ਪੜਚੋਲ ਕਰੋ
Advertisement
ਅੱਜ ਤੋਂ ਹੋਈ Amarnath Yatra ਦੀ ਰਸਮੀ ਸ਼ੁਰੂਆਤ, 11 ਅਗਸਤ ਤੱਕ ਚੱਲੇਗੀ ਯਾਤਰਾ, ਸਖ਼ਤ ਦੇ ਸੁਰੱਖਿਆ ਪ੍ਰਬੰਧ
ਅਮਰਨਾਥ ਦੀ ਯਾਤਰਾ ਅੱਜ ਤੋਂ ਰਸਮੀ ਤੌਰ 'ਤੇ ਸ਼ੁਰੂ ਹੋ ਗਈ ਹੈ। ਕਰੀਬ 10 ਹਜ਼ਾਰ ਸ਼ਰਧਾਲੂ ਪਹਿਲਗਾਮ ਬੇਸ ਕੈਂਪ ਪਹੁੰਚ ਚੁੱਕੇ ਹਨ। ਦੋ ਸਾਲ ਬਾਅਦ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ ਨੂੰ ਲੈ ਕੇ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਹੈ
Amarnath Yatra 2022 : ਅਮਰਨਾਥ ਦੀ ਯਾਤਰਾ ਅੱਜ ਤੋਂ ਰਸਮੀ ਤੌਰ 'ਤੇ ਸ਼ੁਰੂ ਹੋ ਗਈ ਹੈ। ਕਰੀਬ 10 ਹਜ਼ਾਰ ਸ਼ਰਧਾਲੂ ਪਹਿਲਗਾਮ ਬੇਸ ਕੈਂਪ ਪਹੁੰਚ ਚੁੱਕੇ ਹਨ। ਦੋ ਸਾਲ ਬਾਅਦ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ ਨੂੰ ਲੈ ਕੇ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਹੈ। ਦੱਸ ਦੇਈਏ ਕਿ ਅਮਰਨਾਥ ਯਾਤਰਾ 43 ਦਿਨਾਂ ਤੱਕ ਚੱਲੇਗੀ। ਅੱਜ ਤੋਂ ਸ਼ੁਰੂ ਹੋਈ ਯਾਤਰਾ 11 ਅਗਸਤ ਨੂੰ ਸਮਾਪਤ ਹੋਵੇਗੀ। 7-8 ਲੱਖ ਸ਼ਰਧਾਲੂਆਂ ਦੇ ਦਰਸ਼ਨਾਂ ਦੀ ਉਮੀਦ ਹੈ।
ਰੋਜ਼ਾਨਾ 10 ਹਜ਼ਾਰ ਸ਼ਰਧਾਲੂ ਕਰਨਗੇ ਦਰਸ਼ਨ
ਹਰ ਰੋਜ਼ 10-10 ਹਜ਼ਾਰ ਸ਼ਰਧਾਲੂ ਪਹਿਲਗਾਮ ਅਤੇ ਬਾਲਟਾਲ ਬੇਸ ਕੈਂਪ ਤੋਂ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਜਾਣਗੇ। ਅੱਤਵਾਦੀ ਹਮਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਥਾਂ-ਥਾਂ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ (ਐੱਸ.ਏ.ਐੱਸ.ਬੀ.) ਨੇ ਪਵਿੱਤਰ ਗੁਫਾ 'ਚ ਕੁਦਰਤੀ ਤੌਰ 'ਤੇ ਬਣੇ ਬਰਫੀਲੇ ਸ਼ਿਵਲਿੰਗ ਦੇ ਦਰਸ਼ਨਾਂ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਹਨ।
ਰਾਜਪਾਲ ਨੇ ਪਹਿਲਾ ਜੱਥਾ ਕੀਤਾ ਰਵਾਨਾ
ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਬੁੱਧਵਾਰ ਨੂੰ ਜੰਮੂ ਬੇਸ ਕੈਂਪ ਤੋਂ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। 4,890 ਸ਼ਰਧਾਲੂਆਂ ਦਾ ਪਹਿਲਾ ਜੱਥਾ ਬੁੱਧਵਾਰ ਤੜਕੇ 4 ਵਜੇ ਭਗਵਤੀ ਨਗਰ ਬੇਸ ਕੈਂਪ ਤੋਂ 176 ਵਾਹਨਾਂ ਵਿੱਚ ਰਵਾਨਾ ਹੋਇਆ ਅਤੇ ਕਾਫਲੇ ਦੇ ਰੂਪ ਵਿੱਚ ਕਸ਼ਮੀਰ ਘਾਟੀ ਲਈ ਰਵਾਨਾ ਹੋਇਆ।
ਧਿਆਨ ਯੋਗ ਹੈ ਕਿ ਸਾਲ 2019 ਵਿੱਚ ਸਰਕਾਰ ਦੁਆਰਾ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਖਤਮ ਕਰਨ ਦੇ ਮੱਦੇਨਜ਼ਰ ਯਾਤਰਾ ਨੂੰ ਅੱਧ ਵਿਚਕਾਰ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਸਾਲ 2020 ਅਤੇ 2021 ਵਿੱਚ ਕੋਵਿਡ-19 ਮਹਾਮਾਰੀ ਕਾਰਨ ਯਾਤਰਾ ਦਾ ਆਯੋਜਨ ਨਹੀਂ ਕੀਤਾ ਗਿਆ ਸੀ।
ਸਿਰਫ ਪ੍ਰਮਾਣਿਤ ਸ਼ਰਧਾਲੂ ਹੀ ਯਾਤਰਾ ਵਿੱਚ ਸ਼ਾਮਲ ਹੋਣ , ਇਹ ਯਕੀਨੀ ਬਣਾਉਣ ਲਈ SASB ਨੇ ਅਮਰਨਾਥ ਯਾਤਰਾ ਦੇ ਚਾਹਵਾਨਾਂ ਨੂੰ ਆਧਾਰ ਜਾਂ ਹੋਰ ਬਾਇਓਮੈਟ੍ਰਿਕ ਤਸਦੀਕ ਕੀਤੇ ਦਸਤਾਵੇਜ਼ ਲੈ ਕੇ ਜਾਣ ਲਈ ਕਿਹਾ ਹੈ। ਡਰੋਨ ਅਤੇ ਆਰਐਫਆਈਡੀ ਚਿਪਸ ਵੀ ਸ਼ਰਧਾਲੂਆਂ ਦੀ ਸੁਰੱਖਿਆ ਲਈ ਤਿੰਨ-ਪੱਧਰੀ ਸੁਰੱਖਿਆ ਦਾ ਹਿੱਸਾ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਆਟੋ
ਪੰਜਾਬ
Advertisement