Jammu Kashmir: 'ਮਸਜਿਦ ‘ਚ ਵੜ ਕੇ ਮੁਸਲਮਾਨਾਂ ਤੋਂ ਲਗਵਾਏ ਜੈ ਸ੍ਰੀ ਰਾਮ ਦੇ ਨਾਅਰੇ', ਮਹਿਬੂਬਾ ਮੁਫਤੀ ਨੇ ਫੌਜ 'ਤੇ ਲਗਾਏ ਗੰਭੀਰ ਦੋਸ਼
Jammu Kashmir: ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੇ ਫੌਜ 'ਤੇ ਵੱਡਾ ਦੋਸ਼ ਲਗਾਇਆ ਹੈ।
Jammu Kashmir: ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਮੁਖੀ ਮਹਿਬੂਬਾ ਮੁਫਤੀ (Mehbooba Mufti) ਨੇ ਫੌਜ 'ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਨੇ ਸ਼ਨੀਵਾਰ (24 ਜੂਨ) ਨੂੰ ਟਵੀਟ ਕੀਤਾ, ''ਪੁਲਵਾਮਾ ਦੀ ਇਕ ਮਸਜਿਦ 'ਚ ਵੜ ਕੇ ਫੌਜ ਦੇ 50 ਆਰਆਰ ਜਵਾਨਾਂ ਵਲੋਂ ਮੁਸਲਮਾਨਾਂ ਨੂੰ 'ਜੈ ਸ਼੍ਰੀ ਰਾਮ' ਦੇ ਨਾਅਰੇ ਲਾਉਣ ਲਈ ਮਜ਼ਬੂਰ ਕਰਨ ਦੀ ਖਬਰ ਸੁਣ ਕੇ ਹੈਰਾਨ ਹਾਂ। ਇਹ ਉਦੋਂ ਹੋਇਆ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇੱਥੇ ਮੌਜੂਦ ਹਨ।"
ਇਹ ਵੀ ਪੜ੍ਹੋ: Indian Artefacts: ਭਾਰਤ ਤੋਂ ਚੋਰੀ ਹੋਈਆਂ 100 ਤੋਂ ਵੱਧ ਕਲਾਕ੍ਰਿਤੀਆਂ ਵਾਪਸ ਕਰੇਗਾ ਅਮਰੀਕਾ, ਬਿਡੇਨ ਸਰਕਾਰ ਨੂੰ PM ਮੋਦੀ ਨੇ ਕੀ ਕਿਹਾ?
ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ (Jammu kashmir ex Chieft Minister Mehbooba mufti) ਨੇ ਇਸ ਕਦਮ ਨੂੰ ਭੜਕਾਊ ਕਾਰਵਾਈ ਦੱਸਿਆ ਅਤੇ ਚਿਨਾਰ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਾਜੀਵ ਘਈ (Rajeev ghai) ਨੂੰ ਜਾਂਚ ਸ਼ੁਰੂ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਨੇ ਅੱਗੇ ਲਿਖਿਆ, "ਇਹ ਸਭ ਕੁਝ ਮੁਲਾਕਾਤ ਤੋਂ ਪਹਿਲਾਂ ਕੀਤਾ ਗਿਆ ਹੈ, ਜੋ ਸਿਰਫ ਭੜਕਾਊ ਕਾਰਵਾਈ ਹੈ।" ਲੈਫਟੀਨੈਂਟ ਜਨਰਲ ਰਾਜੀਵ ਘਈ (Rajeev ghai) ਨੂੰ ਟੈਗ ਕਰਦੇ ਹੋਏ ਮਹਿਬੂਬਾ ਮੁਫਤੀ (Mehbooba Mufti) ਨੇ ਕਿਹਾ, "ਇਸ ਦੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ।"
Shocked to hear about army troops from 50 RR storming into a mosque at Pulwama & forcing muslims inside to chant ‘Jai Shree Ram’. Such a move when @AmitShah is here & that too ahead of yatra is simply an act of provocation. Request @RgGhai to immediately set up a probe.
— Mehbooba Mufti (@MehboobaMufti) June 24, 2023
ਇਹ ਵੀ ਪੜ੍ਹੋ: ਵੈਗਨਰ ਨੇ ਪਿੱਠ 'ਚ ਛੁਰਾ ਮਾਰਿਆ ਹੈ , ਗੱਦਾਰਾਂ ਨੂੰ ਮਿਲੇਗਾ ਕਰਾਰਾ ਜਵਾਬ: ਰੂਸ 'ਚ ਬਗਾਵਤ 'ਤੇ ਭੜਕੇ ਪੁਤਿਨ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।