ਪੜਚੋਲ ਕਰੋ
Advertisement
ਚੀਨ ਤੇ ਪਾਕਿਸਤਾਨ ‘ਤੇ ਨਜ਼ਰ ਰੱਖਣ ਲਈ ਅੰਬਾਲਾ 'ਚ ਡਟਣਗੇ ਰਾਫੇਲ
ਇੰਡੀਅਨ ਏਅਰਫੋਰਸ ਫਰਾਂਸ ਤੋਂ ਖਰੀਦੇ ਜਾਣ ਵਾਲੇ ਲੜਾਕੂ ਜਹਾਜ਼ਾਂ ਨੂੰ ਹਰਿਆਣਾ ਦੇ ਅੰਬਾਲਾ ਹਵਾਈ ਸਟੇਸ਼ਨ ‘ਤੇ ਤਾਇਨਾਤ ਕਰੇਗੀ। ਰਾਫੇਲ ਨੂੰ ਕਾਰਗਿਲ ਜੰਗ ‘ਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ 17 ਨੰਬਰ ਸਕਵਾਡਰਨ ‘ਚ ਰੱਖਿਆ ਜਾਵੇਗਾ।
ਨਵੀਂ ਦਿੱਲੀ: ਇੰਡੀਅਨ ਏਅਰਫੋਰਸ ਫਰਾਂਸ ਤੋਂ ਖਰੀਦੇ ਜਾਣ ਵਾਲੇ ਲੜਾਕੂ ਜਹਾਜ਼ਾਂ ਨੂੰ ਹਰਿਆਣਾ ਦੇ ਅੰਬਾਲਾ ਹਵਾਈ ਸਟੇਸ਼ਨ ‘ਤੇ ਤਾਇਨਾਤ ਕਰੇਗੀ। ਰਾਫੇਲ ਨੂੰ ਕਾਰਗਿਲ ਜੰਗ ‘ਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ 17 ਨੰਬਰ ਸਕਵਾਡਰਨ ‘ਚ ਰੱਖਿਆ ਜਾਵੇਗਾ। ਇਸ ਪ੍ਰਕ੍ਰਿਆ ਦੀ ਸ਼ੁਰੂਆਤ ਹਵਾਈ ਸੈਨਾ ਮੁਖੀ ਬੀਐਸ ਧਨੋਆ ਕਰਨਗੇ। ਇਸ ਲਈ ਉਹ ਮੰਗਲਵਾਰ ਨੂੰ ਅੰਬਾਲਾ ਜਾ ਰਹੇ ਹਨ। ਰਾਫੇਲ ਦੀ ਸਕਵਾਰਡਨ ਨੂੰ ‘ਗੋਲਡਨ ਐਰੋ’ ਦਾ ਨਾਂ ਦਿੱਤਾ ਗਿਆ ਹੈ।
ਦੱਸ ਦਈਏ ਕਿ 17 ਨੰਬਰ ਸਕਵਾਰਡਨ ‘ਚ ਪਹਿਲਾਂ ਮਿੱਗ 21 ਫਾਈਟਰ ਜੈੱਟ ਸੀ ਜੋ ਬਠਿੰਡਾ ‘ਚ ਤਾਇਨਾਤ ਸੀ। ਹੁਣ ਇਸ ਸਕਵਾਰਡਨ ਦੇ ਸਾਰੇ ਮਿੱਗ 21 ਰਿਟਾਇਰ ਹੋ ਚੁੱਕੇ ਹਨ। ਇਸ ਲਈ ਹੁਣ ਰਾਫੇਲ ਨੂੰ ਸ਼ਾਮਲ ਕੀਤਾ ਜਾਵੇਗਾ। ਫਰਾਂਸ ਤੋਂ ਰਾਫੇਲ ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ ਅਕਤੂਬਰ ਦੇ ਪਹਿਲੇ ਹਫਤੇ ਆਵੇਗੀ। ਪਹਿਲਾਂ ਇਸ ਸਮਾਗਮ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵੀ ਸ਼ਾਮਲ ਹੋਣ ਦੀ ਉਮੀਦ ਸੀ ਪਰ ਉਨ੍ਹਾਂ ਦਾ ਪ੍ਰੋਗ੍ਰਾਮ ਟਲ ਗਿਆ।
ਬੀਐਸ ਧਨੋਆ ਇਸੇ ਮਹੀਨੇ ਰਿਟਾਇਰ ਹੋਣ ਵਾਲੇ ਹਨ। ਅਜਿਹੇ ‘ਚ ਉਨ੍ਹਾਂ ਦੀ ਰਿਟਾਇਰਮੈਂਟ ਤੋਂ ਬਾਅਦ ਹੀ ਰਾਫੇਲ ਨੂੰ ਹਵਾਈ ਸੈਨਾ ‘ਚ ਤਾਇਨਾਤ ਕੀਤਾ ਜਾਵੇਗਾ। ਦੱਸ ਦਈਏ ਕਿ ਰਾਫੇਲ ਪਾਕਿਸਤਾਨ ਦੇ ਨਾਲ-ਨਾਲ ਲੱਦਾਖ ਨਾਲ ਲੱਗਦੀ ਚੀਨ ਦੀ ਸਰਹੱਦ ਦੀ ਸੁਰੱਖਿਆ ‘ਚ ਵੀ ਤਾਇਨਾਤ ਕੀਤਾ ਜਾਵੇਗਾ। ਅੰਬਾਲਾ ਦੇ ਨਾਲ ਰਾਫੇਲ ਦੇ 18 ਜਹਾਜ਼ਾਂ ਨੂੰ ਦੂਜੀ ਸਕਾਵਰਡਨ ਨੂੰ ਪੱਛਮੀ ਬੰਗਾਲ ਦੇ ਹਾਸ਼ਿਮਾਰਾ ‘ਚ ਤਾਇਨਾਤ ਕੀਤਾ ਜਾਵੇਗਾ ਜਿੱਥੇ ਚੀਨ ‘ਤੇ ਵੀ ਨਜ਼ਰ ਰੱਖੀ ਜਾਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement