਟਿਵਾ ਦਾ ਸ਼ੋਅਰੂਮ ਤੋਂ ਬਾਹਰ ਨਿਕਲਦਿਆਂ ਹੀ ਕੱਟਿਆ 1 ਲੱਖ ਦਾ ਚਲਾਨ
ਇੱਕ ਦਿਲਚਸਪ ਜ਼ੁਰਮਾਨਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਨਵੇਂ ਸਕੂਟਰ ਦੀ ਕੀਮਤ ਤੋਂ ਵੀ ਵੱਧ ਜ਼ੁਰਮਾਨਾ ਲਾ ਦਿੱਤਾ ਗਿਆ। ਇਹ ਮਾਮਲਾ ਉੜੀਸਾ ਦਾ ਹੈ, ਜਿੱਥੇ ਨਵੀਂ ਹੌਂਡਾ ਐਕਟਿਵਾ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਤੇ ਐਕਟਿਵਾ ਮਾਲਕ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਡੀਲਰਸ਼ਿਪ 'ਤੇ ਸਿੱਧਾ ਇੱਕ ਲੱਖ ਰੁਪਏ ਜ਼ੁਰਮਾਨਾ ਲਾ ਦਿੱਤਾ ਗਿਆ।
ਨਵੀਂ ਦਿੱਲੀ: ਨਵੇਂ ਮੋਟਰ ਵਹੀਕਲ ਐਕਟ ਲਾਗੂ ਹੋਏ ਨੂੰ 20 ਦਿਨ ਹੋ ਗਏ ਹਨ ਤੇ ਹੁਣ ਤੱਕ ਕਈ ਹਜ਼ਾਰਾਂ ਅਤੇ ਲੱਖਾਂ ਰੁਪਏ ਦੇ ਟ੍ਰੈਫਿਕ ਚਲਾਨ ਸਾਹਮਣੇ ਆ ਚੁੱਕੇ ਹਨ। ਪਰ ਅਜਿਹੇ ਵਿੱਚ ਇੱਕ ਦਿਲਚਸਪ ਜ਼ੁਰਮਾਨਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਨਵੇਂ ਸਕੂਟਰ ਦੀ ਕੀਮਤ ਤੋਂ ਵੀ ਵੱਧ ਜ਼ੁਰਮਾਨਾ ਲਾ ਦਿੱਤਾ ਗਿਆ। ਇਹ ਮਾਮਲਾ ਉੜੀਸਾ ਦਾ ਹੈ, ਜਿੱਥੇ ਨਵੀਂ ਹੌਂਡਾ ਐਕਟਿਵਾ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਤੇ ਐਕਟਿਵਾ ਮਾਲਕ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਡੀਲਰਸ਼ਿਪ 'ਤੇ ਸਿੱਧਾ ਇੱਕ ਲੱਖ ਰੁਪਏ ਜ਼ੁਰਮਾਨਾ ਲਾ ਦਿੱਤਾ ਗਿਆ।
ਹੌਂਡਾ ਐਕਟਿਵਾ 28 ਅਗਸਤ ਨੂੰ ਭੁਵਨੇਸ਼ਵਰ ਤੋਂ ਖਰੀਦੀ ਗਈ ਸੀ। 12 ਸਤੰਬਰ ਨੂੰ, ਇਸ ਸਕੂਟਰ ਨੂੰ ਸੜਕ ਆਵਾਜਾਈ ਦੇ ਅਧਿਕਾਰੀਆਂ ਨੇ ਕਟਕ ਵਿੱਚ ਨਿਯਮਤ ਚੈੱਕ ਪੋਸਟ 'ਤੇ ਰੋਕਿਆ। ਇਸ ਤੋਂ ਬਾਅਦ ਇਹ ਵੇਖਿਆ ਗਿਆ ਕਿ ਸਕੂਟਰ 'ਤੇ ਰਜਿਸਟ੍ਰੇਸ਼ਨ ਨੰਬਰ ਮੌਜੂਦ ਨਹੀਂ ਹੈ। ਅਜਿਹੀ ਸਥਿਤੀ ਵਿੱਚ ਆਰਟੀਓ ਨੇ ਡੀਲਰ 'ਤੇ ਰਜਿਸਟਰੇਸ਼ਨ ਪਲੇਟ ਨਾ ਲਾਉਣ 'ਤੇ ਕਰੀਬ ਇੱਕ ਲੱਖ ਰੁਪਏ ਦਾ ਜ਼ੁਰਮਾਨਾ ਲਾਇਆ।
ਇਹ ਜ਼ੁਰਮਾਨਾ ਨਵੇਂ ਮੋਟਰ ਵਹੀਕਲ ਐਕਟ ਦੇ ਅਨੁਸਾਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ, ਆਰਟੀਓ ਨੇ ਭੁਵਨੇਸ਼ਵਰ ਦੇ ਅਧਿਕਾਰੀਆਂ ਨੂੰ ਡੀਲਰਸ਼ਿਪ ਦਾ ਵਪਾਰ ਲਾਇਸੈਂਸ ਰੱਦ ਕਰਨ ਲਈ ਕਿਹਾ ਕਿ ਉਨ੍ਹਾਂ ਨੇ ਬਿਨਾਂ ਕਿਸੇ ਦਸਤਾਵੇਜ਼ ਦੇ ਸਕੂਟਰ ਨੂੰ ਸਪੁਰਦ ਕਿਵੇਂ ਕੀਤਾ। ਭਾਰਤ ਵਿੱਚ ਸਾਰੇ ਨਵੇਂ ਵਾਹਨਾਂ ਨੂੰ ਰਜਿਸਟ੍ਰੇਸ਼ਨ ਨੰਬਰ, ਬੀਮਾ ਤੇ ਪ੍ਰਦੂਸ਼ਣ ਪ੍ਰਮਾਣ ਪੱਤਰ ਦੀ ਲੋੜ ਹੁੰਦੀ ਹੈ, ਜੋ ਕਿ ਗਾਹਕ ਨੂੰ ਵਾਹਨ ਸੌਂਪਣ ਤੋਂ ਪਹਿਲਾਂ ਡੀਲਰਸ਼ਿਪ ਦੁਆਰਾ ਦਿੱਤੇ ਜਾਂਦੇ ਹਨ।