Train accident: ਝਾਰਖੰਡ 'ਚ ਵਾਪਰਿਆ ਦਰਦਨਾਕ ਹਾਦਸਾ, ਟਰੇਨ ਦੀ ਲਪੇਟ 'ਚ ਆਉਣ ਨਾਲ ਦੋ ਲੋਕਾਂ ਦੀ ਮੌਤ, ਕਿਵੇਂ ਵਾਪਰੀ ਘਟਨਾ?
Jharkhand Train Accident: ਅੰਗ ਐਕਸਪ੍ਰੈਸ ਵਿੱਚ ਅੱਗ ਲੱਗਣ ਦੀ ਖ਼ਬਰ ਮਿਲਦਿਆਂ ਹੀ ਮੁਸਾਫ਼ਰਾਂ ਨੇ ਰੇਲ ਗੱਡੀ ਚੋਂ ਛਾਲ ਮਾਰ ਦਿੱਤੀ। ਇਸ ਦੌਰਾਨ ਝਾਝਾ-ਆਸਨਸੋਲ ਰੇਲਗੱਡੀ ਉਨ੍ਹਾਂ ਦੇ ਉਪਰੋਂ ਲੰਘ ਗਈ।
Jamtara Train Accident: ਝਾਰਖੰਡ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਹੈ। ਟਰੇਨ ਦੀ ਲਪੇਟ 'ਚ ਆਉਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਹੈ। ਰੇਲਵੇ ਨੇ ਮੌਤ ਦੀ ਪੁਸ਼ਟੀ ਕੀਤੀ ਹੈ। ਰੇਲਵੇ ਨੇ ਦੱਸਿਆ ਕਿ ਵਿਦਿਆਸਾਗਰ ਕਾਸਿਤਾਰ ਦੇ ਵਿਚਕਾਰ ਤੋਂ ਲੰਘ ਰਹੀ ਟਰੇਨ ਨੰਬਰ 12254
ਈਆਰ ਦੇ ਆਸਨਸੋਲ ਡਿਵੀਜ਼ਨ 'ਤੇ ਸੱਤ ਵਜੇ ਰੁਕੀ ਸੀ। ਦੋ ਲੋਕ ਟਰੈਕ 'ਤੇ ਪੈਦਲ ਜਾ ਰਹੇ ਸਨ, ਜਿਹੜੇ ਅਪ ਲਾਈਨ 'ਤੇ ਮੇਮੂ ਟਰੇਨ ਦੀ ਲਪੇਟ ਵਿੱਚ ਆ ਗਏ। ਉੱਥੇ ਹੀ ਮਾਮਲੇ ਦੀ ਜਾਂਚ ਲਈ ਜੇਏਜੀ ਦੀ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ।
ਉਡਦੀ ਧੂੜ ਕਰਕੇ ਹੋਈ ਸੀ ਚੇਨ ਪੁਲਿੰਗ - ਡੀਆਰਐਮ ਆਸਨਸੋਲ
ਡੀਆਰਐਮ ਆਸਨਸੋਲ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਡਾਊਨ ਲਾਈਨ ‘ਤੇ ਅੰਗ ਐਕਸਪ੍ਰੈਸ ਆ ਰਹੀ ਸੀ ਅਤੇ ਇਸ ਦੇ ਆਲੇ- ਦੁਆਲੇ ਧੂੜ ਉੱਡਣ ਲੱਗ ਪਈ ਜਿਸ ਕਰਕੇ ਚੇਨ ਪੁਲਿੰਗ ਹੋਈ। ਕੁਝ ਸਵਾਰੀਆਂ ਹੇਠਾਂ ਉਤਰ ਗਈਆਂ। ਕੁਝ ਸਮੇਂ ਬਾਅਦ ਈਐਮਯੂ ਟਰੇਨ ਆ ਗਈ ਅਤੇ ਪਹਿਲੀ ਟਰੇਨ ਤੋਂ ਪੰਜ ਸੌ ਮੀਟਰ ਅੱਗੇ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ: Sunil bharti mittal: ਸੁਨੀਲ ਭਾਰਤੀ ਮਿੱਤਲ ਬ੍ਰਿਟੇਨ ‘ਚ ਕਿੰਗ ਚਾਰਲਸ ਤੋਂ ਨਾਈਟਹੁੱਡ ਸਨਮਾਨ ਲੈਣ ਵਾਲੇ ਬਣੇ ਪਹਿਲੇ ਭਾਰਤੀ
ਕਾਂਗਰਸ ਵਿਧਾਇਕ ਨੇ ਕੀ ਕਿਹਾ?
ਇਸ ਘਟਨਾ 'ਤੇ ਕਾਂਗਰਸੀ ਵਿਧਾਇਕ ਇਰਫ਼ਾਨ ਅੰਸਾਰੀ ਨੇ ਕਿਹਾ, "ਮੇਰੇ ਵਿਧਾਨ ਸਭਾ ਹਲਕਾ ਜਾਮਤਾਰਾ ਦੇ ਕੋਲ ਕਸਿਆਟਾਰ ਹੌਲਟ ਨੇੜੇ ਵਾਪਰੇ ਰੇਲ ਹਾਦਸੇ 'ਚ ਕਰੀਬ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ। ਕਈ ਲੋਕ ਲਾਪਤਾ ਹਨ, ਮੈਨੂੰ ਅਜਿਹੀ ਜਾਣਕਾਰੀ ਮਿਲ ਰਹੀ ਹੈ। ਇਹ ਬਹੁਤ ਵੱਡੀ ਘਟਨਾ ਹੈ। ਲੋਕ ਸਦਮੇ ਵਿੱਚ ਹਨ। ਮੈਂ ਜਾਮਤਾਰਾ ਲਈ ਰਵਾਨਾ ਹੋ ਰਿਹਾ ਹਾਂ। ਜਿਵੇਂ ਹੀ ਮੈਨੂੰ ਘਟਨਾ ਦੀ ਜਾਣਕਾਰੀ ਮਿਲੀ ਤਾਂ ਮੈਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੇਲਵੇ ਪ੍ਰਸ਼ਾਸਨ ਨਾਲ ਗੱਲ ਕੀਤੀ। ਮੈਂ ਉਨ੍ਹਾਂ ਨੂੰ ਲੋਕਾਂ ਦੀ ਮਦਦ ਕਰਨ ਲਈ ਕਿਹਾ ਹੈ। ਇਹ ਘਟਨਾ ਕਿਵੇਂ ਵਾਪਰੀ ਇਸ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।"
ਇਕ ਚਸ਼ਮਦੀਦ ਨੇ ਦੱਸਿਆ ਕਿ ਅਪ ਲਾਈਨ ਲੋਕਲ 'ਤੇ ਹਾਦਸਾ ਵਾਪਰ ਗਿਆ ਸੀ। ਅਸੀਂ ਦੋ ਲਾਸ਼ਾਂ ਦੇਖੀਆਂ ਹਨ। ਰਾਤ ਦਾ ਸਮਾਂ ਹੈ ਇਸ ਲਈ ਮੈਂ ਦੱਸ ਨਹੀਂ ਸਕਦਾ। ਇਸ ਘਟਨਾ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ। ਲੋਕ ਖੇਤਾਂ ਵਿੱਚ ਭੱਜਣ ਲੱਗੇ ਹੋਏ ਹਨ।
ਇਹ ਵੀ ਪੜ੍ਹੋ: Himachal Pradesh Politics: ਹਿਮਾਚਲ 'ਚ ਸੌਖਾ ਨਹੀਂ ਬੀਜੇਪੀ ਲਈ 'ਅਪਰੇਸ਼ਨ ਲੋਟਸ'...ਸਰਕਾਰ ਡੇਗਣ ਲਈ ਔਖੀ ਜਾਪਦੀ ਅੰਕੜਿਆਂ ਦੀ ਖੇਡ