Post Office Scheme: 2 ਸਾਲਾਂ 'ਚ ਮਿਲਣਗੇ 2.32 ਲੱਖ ਰੁਪਏ, ਹਰ ਮਹੀਨੇ ਜਮ੍ਹਾ ਕਰਵਾਉਣੇ ਪੈਣਗੇ ਹਜ਼ਾਰ ਰੁਪਏ, ਜਾਣੋ
Post Office Scheme: ਕੇਂਦਰ ਅਤੇ ਰਾਜ ਸਰਕਾਰਾਂ ਔਰਤਾਂ ਸਮੇਤ ਬਜ਼ੁਰਗ ਨਾਗਰਿਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਡਾਕਘਰਾਂ ਰਾਹੀਂ ਕਈ ਯੋਜਨਾਵਾਂ ਚਲਾਉਂਦੀਆਂ ਹਨ। ਅਜਿਹੀ ਹੀ ਇੱਕ ਸਕੀਮ ਔਰਤਾਂ ਲਈ ਵੀ ਮੌਜੂਦ ਹੈ।
Post Office Scheme: ਡਾਕਖਾਨੇ ਵਿੱਚ ਪੈਸੇ ਜਮ੍ਹਾ ਕਰਨਾ ਉਨ੍ਹਾਂ ਲਈ ਇੱਕ ਚੰਗਾ ਆਪਸ਼ਨ ਹੈ ਜੋ ਸਟਾਕ ਮਾਰਕੀਟ ਵਿੱਚ ਪੰਗਾ ਨਹੀਂ ਲੈਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਉਹ ਆਪਣੀ ਜਮ੍ਹਾ ਰਕਮ 'ਤੇ ਟੈਕਸ ਦਾ ਲਾਭ ਅਤੇ ਗਾਰੰਟੀ ਰਿਟਰਨ ਚਾਹੁੰਦੇ ਹਨ। ਅੱਜ ਅਸੀਂ ਪੋਸਟ ਆਫਿਸ ਦੀ ਇੱਕ ਅਜਿਹੀ ਸਕੀਮ ਬਾਰੇ ਗੱਲ ਕਰਨ ਜਾ ਰਹੇ ਹਾਂ, ਜਿਸ ਵਿੱਚ ਤੁਹਾਨੂੰ 2 ਸਾਲਾਂ ਵਿੱਚ 2.32 ਲੱਖ ਰੁਪਏ ਦਾ ਰਿਟਰਨ ਮਿਲ ਸਕਦਾ ਹੈ।
ਕੇਂਦਰ ਅਤੇ ਰਾਜ ਸਰਕਾਰਾਂ ਔਰਤਾਂ ਸਮੇਤ ਬਜ਼ੁਰਗ ਨਾਗਰਿਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਡਾਕਘਰਾਂ ਰਾਹੀਂ ਕਈ ਯੋਜਨਾਵਾਂ ਚਲਾਉਂਦੀਆਂ ਹਨ। ਅਜਿਹੀ ਹੀ ਇੱਕ ਸਕੀਮ ਔਰਤਾਂ ਲਈ ਵੀ ਮੌਜੂਦ ਹੈ। ਇਸ ਯੋਜਨਾ ਦਾ ਲਾਭ ਲੈਣ ਲਈ ਤੁਹਾਨੂੰ ਹਰ ਮਹੀਨੇ ਪੋਸਟ ਆਫਿਸ ਵਿੱਚ ਘੱਟੋ-ਘੱਟ 1000 ਰੁਪਏ ਜਮ੍ਹਾ ਕਰਵਾਉਣੇ ਹੋਣਗੇ। ਅਸੀਂ ਗੱਲ ਕਰ ਰਹੇ ਹਾਂ ਮਹਿਲਾ ਸਮਮਾਨ ਸੇਵਿੰਗ ਸਰਟੀਫਿਕੇਟ ਦੀ।
ਸਰਕਾਰ ਨੇ ਔਰਤਾਂ ਦੇ ਸਸ਼ਕਤੀਕਰਨ ਕਰਨ ਅਤੇ ਉਨ੍ਹਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਇਹ ਯੋਜਨਾ ਸ਼ੁਰੂ ਕੀਤੀ ਸੀ। ਇਸ ਸਕੀਮ ਤਹਿਤ ਤੁਸੀਂ 1000 ਰੁਪਏ ਤੋਂ ਲੈ ਕੇ 2 ਲੱਖ ਰੁਪਏ ਤੱਕ ਦੀ ਰਕਮ ਜਮ੍ਹਾ ਕਰਵਾ ਸਕਦੇ ਹੋ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਮ੍ਹਾ ਰਕਮ 100 ਰੁਪਏ ਦੇ ਗੁਣਾ ਵਿੱਚ ਆਉਣੀ ਚਾਹੀਦੀ ਹੈ। ਮਤਲਬ ਤੁਹਾਨੂੰ ਹਰ ਮਹੀਨੇ ਘੱਟੋ-ਘੱਟ 1000 ਰੁਪਏ ਜਮ੍ਹਾ ਕਰਵਾਉਣੇ ਪੈਣਗੇ।
ਇਸ ਤੋਂ ਇਲਾਵਾ ਵੱਧ ਤੋਂ ਵੱਧ ਜਮ੍ਹਾਂ ਰਕਮ 2 ਲੱਖ ਰੁਪਏ ਹੈ। ਤੁਸੀਂ ਇਸ ਸਕੀਮ ਤਹਿਤ ਕਈ ਖਾਤੇ ਖੋਲ੍ਹ ਸਕਦੇ ਹੋ। ਹਾਲਾਂਕਿ, ਇੱਕ ਖਾਤਾ ਖੋਲ੍ਹਣ ਤੋਂ ਬਾਅਦ ਦੂਜਾ ਖਾਤਾ 3 ਮਹੀਨਿਆਂ ਬਾਅਦ ਹੀ ਖੋਲ੍ਹਿਆ ਜਾ ਸਕਦਾ ਹੈ।
ਕੀ ਹਨ ਇਸ ਦੇ ਨਿਯਮ
ਪੋਸਟ ਆਫਿਸ ਸਕੀਮ ਨਾਲ ਜੁੜੇ ਕੁਝ ਨਿਯਮ ਹਨ, ਜਿਨ੍ਹਾਂ ਨੂੰ ਸਕੀਮ ਨਾਲ ਜੁੜਨ ਤੋਂ ਪਹਿਲਾਂ ਜਾਣਨਾ ਜ਼ਰੂਰੀ ਹੈ। ਜੇਕਰ ਲਾਭਪਾਤਰੀ ਦੀ ਮੌਤ ਹੋ ਜਾਂਦੀ ਹੈ, ਤਾਂ ਪਰਿਵਾਰ ਨਾਲ ਸਬੰਧਤ ਕੋਈ ਵੀ ਨਾਮਜ਼ਦ ਵਿਅਕਤੀ ਜਮ੍ਹਾ ਕੀਤੀ ਰਕਮ ਵਾਪਸ ਲੈ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਲਾਭਪਾਤਰੀ ਕੋਈ ਅਜਿਹੀ ਬਿਮਾਰੀ ਤੋਂ ਪੀੜਤ ਹੈ ਜਿਸ ਦਾ ਸਮੇਂ ਸਿਰ ਇਲਾਜ ਨਾ ਹੋਣ 'ਤੇ ਮੌਤ ਹੋ ਸਕਦੀ ਹੈ, ਤਾਂ ਅਜਿਹੇ ਸਮੇਂ 'ਤੇ ਜਮ੍ਹਾ ਰਾਸ਼ੀ ਕਢਵਾਈ ਜਾ ਸਕਦੀ ਹੈ। ਤੁਸੀਂ ਪੈਸੇ ਕਢਵਾਉਣ ਤੋਂ ਬਾਅਦ ਖਾਤਾ ਬੰਦ ਵੀ ਕਰਵਾ ਸਕਦੇ ਹੋ। ਜੇਕਰ ਤੁਹਾਨੂੰ ਜਮ੍ਹਾ ਰਾਸ਼ੀ ਦੀ ਸਖ਼ਤ ਜ਼ਰੂਰਤ ਹੈ, ਤਾਂ ਵੀ ਤੁਸੀਂ ਪੈਸੇ ਕਢਵਾ ਸਕਦੇ ਹੋ, ਪਰ ਅਜਿਹੇ 'ਚ ਤੁਹਾਨੂੰ 2 ਫੀਸਦੀ ਘੱਟ ਵਿਆਜ 'ਤੇ ਪੈਸੇ ਵਾਪਸ ਮਿਲ ਜਾਂਦੇ ਹਨ।
ਇਸ ਸਕੀਮ ਵਿੱਚ ਤੁਹਾਨੂੰ ਹਰ ਸਾਲ 7.5 ਫੀਸਦੀ ਦੀ ਦਰ ਨਾਲ ਵਿਆਜ ਮਿਲਦਾ ਹੈ। ਹਾਲਾਂਕਿ, ਵਿਆਜ ਤਿੰਨ ਮਹੀਨੇ ਦੇ ਆਧਾਰ 'ਤੇ ਜਮ੍ਹਾ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਸਕੀਮ ਦੀ ਸਮਾਂ ਸੀਮਾ 2 ਸਾਲ ਹੈ। ਪਰ ਤੁਸੀਂ ਇੱਕ ਸਾਲ ਬਾਅਦ ਜਮ੍ਹਾ ਰਾਸ਼ੀ ਦਾ 40 ਪ੍ਰਤੀਸ਼ਤ ਕਢਵਾ ਸਕਦੇ ਹੋ। ਜਦੋਂ ਕਿ ਜੇਕਰ ਤੁਸੀਂ ਦੋ ਸਾਲਾਂ ਵਿੱਚ ਇਸ ਯੋਜਨਾ ਦੇ ਤਹਿਤ 2 ਲੱਖ ਰੁਪਏ ਜਮ੍ਹਾਂ ਕਰਦੇ ਹੋ, ਤਾਂ ਤੁਹਾਨੂੰ 7.5 ਪ੍ਰਤੀਸ਼ਤ ਵਿਆਜ ਦਰ 'ਤੇ 2,32,044 ਰੁਪਏ ਮਿਲਦੇ ਹਨ।