(Source: ECI/ABP News/ABP Majha)
Sukhdev Singh Gogamedi: ਲਾਰੈਂਸ ਬਿਸ਼ਨੋਈ ਦੇ ਗੁਰਗੇ ਨੇ ਲਈ ਸੁਖਦੇਵ ਸਿੰਘ ਗੋਗਾਮੜੀ ਦੇ ਕਤਲ ਦੀ ਜ਼ਿੰਮੇਵਾਰੀ, ਜਾਣੋ ਕਤਲਕਾਂਡ ਨਾਲ ਜੁੜੀਆਂ ਖ਼ਾਸ ਗੱਲਾਂ
Sukhdev Singh Gogamedi: ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਗੈਂਗਸਟਰ ਰੋਹਿਤ ਗੋਦਾਰਾ ਨੇ ਸੁਖਦੇਵ ਸਿੰਘ ਗੋਗਾਮੜੀ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ ਲਈ ਹੈ ਅਤੇ ਇਸ ਸਬੰਧੀ ਸੋਸ਼ਲ ਮੀਡੀਆ 'ਤੇ ਪੋਸਟ ਵੀ ਲਿਖੀ ਹੈ।
Sukhdev Singh Gogamedi Shot Dead: ਸ਼੍ਰੀ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੜੀ ਦੀ ਮੰਗਲਵਾਰ (5 ਦਸੰਬਰ) ਨੂੰ ਜੈਪੁਰ ਵਿੱਚ ਦਿਨ ਦਿਹਾੜੇ ਬਦਮਾਸ਼ਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਬਦਮਾਸ਼ਾਂ ਨੇ ਜੈਪੁਰ ਸਥਿਤ ਗੋਗਾਮੜੀ ਦੇ ਘਰ ਨੂੰ ਨਿਸ਼ਾਨਾ ਬਣਾਇਆ, ਜਿਸ ਦੀ ਜ਼ਿੰਮੇਵਾਰੀ ਬਦਨਾਮ ਗੈਂਗਸਟਰ ਲਾਰੇਂਸ ਬਿਸ਼ਨੋਈ ਗੈਂਗ ਨਾਲ ਜੁੜੇ ਬਦਮਾਸ਼ ਰੋਹਿਤ ਗੋਦਾਰਾ ਨੇ ਲਈ ਹੈ। ਰੋਹਿਤ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਕਤਲ ਦਾ ਕਾਰਨ ਵੀ ਦੱਸਿਆ ਹੈ।
ਗੋਗਾਮੜੀ ਕਤਲ ਦੀ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਸ ਗੋਲੀਬਾਰੀ ਵਿੱਚ ਸੁਖਦੇਵ ਸਿੰਘ ਦਾ ਬਾਡੀਗਾਰਡ ਵੀ ਜ਼ਖ਼ਮੀ ਹੋ ਗਿਆ ਹੈ। ਜਦਕਿ ਨਵੀਨ ਸਿੰਘ ਸ਼ੇਖਾਵਤ ਨਾਮੀ ਹਮਲਾਵਰ ਕਰਾਸ ਫਾਇਰਿੰਗ ਵਿੱਚ ਮਾਰਿਆ ਗਿਆ।
#WATCH | Members of the Rajput community protest outside a Jaipur hospital, where mortal remains of Sukhdev Singh Gogamedi, national president of Rashtriya Rajput Karni Sena have been kept
— ANI MP/CG/Rajasthan (@ANI_MP_CG_RJ) December 5, 2023
He was shot dead by unidentified bike-borne criminals in Rajasthan's Jaipur today. pic.twitter.com/XrePR7ryXg
ਇਹ ਵੀ ਪੜ੍ਹੋ: Farmers Protest: ਕਿਸਾਨ ਅੰਦੋਲਨ ਬਾਰੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਦਾ ਵੱਡਾ ਦਾਅਵਾ...ਬੋਲੇ ਹੁਣ ਤੱਕ...
ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੀ ਲਿਖੀ ਪੋਸਟ
ਰੋਹਿਤ ਨੇ ਆਪਣੀ ਪੋਸਟ 'ਚ ਲਿਖਿਆ,' ਸਾਰੇ ਭਰਾਵਾਂ ਨੂੰ ਰਾਮ ਰਾਮ, ਮੈਂ ਰੋਹਿਤ ਗੋਦਾਰਾ ਕਪੂਰਸਰੀ, ਗੋਲਡੀ ਬਰਾੜ ਭਰਾਵੋ ਅੱਜ ਇੱਥੇ ਜਿਹੜੇ ਸੁਖਦੇਵ ਸਿੰਘ ਗੋਗਮੜੀ ਦੀ ਹੱਤਿਆ ਹੋਈ ਹੈ, ਇਸ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਹਾਂ, ਇਹ ਕਤਲ ਅਸੀਂ ਕਰਵਾਇਆ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਸਾਡੇ ਦੁਸ਼ਮਣਾਂ ਨੂੰ ਮਿਲ ਕੇ ਉਨ੍ਹਾਂ ਦਾ ਸਹਿਯੋਗ ਕਰਦਾ ਸੀ, ਇਹ ਉਨ੍ਹਾਂ ਨੂੰ ਪੂਰੀ ਤਰ੍ਹਾਂ ਮਜ਼ਬੂਤ ਕਰਦਾ ਸੀ ਅਤੇ ਜਿੱਥੋਂ ਤੱਕ ਸਾਡੇ ਦੁਸ਼ਮਣਾਂ ਦਾ ਸਵਾਲ ਹੈ, ਆਪਣੇ ਘਰ ਦੀ ਚੌਖਟ ‘ਤੇ ਆਪਣੀ ਅਰਥੀ ਤਿਆਰ ਰੱਖੋ।
ਕਤਲ ਨਾਲ ਜੁੜੀਆਂ ਖ਼ਾਸ ਗੱਲਾਂ
ਰਾਜਪੂਤ ਭਾਈਚਾਰੇ ਦੇ ਮੈਂਬਰਾਂ ਨੇ ਜੈਪੁਰ ਦੇ ਇੱਕ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕੀਤਾ।
ਸੁਖਦੇਵ ਸਿੰਘ ਗੋਗਾਮੜੀ ਦੀ ਮ੍ਰਿਤਕ ਦੇਹ ਹਸਪਤਾਲ ਦੇ ਬਾਹਰ ਰੱਖੀ ਗਈ।
ਸਮਰਥਕਾਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਰੋਹਿਤ ਗੋਦਾਰਾ ਗੈਂਗ ਨੇ ਗੋਗਾਮੜੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।
ਵਾਰਦਾਤ ਨੂੰ ਅੰਜਾਮ ਦਿੰਦੇ ਸਮੇਂ ਗੋਲੀ ਲੱਗਣ ਨਾਲ ਇੱਕ ਅਪਰਾਧੀ ਦੀ ਵੀ ਮੌਤ ਹੋ ਗਈ ਸੀ।
ਰੋਹਿਤ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਕਤਲ ਦਾ ਕਾਰਨ ਦੱਸਿਆ।ਰੋਹਿਤ ਗੋਦਾਰਾ, ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ।