ਅਮਰੀਕਾ ਤੋਂ ਪਰਤੇ ਭਾਰਤੀਆਂ ਨੇ ਕੀਤਾ ਮਨੁੱਖੀ ਤਸਕਰੀ ਦੇ ਸ਼ਿਕਾਰ ਹੋਣ ਦਾ ਦਾਅਵਾ
ਵਿੱਜ ਨੇ ਕਿਹਾ ਕਿ ਵਾਪਸ ਭੇਜੇ ਗਏ ਜ਼ਿਆਦਾਤਰ ਲੋਕਾਂ ਨੇ ਦਾਅਵਾ ਕੀਤਾ ਕਿ ਉਹ ਕਬੂਤਰਬਾਜ਼ੀ ਦੇ ਸ਼ਿਕਾਰ ਬਣੇ, ਅਜਿਹੇ 'ਚ ਹੁਣ ਤਕ 70 ਐਫਆਈਆਰ ਦਰਜ ਕੀਤੀਆਂ ਗਈਆਂ ਹਨ।

ਚੰਡੀਗੜ੍ਹ: ਅਮਰੀਕਾ ਤੋਂ ਹਾਲ ਹੀ 'ਚ ਵਾਪਸ ਭੇਜੇ ਗਏ ਹਰਿਆਣਾ ਦੇ 76 ਨਿਵਾਸੀਆਂ 'ਚੋਂ ਜ਼ਿਆਦਾਤਰ ਲੋਕਾਂ ਨੇ ਦਾਅਵਾ ਕੀਤਾ ਕਿ ਉਹ ਮਨੁੱਖੀ ਤਸਕਰੀ ਦਾ ਸ਼ਿਕਾਰ ਹੋਏ ਸਨ। ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਸ਼ੁੱਕਰਵਾਰ ਇਹ ਗੱਲ ਆਖੀ ਸੀ। ਵਿੱਜ ਨੇ ਕਿਹਾ ਕਿ ਵਾਪਸ ਭੇਜੇ ਗਏ ਜ਼ਿਆਦਾਤਰ ਲੋਕਾਂ ਨੇ ਦਾਅਵਾ ਕੀਤਾ ਕਿ ਉਹ ਕਬੂਤਰਬਾਜ਼ੀ ਦੇ ਸ਼ਿਕਾਰ ਬਣੇ, ਅਜਿਹੇ 'ਚ ਹੁਣ ਤਕ 70 ਐਫਆਈਆਰ ਦਰਜ ਕੀਤੀਆਂ ਗਈਆਂ ਹਨ।
ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਪੀੜਤਾਂ ਦੇ ਬਿਆਨ ਦਰਜ ਕਰਵਾਏ ਗਏ ਹਨ। ਪੁਲਿਸ ਨੇ ਤਤਕਾਲ ਕਾਰਵਾਈ ਕਰਦਿਆਂ ਉਨ੍ਹਾਂ ਦੀ ਸ਼ਿਕਾਇਤ ਦਰਜ ਕੀਤੀ ਹੈ। ਜਾਂਚ ਜਾਰੀ ਹੈ ਸਾਨੂੰ ਇਹ ਪਤਾ ਲਾਉਣ ਦੀ ਲੋੜ ਹੈ ਕਿ ਕਿਹੜੇ ਲੋਕ ਕਬੂਤਰਬਾਜ਼ੀ ਗਿਰੋਹ 'ਚ ਸ਼ਾਮਲ ਹਨ।
ਇਹ ਸਾਰੇ 76 ਲੋਕ ਕਥਿਤ ਤੌਰ 'ਤੇ ਗੈਰ ਕਾਨੂੰਨੀ ਤੌਰ ਤੇ ਅਮਰੀਕਾ 'ਚ ਦਾਖ਼ਲ ਹੋਏ ਸਨ ਤੇ ਉੱਥੋਂ ਫੜ੍ਹੇ ਜਾਣ 'ਤੇ ਇਨ੍ਹਾਂ ਨੂੰ ਭਾਰਤ ਭੇਜ ਦਿੱਤਾ। ਹਾਲ ਹੀ 'ਚ ਹਰਿਆਣਾ ਦੇ ਰਹਿਣ ਵਾਲੇ 6 ਲੋਕ ਅਮਰੀਕਾ ਤੋਂ ਪਰਤੇ ਹਨ।
ਇਹ ਵੀ ਪੜ੍ਹੋ:






















