Coronavirus in India: ਪਿਛਲੇ 24 ਘੰਟਿਆਂ 'ਚ ਭਾਰਤ ਵਿੱਚ ਕੋਰੋਨਾ ਦੇ 3377 ਕੇਸ ਆਏ ਸਾਹਮਣੇ, ਕੱਲ੍ਹ ਨਾਲੋਂ 2.2 ਪ੍ਰਤੀਸ਼ਤ ਵੱਧੇ ਕੇਸ
Corona Cases Update Today in India: ਭਾਰਤ 'ਚ ਕੋਰੋਨਾ ਇੱਕ ਵਾਰ ਫਿਰ ਤੋਂ ਆਪਣੇ ਪੈਰ ਪਸਾਰਦਾ ਨਜ਼ਰ ਆ ਰਿਹਾ ਹੈ। ਦੇਸ਼ 'ਚ ਕੱਲ੍ਹ ਨਾਲੋਂ 2.2 ਫੀਸਦ ਜ਼ਿਆਦਾ ਕੋਰੋਨਾ ਕੇਸ ਸਾਹਮਣੇ ਆਏ ਹਨ।
Covid 19 Update in India: ਦੇਸ਼ 'ਚ ਦਿਨੋਂ-ਦਿਨ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਨਿੱਤ ਚੜ੍ਹਦੇ ਗ੍ਰਾਫ ਨੂੰ ਦੇਖ ਕੇ ਪ੍ਰਸ਼ਾਸਨ ਤੇ ਲੋਕ ਚਿੰਤਾ 'ਚ ਆ ਗਏ ਹਨ। ਦੇਸ਼ 'ਚ ਪਿਛਲੇ 24 ਘੰਟਿਆਂ 'ਚ 3,377 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਇਸ ਦੌਰਾਨ 66 ਲੋਕਾਂ ਦੀ ਮੌਤ ਹੋ ਗਈ ਹੈ। ਕੋਰੋਨਾ ਦੇ ਇਨ੍ਹਾਂ ਨਵੇਂ ਮਾਮਲਿਆਂ ਦੇ ਦਰਜ ਹੋਣ ਤੋਂ ਬਾਅਦ ਹੁਣ ਇਹ ਅੰਕੜਾ 4 ਕਰੋੜ 30 ਲੱਖ 72 ਹਜ਼ਾਰ 176 ਤੱਕ ਪਹੁੰਚ ਗਿਆ ਹੈ। ਇਸ ਨਾਲ ਦੇਸ਼ ਭਰ 'ਚ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 5 ਲੱਖ 23 ਹਜ਼ਾਰ 753 ਹੋ ਗਈ ਹੈ।
ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਸੂਬੇ 'ਚ ਵੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਘਟ ਨਹੀਂ ਹੋ ਰਹੀ। ਵੀਰਵਾਰ ਨੂੰ 24 ਘੰਟਿਆਂ 'ਚ 27 ਨਵੇਂ ਮਰੀਜ਼ ਮਿਲੇ। ਇਸ ਤੋਂ ਬਾਅਦ ਐਕਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 178 ਹੋ ਚੁੱਕੀ ਹੈ। ਇਨ੍ਹਾਂ 'ਚੋਂ 5 ਮਰੀਜ਼ ਆਕਸੀਜਨ ਸਪੋਰਟ 'ਤੇ ਹਨ। ਕੋਰੋਨਾ ਦੇ ਵਧਦੇ ਕੇਸ ਦੇਖ ਸਰਕਾਰ ਨੇ ਸੈਪਲਿੰਗ ਤੇ ਟੈਸਟਿਗ ਨੂੰ 7 ਹਜ਼ਾਰ ਤੋਂ ਵਧਾ 11 ਹਜ਼ਾਰ ਕਰ ਦਿੱਤਾ ਹੈ। ਵੀਰਵਾਰ ਨੂੰ ਸਿਹਤ ਵਿਭਾਗ ਨੇ 11,230 ਸੈਂਪਲ ਲਏ ਸਨ। ਦੂਜੇ ਪਾਸੇ 11,167 ਸੈਂਪਲਾਂ ਦੀ ਜਾਂਚ ਕੀਤੀ ਗਈ ਹੈ।
ਵੀਰਵਾਰ ਨੂੰ ਲੁਧਿਆਣਾ 'ਚ 0.29% ਪੌਜ਼ੀਟੀਵਿਟੀ ਰੇਟ ਨਾਲ ਸਭ ਤੋਂ ਜ਼ਿਆਦਾ 8 ਕੇਸ ਮਿਲੇ। ਹਾਲਾਂਕਿ ਸਭ ਤੋਂ ਜ਼ਿਆਦਾ 1.96% ਪੌਜ਼ੀਟੀਵਿਟੀ ਰੇਟ ਮੋਹਾਲੀ ਦਾ ਰਿਹਾ। ਜਿੱਥੇ 7 ਨਵੇਂ ਮਰੀਜ਼ ਮਿਲੇ। ਇਸ ਤੋਂ ਇਲਾਵਾ ਜਲੰਧਰ 'ਚ 4, ਪਟਿਆਲਾ 'ਚ 3, ਬਠਿੰਡਾ 'ਚ 2 ਤੇ ਕਪੂਰਥਲਾ, ਮਾਨਸਾ ਤੇ ਰੋਪੜ 'ਚ 1-1 ਮਰੀਜ਼ ਮਿਲਿਆ। ਪੰਜਾਬ ਦਾ ਓਵਰਆਲ ਪੌਜ਼ੀਟੀਵਿਟੀ ਰੇਟ 0.24% ਰਿਹਾ।
ਦੱਸ ਦਈਏ ਕਿ ਅਪ੍ਰੈਲ ਮਹੀਨੇ 'ਚ ਕੋਰੋਨਾ ਦੀ ਵਜ੍ਹਾ ਨਾਲ 4 ਜ਼ਿਲ੍ਹਿਆਂ 'ਚ ਚਾਰ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਹ ਮੌਤਾਂ ਮੋਗਾ, ਕਪੂਰਥਲਾ, ਗੁਰਦਾਸਪੁਰ ਤੇ ਲੁਧਿਆਣਾ 'ਚ ਹੋਈ ਹੈ। ਇਸ ਤੋਂ ਇਲਾਵਾ ਪਿਛਲੇ 28 ਦਿਨਾਂ 'ਚ 447 ਨਵੇਂ ਮਰੀਜ਼ ਮਿਲੇ ਹਨ। ਇਨ੍ਹਾਂ 'ਚੋਂ 362 ਮਰੀਜ਼ ਠੀਕ ਹੋ ਚੁੱਕੇ ਹਨ।
ਇਹ ਵੀ ਪੜ੍ਹੋ: Shehnaaz Gill Bollywood Debut: ਸ਼ਹਿਨਾਜ਼ ਗਿੱਲ ਕਰਨ ਜਾ ਰਹੀ ਸਲਮਾਨ ਖ਼ਾਨ ਨਾਲ ਬਾਲੀਵੁੱਡ ਡੈਬਿਊ?