(Source: ECI/ABP News)
ਮੌਸਮ ਵਿਭਾਗ ਵੱਲੋਂ ਓਰੈਂਜ ਅਲਰਟ, ਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਬਾਰਸ਼
ਮੌਸਮ ਵਿਭਾਗ ਅਨੁਸਾਰ ਪੱਛਮੀ ਤੇ ਮੱਧ ਭਾਰਤ 'ਚ ਮੀਂਹ ਦੀ ਗਤੀਵਿਧੀਆਂ 'ਚ ਵਾਧਾ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਹੌਲੀ-ਹੌਲੀ ਕਮੀ ਆਉਣ ਦੀ ਸੰਭਾਵਨਾ ਹੈ। ਪਿਛਲੇ ਕਈ ਦਿਨਾਂ ਤੋਂ ਦੇਸ਼ ਦੇ ਕਈ ਸੂਬਿਆਂ 'ਚ ਭਾਰੀ ਮੀਂਹ ਪੈ ਰਿਹਾ ਹੈ।
![ਮੌਸਮ ਵਿਭਾਗ ਵੱਲੋਂ ਓਰੈਂਜ ਅਲਰਟ, ਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਬਾਰਸ਼ indian meteoritical department issues orange alert regarding heavy rainfall in some parts of the nation ਮੌਸਮ ਵਿਭਾਗ ਵੱਲੋਂ ਓਰੈਂਜ ਅਲਰਟ, ਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਬਾਰਸ਼](https://feeds.abplive.com/onecms/images/uploaded-images/2021/08/31/cc73f15e3c56fbe16f1139b7924355df_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਦਿੱਲੀ-ਐਨਸੀਆਰ 'ਚ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਥਾਂ-ਥਾਂ ਪਾਣੀ ਭਰ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਦੇਸ਼ ਦੇ ਕਈ ਸੂਬਿਆਂ 'ਚ 4 ਸਤੰਬਰ ਤਕ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਕਈ ਸੂਬਿਆਂ ਲਈ ਓਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਪੱਛਮੀ ਤੇ ਮੱਧ ਭਾਰਤ 'ਚ ਮੀਂਹ ਦੀ ਗਤੀਵਿਧੀਆਂ 'ਚ ਵਾਧਾ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਹੌਲੀ-ਹੌਲੀ ਕਮੀ ਆਉਣ ਦੀ ਸੰਭਾਵਨਾ ਹੈ। ਪਿਛਲੇ ਕਈ ਦਿਨਾਂ ਤੋਂ ਦੇਸ਼ ਦੇ ਕਈ ਸੂਬਿਆਂ 'ਚ ਭਾਰੀ ਮੀਂਹ ਪੈ ਰਿਹਾ ਹੈ।
ਪਹਾੜੀ ਇਲਾਕਿਆਂ 'ਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ ਤੇ ਨਦੀਆਂ ਭਰੀਆਂ ਹੋਈਆਂ ਹਨ। ਦੇਸ਼ ਦੀ ਰਾਜਧਾਨੀ ਦਿੱਲੀ-ਐਨਸੀਆਰ ਦੇ ਕਈ ਹਿੱਸਿਆਂ 'ਚ ਬੁੱਧਵਾਰ ਸਵੇਰੇ ਭਾਰੀ ਮੀਂਹ ਪਿਆ। ਮੌਸਮ ਵਿਭਾਗ ਨੇ ਦਿੱਲੀ, ਐਨਸੀਆਰ, ਉੱਤਰ ਪ੍ਰਦੇਸ਼, ਹਰਿਆਣਾ ਤੇ ਰਾਜਸਥਾਨ ਦੇ ਕਈ ਹਿੱਸਿਆਂ 'ਚ ਅੱਜ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਦਿੱਲੀ (ਲੋਧੀ ਰੋਡ, ਆਈਜੀਆਈ ਏਅਰਪੋਰਟ), ਐਨਸੀਆਰ (ਗੁਰੂਗ੍ਰਾਮ, ਮਾਨੇਸਰ, ਫਰੀਦਾਬਾਦ, ਬੱਲਭਗੜ੍ਹ, ਨੋਇਡਾ, ਗ੍ਰੇਟਰ ਨੋਇਡਾ, ਇੰਦਰਾਪੁਰਮ, ਲੋਨੀ ਪੇਂਡੂ, ਹਿੰਡਨ ਏਐਫ, ਗਾਜ਼ੀਆਬਾਦ, ਦਾਦਰੀ) ਵਿੱਚ ਜ਼ਿਆਦਾਤਰ ਥਾਵਾਂ 'ਤੇ ਮੀਂਹ ਤੇ ਝੱਖੜ ਆਉਣ ਦੀ ਸੰਭਾਵਨਾ ਹੈ। ਮੀਂਹ ਦਾ ਇਹ ਸਿਲਸਿਲਾ ਅਗਲੇ ਕਈ ਦਿਨਾਂ ਤਕ ਜਾਰੀ ਰਹਿਣ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਹਰਿਆਣਾ ਦੇ ਤੋਸ਼ਾਮ, ਮਹਿਮ, ਹਾਂਸੀ, ਭਿਵਾਨੀ, ਚਰਖੀ ਦਾਦਰੀ, ਮੱਟਨਹੇਲ, ਝੱਜਰ, ਨਾਰਨੌਲ, ਮਹਿੰਦਰਗੜ੍ਹ, ਕੋਸਲੀ, ਫਰੂਖਨਗਰ, ਬਾਵਲ, ਨੂਹ, ਗੋਹਾਨਾ, ਗੰਨੌਰ, ਸੋਨੀਪਤ, ਮਹਿਮ, ਸੋਹਾਨਾ, ਹੋਡਲ, ਪਲਵਲ ਅਤੇ ਉੱਤਰ ਪ੍ਰਦੇਸ਼ ਦੇ ਖੁਰਜਾ, ਮਥੁਰਾ, ਰਾਇਆ, ਬਰਸਾਨਾ ਤੇ ਨੰਦਗਾਓਂ 'ਚ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਨਾਲ ਹੀ ਰਾਜਸਥਾਨ ਦੇ ਵਿਰਾਟਨਗਰ, ਕੋਟਪੁਤਲੀ, ਖੈਰਥਲ, ਭਿਵਾੜੀ, ਲਕਸ਼ਮਣਗੜ੍ਹ, ਨਦਬਈ, ਨਗਰ, ਭਰਤਪੁਰ, ਬਯਾਨਾ, ਅਲਵਰ, ਤਿਜਾਰਾ, ਡੀਗ 'ਚ ਮੀਂਹ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਆਈਐਮਡੀ ਨੇ ਪੂਰਬੀ ਰਾਜਸਥਾਨ 'ਚ 2 ਸਤੰਬਰ ਤਕ ਮੀਂਹ ਦੀ ਭਵਿੱਖਬਾਣੀ ਕੀਤੀ ਹੈ। 1 ਸਤੰਬਰ ਨੂੰ ਅਸਾਮ ਤੇ ਮੇਘਾਲਿਆ ਅਤੇ 3 ਤੋਂ 4 ਸਤੰਬਰ ਦੌਰਾਨ ਮਿਜ਼ੋਰਮ ਤੇ ਤ੍ਰਿਪੁਰਾ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। 1 ਤੋਂ 2 ਸਤੰਬਰ ਦੌਰਾਨ ਗੁਜਰਾਤ ਸੂਬੇ 'ਚ ਭਾਰੀ ਬਾਰਿਸ਼ ਪੈਣ ਦੀ ਸੰਭਾਵਨਾ ਹੈ। 1 ਤੋਂ 4 ਸਤੰਬਰ ਦੌਰਾਨ ਅੰਡੇਮਾਨ ਤੇ ਨਿਕੋਬਾਰ ਟਾਪੂਆਂ 'ਚ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਦੀ ਸੰਭਾਵਨਾ ਹੈ।
ਆਈਐਮਡੀ ਨੇ 2 ਤੋਂ 3 ਸਤੰਬਰ ਦੌਰਾਨ ਤਾਮਿਲਨਾਡੂ ਅਤੇ ਦੱਖਣੀ ਅੰਦਰੂਨੀ ਕਰਨਾਟਕ ਤੇ 2 ਤੋਂ 4 ਸਤੰਬਰ ਦੌਰਾਨ ਤੱਟਵਰਤੀ ਆਂਧਰਾ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ ਪੱਛਮੀ ਮੱਧ ਪ੍ਰਦੇਸ਼, ਪੂਰਬੀ ਰਾਜਸਥਾਨ ਤੇ ਹਰਿਆਣਾ 'ਚ ਵੱਖ-ਵੱਖ ਥਾਵਾਂ 'ਤੇ ਬਿਜਲੀ ਡਿੱਗਣ ਦੇ ਨਾਲ-ਨਾਲ ਤੇਜ਼ ਤੂਫਾਨ ਦੀ ਭਵਿੱਖਬਾਣੀ ਕੀਤੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)