Indian Navy Recruitment: 'ਅਗਨੀਪਥ' ਯੋਜਨਾ ਦੇ ਤਹਿਤ ਭਾਰਤੀ ਜਲ ਸੈਨਾ ਨੂੰ ਮਿਲੀਆਂ 3 ਲੱਖ ਤੋਂ ਵੱਧ ਅਰਜ਼ੀਆਂ
Indian Navy Recruitment: ਭਾਰਤੀ ਜਲ ਸੈਨਾ (Indian Navy) ਵੱਲੋਂ ਅਗਨੀਵੀਰਾਂ (Indian Navy Agniveer Recruitment 2022) ਦੀਆਂ ਅਸਾਮੀਆਂ ਕੱਢੀਆਂ ਗਈਆਂ ਸਨ।
Indian Navy Recruitment: ਭਾਰਤੀ ਜਲ ਸੈਨਾ (Indian Navy) ਵੱਲੋਂ ਅਗਨੀਵੀਰਾਂ (Indian Navy Agniveer Recruitment 2022) ਦੀਆਂ ਅਸਾਮੀਆਂ ਕੱਢੀਆਂ ਗਈਆਂ ਸਨ। ਇਸ ਤਹਿਤ ਅਪਲਾਈ ਕਰਨ ਦੀ ਆਖਰੀ ਮਿਤੀ 22 ਜੁਲਾਈ ਰੱਖੀ ਗਈ ਸੀ। ਫਿਲਹਾਲ ਰੱਖਿਆ ਮੰਤਰਾਲੇ ਨੇ ਦੱਸਿਆ ਹੈ ਕਿ ਭਾਰਤੀ ਜਲ ਸੈਨਾ 'ਚ 'ਅਗਨੀਪਥ' ਯੋਜਨਾ ਦੇ ਤਹਿਤ ਭਰਤੀ ਲਈ 3 ਲੱਖ ਤੋਂ ਜ਼ਿਆਦਾ ਅਰਜ਼ੀਆਂ ਪ੍ਰਾਪਤ ਹੋਈਆਂ ਹਨ।
ਦਰਅਸਲ, ਰੱਖਿਆ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਜਲ ਸੈਨਾ ਨੂੰ ਅਗਨੀਵੀਰਾਂ ਦੇ ਅਹੁਦਿਆਂ ਲਈ 3 ਲੱਖ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਰੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਜਲ ਸੈਨਾ ਨੂੰ ਸ਼ੁੱਕਰਵਾਰ 22 ਜੁਲਾਈ ਤੱਕ ਅਗਨੀਪਥ ਮਿਲਟਰੀ ਭਰਤੀ ਯੋਜਨਾ ਦੇ ਤਹਿਤ 3.03 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ ਹਨ।
ਜਲ ਸੈਨਾ ਵਿੱਚ ਅਗਨੀਵੀਰਾਂ ਦੀਆਂ 3 ਲੱਖ ਤੋਂ ਵੱਧ ਅਰਜ਼ੀਆਂ
ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਟਵੀਟ ਕੀਤਾ ਕਿ ਜਲ ਸੈਨਾ ਵਿੱਚ ਅਗਨੀਵੀਰਾਂ ਦੀਆਂ ਅਸਾਮੀਆਂ ਲਈ ਹੁਣ ਤੱਕ ਕੁੱਲ 3,03,328 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇੱਕ ਟਵੀਟ ਵਿੱਚ, ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਲਿਖਿਆ, "ਭਾਰਤੀ ਜਲ ਸੈਨਾ ਵਿੱਚ ਅਗਨੀਵੀਰ ਲਈ ਹੁਣ ਤੱਕ ਕੁੱਲ 3,03,328 ਅਰਜ਼ੀਆਂ ਪ੍ਰਾਪਤ ਹੋਈਆਂ ਹਨ... 22 ਜੁਲਾਈ ਤੱਕ 3,03,328 ਅਰਜ਼ੀਆਂ ਪ੍ਰਾਪਤ ਹੋਈਆਂ ਹਨ।"
2 ਜੁਲਾਈ ਨੂੰ ਸ਼ੁਰੂ ਹੋਈ ਸੀ ਇਹ ਪ੍ਰਕਿਰਿਆ
ਦੱਸ ਦੇਈਏ ਕਿ ਭਾਰਤੀ ਜਲ ਸੈਨਾ ਨੇ ਅਗਨੀਵੀਰ ਯੋਜਨਾ ਦੇ ਤਹਿਤ 2 ਜੁਲਾਈ ਨੂੰ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਇਹ ਸਕੀਮ ਇਸ ਸਾਲ 14 ਜੂਨ ਨੂੰ ਸ਼ੁਰੂ ਕੀਤੀ ਗਈ ਸੀ। ਜਿਸ ਤੋਂ ਬਾਅਦ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਇਸ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਇਸ ਸਮੇਂ ਸਾਢੇ 17 ਤੋਂ 21 ਸਾਲ ਦੇ ਨੌਜਵਾਨਾਂ ਨੂੰ ਚਾਰ ਸਾਲ ਦੇ ਕਾਰਜਕਾਲ ਲਈ ਇਸ ਸਕੀਮ ਤਹਿਤ ਸ਼ਾਮਲ ਕੀਤਾ ਜਾਵੇਗਾ।
ਅਗਨੀਪਥ ਸਕੀਮ ਤਹਿਤ ਭਰਤੀ ਕੀਤੇ ਗਏ 25 ਫੀਸਦੀ ਨੌਜਵਾਨਾਂ ਨੂੰ ਚਾਰ ਸਾਲ ਬਾਅਦ ਰੈਗੂਲਰ ਸੇਵਾ ਲਈ ਸ਼ਾਮਲ ਕੀਤਾ ਜਾਵੇਗਾ। ਇਸ ਸਮੇਂ ਭਾਰੀ ਵਿਰੋਧ ਦੇ ਵਿਚਕਾਰ ਕੇਂਦਰ ਸਰਕਾਰ ਨੇ 16 ਜੂਨ ਨੂੰ ਇਸ ਯੋਜਨਾ ਤਹਿਤ ਭਰਤੀ ਲਈ ਵੱਧ ਤੋਂ ਵੱਧ ਉਮਰ ਸੀਮਾ ਇਸ ਸਾਲ 21 ਤੋਂ ਵਧਾ ਕੇ 23 ਸਾਲ ਕਰ ਦਿੱਤੀ ਸੀ।