INDIA Parties Boycott 14 Journalists: ਸੁਧੀਰ ਚੌਧਰੀ-ਚਿਤਰਾ ਤ੍ਰਿਪਾਠੀ ਸਣੇ ਇਨ੍ਹਾਂ 14 ਪੱਤਰਕਾਰਾਂ ਦਾ ਬਾਈਕਾਟ ਕਰੇਗਾ INDIA, ਜਾਣੋ ਕਿਸ 'ਤੇ ਡਿੱਗੀ ਵੱਡੀ ਗਾਜ ?
INDIA Parties To Boycott Shows Of 14 Journalists: ਟੀਵੀ ਪੱਤਰਕਾਰਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਵਿਰੋਧੀ ਗਠਜੋੜ 'ਇੰਡੀਆ' ਨੇ 14 ਟੀਵੀ ਪੱਤਰਕਾਰਾਂ ਦਾ ਬਾਈਕਾਟ
INDIA Parties To Boycott Shows Of 14 Journalists: ਟੀਵੀ ਪੱਤਰਕਾਰਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਵਿਰੋਧੀ ਗਠਜੋੜ 'ਇੰਡੀਆ' ਨੇ 14 ਟੀਵੀ ਪੱਤਰਕਾਰਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਐਂਕਰਾਂ ਦੇ ਸ਼ੋਅ ਵਿੱਚ ‘ਇੰਡੀਆ’ ਗਠਜੋੜ ਵਿੱਚ ਸ਼ਾਮਲ ਸਾਰੀਆ ਪਾਰਟੀਆਂ ਆਪਣੇ ਬੁਲਾਰੇ ਨਹੀਂ ਭੇਜਣਗੀਆਂ। ਕਾਂਗਰਸ ਨੇਤਾ ਅਤੇ ਮੀਡੀਆ ਐਂਡ ਪਬਲੀਸਿਟੀ ਵਿਭਾਗ ਦੇ ਚੇਅਰਮੈਨ ਪਵਨ ਖੇੜਾ ਨੇ ਨਿਊਜ਼ ਐਂਕਰਾਂ ਦੀ ਸੂਚੀ ਜਾਰੀ ਕੀਤੀ, ਜਿਨ੍ਹਾਂ ਦੇ ਸ਼ੋਅ ਵਿੱਚ ਬੁਲਾਰੇ ਨਹੀਂ ਭੇਜੇ ਜਾਣਗੇ। ਇਸ ਸੂਚੀ ਵਿੱਚ ਸੁਧੀਰ ਚੌਧਰੀ, ਚਿੱਤਰਾ ਤ੍ਰਿਪਾਠੀ ਸਣੇ 14 ਪੱਤਰਕਾਰਾਂ ਦੇ ਨਾਂਅ ਸ਼ਾਮਿਲ ਹਨ।
The following decision was taken by the INDIA media committee in a virtual meeting held this afternoon. #JudegaBharatJeetegaIndia #जुड़ेगा_भारत_जीतेगा_इण्डिया pic.twitter.com/561bteyyti
— Pawan Khera 🇮🇳 (@Pawankhera) September 14, 2023
ਕਾਂਗਰਸ ਨੇਤਾ ਨੇ ਟਵਿੱਟਰ 'ਤੇ ਪੋਸਟ ਕੀਤਾ, “ਇੰਡੀਆ ਮੀਡੀਆ ਕਮੇਟੀ ਦੁਆਰਾ ਅੱਜ ਦੁਪਹਿਰ ਹੋਈ ਇੱਕ ਵਰਚੁਅਲ ਮੀਟਿੰਗ ਵਿੱਚ ਹੇਠਾਂ ਦਿੱਤਾ ਫੈਸਲਾ ਲਿਆ ਗਿਆ ਹੈ। ਇੰਡੀਆ ਪਾਰਟੀ ਦੀ ਟੀਮ 14 ਨਿਊਜ਼ ਐਂਕਰਾਂ ਦੇ ਸ਼ੋਅ ਅਤੇ ਇਵੈਂਟਸ ਵਿੱਚ ਆਪਣੇ ਪ੍ਰਤੀਨਿਧ ਨਹੀਂ ਭੇਜੇਗੀ। ਇਸ ਲਿਸਟ ਵਿੱਚ ਅਦਿਤੀ ਤਿਆਗੀ, ਅਮਨ ਚੋਪੜਾ, ਅਮੀਸ਼ ਦੇਵਗਨ, ਆਨੰਦ ਨਰਸਿਮਹਨ, ਅਰਨਬ ਗੋਸਵਾਮੀ, ਅਸ਼ੋਕ ਸ਼੍ਰੀਵਾਸਤਵ, ਚਿਤਰਾ ਤ੍ਰਿਪਾਠੀ, ਗੌਰਵ ਸਾਵੰਤ, ਨਵਿਕਾ ਕੁਮਾਰ, ਪ੍ਰਾਚੀ ਪਰਾਸ਼ਰ, ਰੁਬੀਕਾ ਲਿਆਕਤ, ਸ਼ਿਵ ਅਰੂਰ, ਸੁਧੀਰ ਚੌਧਰੀ ਅਤੇ ਸੁਸ਼ਾਂਤ ਸਿਨਹਾ ਦੇ ਨਾਂਅ ਸ਼ਾਮਿਲ ਹਨ।
ਦੱਸ ਦੇਈਏ ਕਿ ਵਿਰੋਧੀ ਧਿਰ ਟੀਵੀ ਮੀਡੀਆ 'ਤੇ ਲੰਬੇ ਸਮੇਂ ਤੋਂ ਹਿੰਦੂ- ਮੁਸਲਮਾਨ ਕਰਨ ਅਤੇ ਉਨ੍ਹਾਂ ਦੇ ਨੇਤਾਵਾਂ ਨੂੰ ਜ਼ਿਆਦਾ ਕਵਰੇਜ ਨਾ ਦੇਣ ਦਾ ਦੋਸ਼ ਲਾਉਂਦੀ ਆ ਰਹੀ ਹੈ। 'ਭਾਰਤ ਜੋੜੋ ਯਾਤਰਾ' ਦੌਰਾਨ ਵੀ ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ ਨੇ ਕਿਹਾ ਸੀ ਕਿ ਮੇਰਾ ਦੋਸ਼ ਹੈ ਕਿ ਸੰਪਾਦਕਾਂ ਨੇ ਯਾਤਰਾ ਦਾ ਬਾਈਕਾਟ ਕੀਤਾ। ਯਾਤਰਾ ਨੂੰ ਲੋਕਾਂ ਦਾ ਸਮਰਥਨ ਮਿਲਿਆ, ਪਰ ਮੁੱਖ ਧਾਰਾ ਮੀਡੀਆ ਦੁਆਰਾ ਇਸਦਾ ਬਾਈਕਾਟ ਕੀਤਾ ਗਿਆ। ਕੀ ਤੁਸੀਂ ਇੰਨੀ ਵੱਡੀ ਮੁਹਿੰਮ ਨਹੀਂ ਦਿਖਾਓਗੇ? ਇਸ ਤੋਂ ਪਹਿਲਾਂ ਸਾਲ 2019 ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਵੀ ਕਾਂਗਰਸ ਨੇ ਇੱਕ ਮਹੀਨੇ ਤੱਕ ਟੀਵੀ ਚੈਨਲਾਂ ਦਾ ਬਾਈਕਾਟ ਕੀਤਾ ਸੀ ਅਤੇ ਆਪਣੇ ਬੁਲਾਰੇ ਨਹੀਂ ਭੇਜੇ ਸੀ।
ਕਰਨਾਟਕ ਵਿੱਚ ਸੁਧੀਰ ਚੌਧਰੀ ਖ਼ਿਲਾਫ਼ ਐਫਆਈਆਰ ਦਰਜ
ਹਾਲ ਹੀ ਵਿੱਚ ਕਰਨਾਟਕ ਪੁਲਿਸ ਨੇ ਘੱਟ ਗਿਣਤੀਆਂ ਲਈ ਰਾਜ ਸਰਕਾਰ ਦੀ ਵਪਾਰਕ ਵਾਹਨ ਰਿਆਇਤ ਯੋਜਨਾ ਬਾਰੇ ਗਲਤ ਜਾਣਕਾਰੀ ਦੇਣ ਦੇ ਦੋਸ਼ ਵਿੱਚ ਪੱਤਰਕਾਰ ਸੁਧੀਰ ਚੌਧਰੀ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਰਨਾਟਕ ਘੱਟ ਗਿਣਤੀ ਵਿਕਾਸ ਨਿਗਮ (ਕੇ.ਐੱਮ.ਡੀ.ਸੀ.) ਦੇ ਸਹਾਇਕ ਪ੍ਰਸ਼ਾਸਕ ਸ਼ਿਵਕੁਮਾਰ ਦੀ ਸ਼ਿਕਾਇਤ ਤੇ ਇੱਥੇ ਸ਼ੈਸ਼ਾਦਰੀਪੁਰਮ ਪੁਲਿਸ ਸਟੇਸ਼ਨ 'ਚ ਚੈਨਲ ਅਤੇ ਇਸ ਦੇ ਸਲਾਹਕਾਰ ਸੰਪਾਦਕ ਦੇ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 505 (ਸ਼ਰਾਰਤੀ ਬਿਆਨ) ਅਤੇ 153 ਏ (ਧਰਮ, ਜਾਤ, ਜਨਮ ਸਥਾਨ, ਨਿਵਾਸ) ਦੇ ਤਹਿਤ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤਕਰਤਾ ਨੇ ਸਲਾਹਕਾਰ ਸੰਪਾਦਕ 'ਤੇ ਨਿਗਮ ਦੀ ਯੋਜਨਾ ਬਾਰੇ ਝੂਠੀਆਂ ਖ਼ਬਰਾਂ ਫੈਲਾਉਣ ਅਤੇ ਸੂਬੇ ਵਿੱਚ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। 'ਆਜ ਤਕ' ਚੈਨਲ ਦੇ ਸਲਾਹਕਾਰ ਸੰਪਾਦਕ ਸੁਧੀਰ ਚੌਧਰੀ ਨੇ ਐਫਆਈਆਰ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਹ ਅਦਾਲਤ 'ਚ ਲੜਨ ਲਈ ਤਿਆਰ ਹਨ।