ਪਾਕਿਸਤਾਨ ਦੀ ਸਾਜ਼ਿਸ਼ ਨਾਕਾਮ, Coast Guard ਨੇ ਕਿਸ਼ਤੀ 'ਚੋਂ 400 ਕਰੋੜ ਦੀ ਹੈਰੋਇਨ ਫੜੀ
Indian Coast Guard ਨੇ ਪਾਕਿਸਤਾਨ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਕੋਸਟ ਗਾਰਡ ਨੇ ਗੁਜਰਾਤ ਏਟੀਐਸ ਦੇ ਸਹਿਯੋਗ ਨਾਲ ਪਾਕਿਸਤਾਨੀ ਕਿਸ਼ਤੀ ਤੋਂ ਕਰੀਬ 400 ਕਰੋੜ ਦੀ ਹੈਰੋਇਨ ਬਰਾਮਦ ਕੀਤੀ।
Indian Coast Guard ਨੇ ਗੁਜਰਾਤ ਨਾਲ ਲੱਗਦੇ ਸਮੁੰਦਰ 'ਚ ਪਾਕਿਸਤਾਨੀ ਕਿਸ਼ਤੀ 'ਚੋਂ 400 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ। ਮਛੇਰਿਆਂ ਦੀ ਕਿਸ਼ਤੀ ਦੀ ਆੜ ਵਿੱਚ ਨਸ਼ਿਆਂ ਦੀ ਤਸਕਰੀ ਕੀਤੀ ਜਾ ਰਹੀ ਸੀ। ਨਸ਼ੀਲੇ ਪਦਾਰਥਾਂ ਦੀ ਇਸ ਖੇਪ ਦੇ ਨਾਲ ਹੀ ਏਟੀਐਸ ਗੁਜਰਾਤ ਦੇ ਨਾਲ ਕੋਸਟ ਗਾਰਡ ਨੇ ਛੇ ਤਸਕਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਰੱਖਿਆ ਮੰਤਰਾਲੇ ਦੇ ਅਹਿਮਦਾਬਾਦ ਸਥਿਤ ਬੁਲਾਰੇ ਵਿੰਗ ਕਮਾਂਡਰ ਮਨੀਸ਼ ਨੇ ਦੱਸਿਆ ਕਿ ਫੜੀ ਗਈ ਕਿਸ਼ਤੀ ਪਾਕਿਸਤਾਨ ਦੇ ਕਰਾਚੀ 'ਚ ਰਜਿਸਟਰਡ ਹੈ ਅਤੇ ਜਦੋਂ ਭਾਰਤੀ ਤੱਟ ਰੱਖਿਅਕਾਂ ਨੇ ਏਟੀਐੱਸ ਗੁਜਰਾਤ ਨਾਲ ਸਾਂਝੇ ਆਪ੍ਰੇਸ਼ਨ 'ਚ ਇਸ ਨੂੰ ਫੜਿਆ ਤਾਂ ਉਸ ਸਮੇਂ ਇਹ ਕਿਸ਼ਤੀ ਭਾਰਤੀ ਸਮੁੰਦਰੀ ਸਰਹੱਦ ਦੇ ਛੇ ਨਾਟੀਕਲ ਮੀਲ ਅੰਦਰ ਸੀ। ਜਿਸ ਸਮੇਂ ਇਹ ਕਾਰਵਾਈ ਕੀਤੀ ਗਈ, ਉਦੋਂ ਮੌਸਮ ਬਹੁਤ ਖ਼ਰਾਬ ਸੀ ਅਤੇ ਬਹੁਤ ਠੰਢੀਆਂ ਹਵਾਵਾਂ ਚੱਲ ਰਹੀਆਂ ਸੀ।
ਕਰੀਬ 77 ਕਿਲੋ ਹੈਰੋਇਨ ਬਰਾਮਦ
ਜਾਣਕਾਰੀ ਮੁਤਾਬਕ ਪਾਕਿਸਤਾਨੀ ਕਿਸ਼ਤੀ ਨੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪਰ ਤੱਟ ਰੱਖਿਅਕਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਫੜ ਲਿਆ ਅਤੇ ਦੋ ਜਹਾਜ਼ਾਂ ਦੀ ਮਦਦ ਨਾਲ ਇਸ ਨੂੰ ਗੁਜਰਾਤ ਦੇ ਜਖਾਊ ਬੰਦਰਗਾਹ 'ਤੇ ਲਿਆਂਦਾ ਗਿਆ। ਕਿਸ਼ਤੀ ਚੋਂ ਪੰਜ ਬੈਗ ਬਰਾਮਦ ਹੋਏ, ਜਿਨ੍ਹਾਂ ਵਿੱਚ ਕਰੀਬ 77 ਕਿਲੋ ਹੈਰੋਇਨ ਸੀ। ਫੜੇ ਗਏ ਨਸ਼ੀਲੇ ਪਦਾਰਥਾਂ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 400 ਕਰੋੜ ਰੁਪਏ ਹੈ। ਤੱਟ ਰੱਖਿਅਕ ਅਤੇ ਏਟੀਐਸ ਗੁਜਰਾਤ ਫੜੇ ਗਏ ਤਸਕਰਾਂ ਤੋਂ ਪੁੱਛਗਿੱਛ ਕਰ ਰਹੇ ਹਨ।
ਤੱਟ ਰੱਖਿਅਕ ਅਤੇ ਗੁਜਰਾਤ ਏਟੀਐਸ ਦਾ ਦੂਜਾ ਸਾਂਝਾ ਆਪ੍ਰੇਸ਼ਨ
ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਦੇ ਅੱਤਵਾਦ ਦਾ ਖ਼ਤਰਾ ਬਹੁਤ ਵਧ ਗਿਆ ਹੈ। ਪਿਛਲੇ ਤਿੰਨ ਮਹੀਨਿਆਂ ਵਿੱਚ ਗੁਜਰਾਤ ਦੇ ਕੋਸਟ ਗਾਰਡ ਅਤੇ ਐਂਟੀ ਟੈਰੋਰਿਸਟ ਸਕੁਐਡ (ਏਟੀਐਸ) ਦਾ ਇਹ ਦੂਜਾ ਸਾਂਧਾ ਆਪ੍ਰੇਸ਼ਨ ਹੈ। ਇਨ੍ਹਾਂ ਦੋਵਾਂ ਆਪਰੇਸ਼ਨਾਂ ਵਿੱਚ ਕੁੱਲ 550 ਕਰੋੜ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ।
ਇਹ ਵੀ ਪੜ੍ਹੋ: ਹਾਰਟ ਅਟੈਕ ਆਉਣ ‘ਤੇ ਤੁਰੰਤ ਕੀ ਕਰੀਏ ? ਜਾਣੋ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin