ਪੜਚੋਲ ਕਰੋ
Advertisement
Land For Jobs Scam Case : ਦਿੱਲੀ, ਮੁੰਬਈ ਤੋਂ ਲੈ ਕੇ ਪਟਨਾ ਤੱਕ ED ਦੀ ਰੇਡ , ਲਾਲੂ ਯਾਦਵ ਦੀਆਂ ਬੇਟੀਆਂ ਦੇ ਘਰ ਵੀ ਪਹੁੰਚੀ ਏਜੰਸੀ
ED Raid In Delhi : ਨੌਕਰੀ ਘੁਟਾਲੇ ਦੇ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਸ਼ੁੱਕਰਵਾਰ (10 ਮਾਰਚ) ਨੂੰ ਦਿੱਲੀ, ਮੁੰਬਈ ਅਤੇ ਪਟਨਾ ਵਿੱਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਪਤਾ ਲੱਗਾ ਹੈ ਕਿ ਈਡੀ ਦੀ ਟੀਮ ਨੇ ਦਿੱਲੀ 'ਚ 15 ਥਾਵਾਂ 'ਤੇ ਰੇਡ ਕੀਤੀ ਹੈ, ਜਿਨ੍ਹਾਂ 'ਚ ਲਾਲੂ
ED Raid In Delhi : ਨੌਕਰੀ ਘੁਟਾਲੇ ਦੇ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਸ਼ੁੱਕਰਵਾਰ (10 ਮਾਰਚ) ਨੂੰ ਦਿੱਲੀ, ਮੁੰਬਈ ਅਤੇ ਪਟਨਾ ਵਿੱਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਪਤਾ ਲੱਗਾ ਹੈ ਕਿ ਈਡੀ ਦੀ ਟੀਮ ਨੇ ਦਿੱਲੀ 'ਚ 15 ਥਾਵਾਂ 'ਤੇ ਰੇਡ ਕੀਤੀ ਹੈ, ਜਿਨ੍ਹਾਂ 'ਚ ਲਾਲੂ ਯਾਦਵ ਦੀਆਂ ਬੇਟੀਆਂ ਦੇ ਘਰ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਪਟਨਾ ਸਥਿਤ ਰਾਸ਼ਟਰੀ ਜਨਤਾ ਦਲ ਦੇ ਸਾਬਕਾ ਵਿਧਾਇਕ ਕੇ ਅਬੂ ਦੋਜਾਨਾ (Abu Dojana) ਦੇ ਘਰ ਵੀ ED ਦੀ ਟੀਮ ਪਹੁੰਚੀ ਹੈ ਅਤੇ ਛਾਪੇਮਾਰੀ ਜਾਰੀ ਹੈ। ਸਾਬਕਾ ਵਿਧਾਇਕ ਅਬੂ ਦੋਜਾਨਾ ਪੇਸ਼ੇ ਤੋਂ ਬਿਲਡਰ ਹਨ।
ਜ਼ਮੀਨ ਦੇ ਬਦਲੇ ਨੌਕਰੀ ਦੇ ਮਾਮਲੇ 'ਚ ਲਾਲੂ ਯਾਦਵ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਅਜੇ ਦੋ ਦਿਨ ਪਹਿਲਾਂ ਹੀ ਸੀਬੀਆਈ ਦੀ ਟੀਮ ਨੇ ਦਿੱਲੀ ਵਿੱਚ ਲਾਲੂ ਯਾਦਵ ਤੋਂ ਪੁੱਛਗਿੱਛ ਕੀਤੀ ਸੀ। ਦੂਜੇ ਪਾਸੇ ਈਡੀ ਨੇ ਸ਼ੁੱਕਰਵਾਰ ਨੂੰ ਦੋ ਰਾਜਾਂ ਵਿੱਚ ਛਾਪੇਮਾਰੀ ਕੀਤੀ ਹੈ। ਪਤਾ ਲੱਗਾ ਹੈ ਕਿ ਲਾਲੂ ਯਾਦਵ ਦੀਆਂ ਤਿੰਨ ਬੇਟੀਆਂ ਦੇ ਘਰਾਂ 'ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਹੇਮਾ, ਰਾਗਿਨੀ ਅਤੇ ਚੰਦਾ ਦਾ ਘਰ ਦਿੱਲੀ ਵਿੱਚ ਹੈ,ਜਿਨ੍ਹਾਂ ਦੇ ਘਰ ਈਡੀ ਦੀ ਟੀਮ ਮੌਜੂਦ ਹੈ।
ਤੇਜਸਵੀ ਦੇ ਘਰ ਰੇਡ , ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ
ਈਡੀ ਨੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਦੇ ਨਿਊ ਫਰੈਂਡਜ਼ ਕਲੋਨੀ ਸਥਿਤ ਘਰ 'ਤੇ ਵੀ ਛਾਪਾ ਮਾਰਿਆ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਈਡੀ ਦੀ ਟੀਮ ਲਾਲੂ ਯਾਦਵ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ED ਨੌਕਰੀ ਬਦਲੇ ਜ਼ਮੀਨ ਮਾਮਲੇ 'ਚ ਸ਼ਾਮਲ ਸਾਰੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਈਡੀ ਨੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਦੇ ਨਿਊ ਫਰੈਂਡਜ਼ ਕਲੋਨੀ ਸਥਿਤ ਘਰ 'ਤੇ ਵੀ ਛਾਪਾ ਮਾਰਿਆ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਈਡੀ ਦੀ ਟੀਮ ਲਾਲੂ ਯਾਦਵ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ED ਨੌਕਰੀ ਬਦਲੇ ਜ਼ਮੀਨ ਮਾਮਲੇ 'ਚ ਸ਼ਾਮਲ ਸਾਰੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਕੀ ਹੈ ਲੈਂਡ ਫ਼ਾਰ ਜੌਬ ਸਕੈਮ ?
ਇਹ ਮਾਮਲਾ ਲਾਲੂ ਪ੍ਰਸਾਦ ਦੇ 2004 ਤੋਂ 2009 ਦਰਮਿਆਨ ਰੇਲ ਮੰਤਰੀ ਦੌਰਾਨ ਉਨ੍ਹਾਂ ਦੇ ਆਪਣੇ ਪਰਿਵਾਰ ਨੂੰ ਤੋਹਫ਼ੇ ਵਿੱਚ ਜ਼ਮੀਨ ਵੇਚਣ ਦੇ ਬਦਲੇ 'ਚ ਰੇਲਵੇ ਵਿੱਚ ਕਥਿਤ ਤੌਰ 'ਤੇ 'ਗਰੁੱਪ-ਡੀ' ਨੌਕਰੀ ਨਾਲ ਸਬੰਧਤ ਹੈ। ਐਫਆਈਆਰ ਵਿੱਚ ਦੋਸ਼ ਲਾਇਆ ਗਿਆ ਹੈ ਕਿ ਮੁੰਬਈ, ਜਬਲਪੁਰ, ਕੋਲਕਾਤਾ, ਜੈਪੁਰ ਅਤੇ ਹਾਜੀਪੁਰ ਸਥਿਤ ਰੇਲਵੇ ਦੇ ਵੱਖ-ਵੱਖ ਜ਼ੋਨਾਂ ਵਿੱਚ 2004-2009 ਦੌਰਾਨ ਗਰੁੱਪ-ਡੀ ਦੇ ਅਹੁਦਿਆਂ 'ਤੇ ਕੁਝ ਵਿਅਕਤੀਆਂ ਦੀ ਨਿਯੁਕਤੀ ਕੀਤੀ ਗਈ ਸੀ ਅਤੇ ਇਸ ਦੇ ਬਦਲੇ ਵਿੱਚ ਉਨ੍ਹਾਂ ਲੋਕਾਂ ਨੇ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਲਾਲੂ ਯਾਦਵ ਅਤੇ ਏਕੇ ਇੰਫੋਸਿਸਟਮ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਦੇ ਨਾਮ ਆਪਣੀ ਜ਼ਮੀਨ ਦਿੱਤੀ। ਬਾਅਦ ਵਿੱਚ ਇਸ ਕੰਪਨੀ ਦੀ ਮਲਕੀਅਤ ਪ੍ਰਸਾਦ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਜਲੰਧਰ
ਪੰਜਾਬ
ਵਿਸ਼ਵ
Advertisement