India Coronavirus Updates: ਦੇਸ਼ 'ਚ ਫਿਰ ਆਏ 40 ਹਜ਼ਾਰ ਦੇ ਕਰੀਬ ਕੋਰੋਨਾ ਦੇ ਨਵੇਂ ਕੇਸ, ਅੱਧੇ ਤੋਂ ਵੱਧ ਕੇਸ ਕੇਰਲਾ 'ਚ ਕੀਤੇ ਗਏ ਦਰਜ
India Coronavirus: ਭਾਰਤ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਹੁਣ ਤੱਕ ਚਾਰ ਲੱਖ 30 ਹਜ਼ਾਰ ਸੰਕਰਮਿਤ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜਾ ਲਗਾਤਾਰ ਵਧ ਰਿਹਾ ਹੈ।

India Coronavirus Updates: ਨਵੀਂ ਦਿੱਲੀ: ਭਾਰਤ ਵਿੱਚ ਅਜੇ ਵੀ ਹਰ ਰੋਜ਼ ਲਗਪਗ 40 ਹਜ਼ਾਰ ਲੋਕ ਕੋਰੋਨਾ ਮਹਾਂਮਾਰੀ ਨਾਲ ਸੰਕਰਮਿਤ ਹੋ ਰਹੇ ਹਨ। ਸਿਹਤ ਮੰਤਰਾਲੇ ਵੱਲੋਂ ਸ਼ਨੀਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 38,667 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 478 ਸੰਕਰਮਿਤ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਹੈ।
ਦੱਸ ਦਈਏ ਕਿ ਦੇਸ਼ ''ਚ ਇੱਕ ਦਿਨ ਪਹਿਲਾਂ 40120 ਮਾਮਲੇ ਸਾਹਮਣੇ ਆਏ ਸੀ। ਇਸ ਦੇ ਨਾਲ ਹੀ ਦੇਸ਼ ਭਰ ਵਿੱਚ ਪਿਛਲੇ 24 ਘੰਟਿਆਂ ਵਿੱਚ 35,743 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ ਯਾਨੀ ਕੱਲ੍ਹ 2446 ਐਕਟਿਵ ਮਾਮਲਿਆਂ ਵਿੱਚ ਵਾਧਾ ਹੋਇਆ ਹੈ।
ਕੋਰੋਨਾ ਦੀ ਲਾਗ ਦੇ ਕੁੱਲ ਮਾਮਲੇ
ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਤਿੰਨ ਕਰੋੜ 21 ਲੱਖ 56 ਹਜ਼ਾਰ ਲੋਕ ਸੰਕਰਮਿਤ ਹੋਏ ਹਨ। ਇਨ੍ਹਾਂ ਚੋਂ 4 ਲੱਖ 30 ਹਜ਼ਾਰ 732 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤੱਕ 3 ਕਰੋੜ 13 ਲੱਖ 38 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਹੁਣ ਚਾਰ ਲੱਖ ਤੋਂ ਘੱਟ ਹੈ। ਕੁੱਲ 3 ਲੱਖ 87 ਹਜ਼ਾਰ ਲੋਕ ਅਜੇ ਵੀ ਕੋਰੋਨਾਵਾਇਰਸ ਨਾਲ ਸੰਕਰਮਿਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਕੋਰੋਨਾ ਦੇ ਕੁੱਲ ਮਾਮਲੇ - ਤਿੰਨ ਕਰੋੜ 21 ਲੱਖ 56 ਹਜ਼ਾਰ 493
ਕੁੱਲ ਡਿਸਚਾਰਜ - ਤਿੰਨ ਕਰੋੜ 13 ਲੱਖ 38 ਹਜ਼ਾਰ 88
ਕੁੱਲ ਐਕਟਿਵ ਕੇਸ - ਤਿੰਨ ਲੱਖ 87 ਹਜ਼ਾਰ 673
ਕੁੱਲ ਮੌਤ- ਚਾਰ ਲੱਖ 30 ਹਜ਼ਾਰ 732
ਕੁੱਲ ਟੀਕਾਕਰਨ - 53 ਕਰੋੜ 61 ਲੱਖ 89 ਹਜ਼ਾਰ ਡੋਜ਼ ਦਿੱਤੀ ਗਈ
ਕੇਰਲ ਵਿੱਚ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ
ਸ਼ੁੱਕਰਵਾਰ ਨੂੰ ਕੇਰਲ ਵਿੱਚ ਕੋਵਿਡ ਦੇ 20452 ਨਵੇਂ ਮਾਮਲੇ ਸਾਹਮਣੇ ਆਏ ਅਤੇ 114 ਮੌਤਾਂ ਹੋਈਆਂ। ਜਿਸ ਕਾਰਨ ਸੂਬੇ ਵਿੱਚ ਕੁੱਲ ਕੇਸਾਂ ਦੀ ਗਿਣਤੀ 36 ਲੱਖ 52 ਹਜ਼ਾਰ 90 ਹੋ ਗਈ ਅਤੇ ਮੌਤਾਂ ਦੀ ਗਿਣਤੀ 18,394 ਹੋ ਗਈ। ਇਸ ਦੌਰਾਨ ਸ਼ੁੱਕਰਵਾਰ ਨੂੰ 16,856 ਲੋਕ ਬਿਮਾਰੀ ਤੋਂ ਠੀਕ ਹੋਏ, ਜਿਸ ਨਾਲ ਕੇਰਲ ਵਿੱਚ ਠੀਕ ਹੋਏ ਲੋਕਾਂ ਦੀ ਕੁੱਲ ਗਿਣਤੀ 34 ਲੱਖ 53 ਹਜ਼ਾਰ 174 ਹੋ ਗਈ। ਇਸ ਸਮੇਂ ਸੂਬੇ ਵਿੱਚ 1 ਲੱਖ 80 ਹਜ਼ਾਰ ਵਿਅਕਤੀ ਇਲਾਜ ਅਧੀਨ ਹਨ। 4,90,836 ਵਿਅਕਤੀ ਨਿਗਰਾਨੀ ਹੇਠ ਹਨ।
53 ਕਰੋੜ ਤੋਂ ਜ਼ਿਆਦਾ ਵੈਕਸੀਨ ਦੀ ਡੋਜ਼ ਦਿੱਤੀ ਗਈ
ਸਿਹਤ ਮੰਤਰਾਲੇ ਮੁਤਾਬਕ, 13 ਅਗਸਤ ਤੱਕ ਦੇਸ਼ ਭਰ ਵਿੱਚ ਕੋਰੋਨਾ ਵੈਕਸੀਨ ਦੀਆਂ 53 ਕਰੋੜ 61 ਲੱਖ 89 ਹਜ਼ਾਰ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਆਖਰੀ ਦਿਨ 63.80 ਲੱਖ ਟੀਕੇ ਲਗਾਏ ਗਏ। ਇਸ ਦੇ ਨਾਲ ਹੀ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ)ਮੁਤਾਬਕ, ਹੁਣ ਤੱਕ 49 ਕਰੋੜ 17 ਲੱਖ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ ਦਿਨ ਲਗਪਗ 22.29 ਲੱਖ ਕੋਰੋਨਾ ਨਮੂਨੇ ਟੈਸਟ ਕੀਤੇ ਗਏ ਸੀ, ਜਿਨ੍ਹਾਂ ਦੀ ਪੌਜ਼ੇਟੀਵਿਟੀ ਦਰ 3 ਪ੍ਰਤੀਸ਼ਤ ਤੋਂ ਘੱਟ ਹੈ।
ਦੇਸ਼ ਵਿੱਚ ਕੋਰੋਨਾ ਨਾਲ ਮੌਤ ਦਰ 1.34 ਫੀਸਦੀ ਹੈ ਜਦੋਂ ਕਿ ਰਿਕਵਰੀ ਰੇਟ 97.46 ਫੀਸਦੀ ਹੈ। ਐਕਟਿਵ ਕੇਸ 1.20 ਫੀਸਦੀ ਹਨ। ਕੋਰੋਨਾ ਐਕਟਿਵ ਕੇਸਾਂ ਦੇ ਮਾਮਲੇ ਵਿੱਚ ਭਾਰਤ ਹੁਣ ਵਿਸ਼ਵ ਵਿੱਚ 11 ਵੇਂ ਸਥਾਨ 'ਤੇ ਹੈ। ਸੰਕਰਮਿਤਾਂ ਦੀ ਕੁੱਲ ਗਿਣਤੀ ਦੇ ਮਾਮਲੇ ਵਿੱਚ ਭਾਰਤ ਦੂਜੇ ਸਥਾਨ 'ਤੇ ਹੈ। ਜਦੋਂ ਕਿ ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ਵਿੱਚ ਭਾਰਤ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।
ਇਹ ਵੀ ਪੜ੍ਹੋ: Jammu Kashmir ‘ਚ ਸੁਰੱਖਿਆ ਬਲਾਂ ਨੂੰ ਮਿਲੀ ਸਫਲਤਾ, ਕਿਸ਼ਤਵਾੜ ਤੋਂ ਹਿਜ਼ਬੁਲ ਦਾ ਅੱਤਵਾਦੀ ਗ੍ਰਿਫਤਾਰ, ਅੱਤਵਾਦੀ ਉਸਮਾਨ ਕੀਤਾ ਢੇਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Before You Go
Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਟ੍ਰੈਂਡਿੰਗ ਟੌਪਿਕ

















