(Source: ECI/ABP News/ABP Majha)
‘ਚੰਦਰਯਾਨ-2’ ਨੇ ਭੇਜੀਆਂ ਚੰਨ ਦੀ ਐਚਡੀ ਤਸਵੀਰਾਂ, ਇਸਰੋ ਨੇ ਕੀਤੀਆਂ ਜਾਰੀ
ਇਸਰੋ ਨੇ ਚੰਨ ਦੀ ਕੁਝ ਹੋਰ ਤਸਵੀਰਾਂ ਨੂੰ ਰਿਲੀਜ਼ ਕੀਤਾ ਹੈ। ਇਹ ਤਸਵੀਰਾਂ ਚੰਦਰਯਾਨ-2 ਦੇ ਆਰਬਿਟਰ ਨੇ ਹਾਈ ਰੈਜੋਲੁਸ਼ਨ ਕੈਮਰੇ ਤੋਂ ਕਲਿੱਕ ਕੀਤੀਆਂ ਹਨ। ਇਸਰੋ ਨੇ ਇਸ ਬਾਰੇ ਇੱਕ ਟਵੀਟ ‘ਚ ਜਾਣਕਾਰੀ ਦਿੱਤੀ ਹੈ।
ਨਵੀਂ ਦਿੱਲੀ: ਇਸਰੋ ਨੇ ਚੰਨ ਦੀ ਕੁਝ ਹੋਰ ਤਸਵੀਰਾਂ ਨੂੰ ਰਿਲੀਜ਼ ਕੀਤਾ ਹੈ। ਇਹ ਤਸਵੀਰਾਂ ਚੰਦਰਯਾਨ-2 ਦੇ ਆਰਬਿਟਰ ਨੇ ਹਾਈ ਰੈਜੋਲੁਸ਼ਨ ਕੈਮਰੇ ਤੋਂ ਕਲਿੱਕ ਕੀਤੀਆਂ ਹਨ। ਇਸਰੋ ਨੇ ਇਸ ਬਾਰੇ ਇੱਕ ਟਵੀਟ ‘ਚ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ 27 ਸਤੰਬਰ ਨੂੰ ਅਮਰੀਕਨ ਪੁਲਾੜ ਏਜੰਸੀ ਨਾਸਾ ਵੀ ਕੁਝ ਤਸਵੀਰਾਂ ਜਾਰੀ ਕਰ ਚੁੱਕਿਆ ਹੈ। ਜਿਨ੍ਹਾਂ ਦੇ ਆਧਾਰ ‘ਤੇ ਕਿਹਾ ਗਿਆ ਕਿ ਚੰਦਰਯਾਨ-2 ਦੇ ਵਿਕਰਮ ਲੈਂਡਰ ਦੀ ਚੰਨ ‘ਤੇ ਹਾਰਡ ਲੈਂਡਿੰਗ ਹੋਈ ਸੀ।
ਇਸਰੋ ਨੇ ਆਰਬਿਟਰ ਦੇ ਹਾਈ ਰੈਜੋਲੁਸ਼ਨ ਕੈਮਰੇ ਤੋਂ ਲਈਆਂ ਤਸਵੀਰਾਂ ਨੂੰ ਜਾਰੀ ਕੀਤਾ ਗਿਆ ਹੈ ਉਸ ਨੇ ਚੰਨ ਦੀ ਸਤਹ ‘ਤੇ ਖੱਡੇ ਅਤੇ ਅਸਮਾਨ, ਜ਼ਮੀਨ ਨਜ਼ਰ ਆ ਰਹੀ ਹੈ। ਐਲਆਰਓ ਯਾਨੀ ‘ਲੂਨਰ ਰਿਕਾਨਿਸੰਸ ਆਰਬੀਟਰ ਕੈਮਰਾ’ 14 ਅਕਤੂਬਰ ਨੂੰ ਦੁਬਾਰਾ ਉਸ ਸਮੇਂ ਸਬੰਧਿਤ ਥਾਂ ਦੇ ਉਡਾਨ ਭਰੇਗਾ ਜਦੋਂ ਉੱਥੇ ਲਾਈਟ ਬਹਿਤਰ ਹੋਵੇਗੀ।
#ISRO Have a look at the images taken by #Chandrayaan2's Orbiter High Resolution Camera (OHRC). For more images please visit https://t.co/YBjRO1kTcL pic.twitter.com/K4INnWKbaM
— ISRO (@isro) October 4, 2019
ਨਾਸਾ ਦੇ ਲੂਨਰ ਰਿਕਾਨਿਸੰਸ ਆਰਬਿਟਰ ਪੁਲਾੜ ਯਾਨ ਨੇ 17 ਸਤੰਬਰ ਨੂੰ ਚੰਨ ‘ਤੇ ਅਣਛੂਏ ਦੱਖਣੀ ਧਰੁ ਕੋਲੋਂ ਲੰਘਣ ਦੌਰਾਨ ਕਈ ਤਸਵੀਰਾਂ ਲਈਆਂ, ਜਿੱਥੇ ਵਿਕਰਮ ਨੇ ਉਤਰਣ ਦੀ ਕੋਸ਼ਿਸ਼ ਕੀਤੀ ਸੀ।