ਆਪ੍ਰੇਸ਼ਨ ਸਿੰਦੂਰ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ, ਹਮਲੇ 'ਚ ਫੌਜ ਦੇ ਟਿਕਾਣੇ ਹੋਏ ਤਬਾਹ, ਡਰਦੇ ਮਾਰਦੇ ਪੋਸਟ ਛੱਡਕੇ ਭੱਜੇ ਪਾਕਿਸਤਾਨੀ ਫੌਜੀ, ਦੇਖੋ ਵੀਡੀਓ
Operation Sindoor New Video: ਭਾਰਤੀ ਫੌਜ ਨੇ ਆਪ੍ਰੇਸ਼ਨ ਸਿੰਦੂਰ ਨਾਲ ਸਬੰਧਤ ਇੱਕ ਹੋਰ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ਵਿੱਚ ਫੌਜ ਦੇ ਜਵਾਨ ਅੱਤਵਾਦੀ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰਦੇ ਦਿਖਾਈ ਦੇ ਰਹੇ ਹਨ।
Operation Sindoor Video: ਭਾਰਤੀ ਫੌਜ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ Operation Sindoor ਨਾਲ ਸਬੰਧਤ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਵਿੱਚ ਫੌਜ ਦੇ ਜਵਾਨ ਅੱਤਵਾਦੀ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰਦੇ ਦਿਖਾਈ ਦੇ ਰਹੇ ਹਨ। ਭਾਰਤੀ ਫੌਜ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ - 'ਯੋਜਨਾ ਬਣਾਈ, ਸਿਖਲਾਈ ਦਿੱਤੀ ਤੇ ਕਾਰਵਾਈ ਕੀਤੀ।' ਨਿਆਂ ਹੋਇਆ।" ਫੌਜ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਪਾਕਿਸਤਾਨ ਲਈ ਇੱਕ ਅਜਿਹਾ ਸਬਕ ਸੀ ਜੋ ਉਸਨੇ ਦਹਾਕਿਆਂ ਤੋਂ ਨਹੀਂ ਸਿੱਖਿਆ ਸੀ।
ਫੌਜ ਨੇ ਆਪਣੇ ਵੀਡੀਓ ਵਿੱਚ ਕਿਹਾ, "ਇਹ ਸਭ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਨਾਲ ਸ਼ੁਰੂ ਹੋਇਆ ਸੀ। ਮਨ ਵਿੱਚ ਸਿਰਫ਼ ਇੱਕ ਹੀ ਗੱਲ ਸੀ - ਇਸ ਵਾਰ ਅਸੀਂ ਉਨ੍ਹਾਂ ਨੂੰ ਅਜਿਹਾ ਸਬਕ ਸਿਖਾਵਾਂਗੇ ਕਿ ਉਨ੍ਹਾਂ ਦੀਆਂ ਪੀੜ੍ਹੀਆਂ ਇਸਨੂੰ ਯਾਦ ਰੱਖਣਗੀਆਂ। ਇਹ ਬਦਲੇ ਦੀ ਭਾਵਨਾ ਨਹੀਂ ਸੀ, ਇਹ ਨਿਆਂ ਸੀ। 9 ਮਈ ਨੂੰ ਰਾਤ 9 ਵਜੇ ਦੇ ਕਰੀਬ, ਭਾਰਤੀ ਫੌਜ ਨੇ ਜੰਗਬੰਦੀ ਦੀ ਉਲੰਘਣਾ ਕਰਨ ਵਾਲੀਆਂ ਸਾਰੀਆਂ ਦੁਸ਼ਮਣ ਚੌਕੀਆਂ ਨੂੰ ਤਬਾਹ ਦਿੱਤਾ। ਆਪ੍ਰੇਸ਼ਨ ਸਿੰਦੂਰ ਸਿਰਫ਼ ਇੱਕ ਕਾਰਵਾਈ ਨਹੀਂ ਸੀ, ਇਹ ਪਾਕਿਸਤਾਨ ਲਈ ਇੱਕ ਸਬਕ ਸੀ ਜੋ ਉਸਨੇ ਦਹਾਕਿਆਂ ਤੋਂ ਨਹੀਂ ਸਿੱਖਿਆ ਸੀ।"
#WATCH | Western Command - Indian Army posts a video of Operation Sindoor on its social media handle 'X'.
— ANI (@ANI) May 18, 2025
"Planned, trained & executed. Justice served"- Indian Army pic.twitter.com/Z3SwvGS1j3
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਫੌਜ ਨੇ 6-7 ਮਈ ਦੀ ਰਾਤ ਨੂੰ ਆਪ੍ਰੇਸ਼ਨ ਸਿੰਦੂਰ ਚਲਾਇਆ। ਇਸ ਕਾਰਵਾਈ ਦੇ ਤਹਿਤ ਪੀਓਕੇ ਵਿੱਚ 9 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ। ਇਸ ਹਮਲੇ ਵਿੱਚ 100 ਤੋਂ ਵੱਧ ਅੱਤਵਾਦੀ ਮਾਰੇ ਗਏ ਸਨ। ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਨੇ ਲਗਾਤਾਰ ਭਾਰਤੀ ਸ਼ਹਿਰਾਂ 'ਤੇ ਡਰੋਨ ਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ, ਜਿਸਦਾ ਭਾਰਤੀ ਫੌਜ ਨੇ ਢੁਕਵਾਂ ਜਵਾਬ ਦਿੱਤਾ।
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਅਪੀਲ ਤੋਂ ਬਾਅਦ, 10 ਮਈ ਦੀ ਸ਼ਾਮ ਨੂੰ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਸਮਝੌਤਾ ਹੋਇਆ। ਹਾਲਾਂਕਿ, ਉਦੋਂ ਤੱਕ ਭਾਰਤੀ ਫੌਜ ਪਾਕਿਸਤਾਨ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾ ਚੁੱਕੀ ਸੀ। ਭਾਰਤੀ ਫੌਜ ਨੇ ਪਾਕਿਸਤਾਨ ਦੇ 11 ਏਅਰਬੇਸਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ






















