ਪੜਚੋਲ ਕਰੋ

Indian Army: ਲੈਫਟੀਨੈਂਟ ਜਨਰਲ ਬੀਐਸ ਰਾਜੂ ਬਣੇ ਵਾਈਸ ਆਰਮੀ ਚੀਫ , ਚੀਨ ਨਾਲ ਵਿਵਾਦ ਦੇ ਸਮੇਂ ਸੰਭਾਲ ਰਹੇ ਸਨ ਇਹ ਅਹਿਮ ਅਹੁਦਾ

BS Army Chief: ਚੀਨ ਨਾਲ ਚੱਲ ਰਹੇ ਵਿਵਾਦ ਦੌਰਾਨ ਸੈਨਾ ਦੇ ਡੀਜੀਐਮਓ ਰਹੇ ਲੈਫਟੀਨੈਂਟ ਜਨਰਲ ਬੀਐਸ ਰਾਜੂ ਨੂੰ ਹੁਣ ਥਲ ਸੈਨਾ ਦਾ ਨਵਾਂ ਉਪ ਮੁਖੀ (Vice Chief of Army Staff) ਨਿਯੁਕਤ ਕੀਤਾ ਗਿਆ ਹੈ।

BS Army Chief: ਚੀਨ ਨਾਲ ਚੱਲ ਰਹੇ ਵਿਵਾਦ ਦੌਰਾਨ ਸੈਨਾ ਦੇ ਡੀਜੀਐਮਓ ਰਹੇ ਲੈਫਟੀਨੈਂਟ ਜਨਰਲ ਬੀਐਸ ਰਾਜੂ ਨੂੰ ਹੁਣ ਥਲ ਸੈਨਾ ਦਾ ਨਵਾਂ ਉਪ ਮੁਖੀ (Vice Chief of Army Staff) ਨਿਯੁਕਤ ਕੀਤਾ ਗਿਆ ਹੈ। ਲੈਫਟੀਨੈਂਟ ਰਾਜੂ ਜਨਰਲ ਮਨੋਜ ਪਾਂਡੇ ਦੀ ਥਾਂ ਲੈਣਗੇ, ਜੋ ਐਤਵਾਰ ਨੂੰ ਸੈਨਾ ਮੁਖੀ ਦਾ ਅਹੁਦਾ ਸੰਭਾਲਣ ਜਾ ਰਹੇ ਹਨ। ਜਾਟ ਰੈਜੀਮੈਂਟ ਨਾਲ ਸਬੰਧਤ ਬੀਐਸ ਰਾਜੂ ਡੀਜੀਐਮਓ ਬਣਨ ਤੋਂ ਪਹਿਲਾਂ ਸ੍ਰੀਨਗਰ ਵਿੱਚ ਚਿਨਾਰ ਕੋਰ ਦੇ ਕਮਾਂਡਰ ਵਜੋਂ ਵੀ ਕੰਮ ਕਰ ਚੁੱਕੇ ਹਨ।

ਥਲ ਸੈਨਾ ਮੁਖੀ ਜਨਰਲ ਐਮਐਮ ਨਰਵਾਣੇ ਐਤਵਾਰ ਨੂੰ ਸੇਵਾਮੁਕਤ ਹੋਣ ਜਾ ਰਹੇ ਹਨ। ਉਨ੍ਹਾਂ ਦੀ ਥਾਂ 'ਤੇ ਉਪ ਮੁਖੀ ਲੈਫਟੀਨੈਂਟ ਜਨਰਲ ਮਨੋਜ ਪਾਂਡੇ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਫੌਜ ਭਾਰਤੀ ਫੌਜ ਦੀ ਕਮਾਨ ਸੰਭਾਲਣਗੇ। ਅਜਿਹੇ 'ਚ ਉਪ ਮੁਖੀ ਦਾ ਅਹੁਦਾ ਲੈਫਟੀਨੈਂਟ ਜਨਰਲ ਬਾਗਾਵਲੀ ਸੋਮਸ਼ੇਕਰ (ਬੀ. ਐੱਸ.) ਰਾਜੂ ਨੂੰ ਸੌਂਪਿਆ ਗਿਆ ਹੈ।

ਲੈਫਟੀਨੈਂਟ ਜਨਰਲ ਮਨੋਜ ਕਟਿਆਰ ਸੰਭਾਲਣਗੇ ਡੀਜੀਐਮਓ ਵਜੋਂ ਅਹੁਦਾ 
ਅਜਿਹਾ ਘੱਟ ਹੀ ਦੇਖਿਆ ਗਿਆ ਹੈ ਕਿ ਆਰਮੀ ਹੈੱਡਕੁਆਰਟਰ ਵਿੱਚ ਤਾਇਨਾਤ ਪ੍ਰਿੰਸੀਪਲ ਸਟਾਫ ਅਫਸਰ (ਪੀਐਸਓ) ਨੂੰ ਸਿੱਧੇ ਤੌਰ ’ਤੇ ਸੈਨਾ ਦੇ ਸਹਿ-ਮੁਖੀ ਦਾ ਅਹੁਦਾ ਦਿੱਤਾ ਗਿਆ ਹੋਵੇ। ਆਮ ਤੌਰ 'ਤੇ ਇਹ ਅਹਿਮ ਅਹੁਦਾ ਸਿਰਫ਼ ਕਮਾਂਡਰ ਨੂੰ ਹੀ ਸੌਂਪਿਆ ਜਾਂਦਾ ਹੈ। ਲੈਫਟੀਨੈਂਟ ਜਨਰਲ ਮਨੋਜ ਕਟਿਆਰ ਹੁਣ ਰਾਜੂ ਦੀ ਥਾਂ ਡੀਜੀਐਮਓ ਵਜੋਂ ਅਹੁਦਾ ਸੰਭਾਲਣਗੇ।

ਫੌਜ ਦੇ ਅਨੁਸਾਰ, ਲੈਫਟੀਨੈਂਟ ਜਨਰਲ ਰਾਜੂ ਸੈਨਿਕ ਸਕੂਲ, ਬੀਜਾਪੁਰ ਦਾ ਵਿਦਿਆਰਥੀ ਰਿਹਾ ਹੈ ਅਤੇ 1984 ਵਿੱਚ ਫੌਜ ਦੀ ਜਾਟ ਰੈਜੀਮੈਂਟ ਵਿੱਚ ਇੱਕ ਫੌਜੀ ਅਧਿਕਾਰੀ ਵਜੋਂ ਭਰਤੀ ਹੋਇਆ ਸੀ। ਆਪਰੇਸ਼ਨ ਪਰਾਕਰਮ ਦੌਰਾਨ, ਉਹਨਾਂ ਨੇ ਪੱਛਮੀ ਥੀਏਟਰ ਅਤੇ ਜੰਮੂ ਅਤੇ ਕਸ਼ਮੀਰ ਵਿੱਚ ਆਪਣੀ ਬਟਾਲੀਅਨ (15 ਜਾਟ) ਦੀ ਕਮਾਂਡ ਕੀਤੀ। ਉਹਨਾਂ ਨੇ ਐਲਓਸੀ ਦੀ ਬਹੁਤ ਮਹੱਤਵਪੂਰਨ ਉੜੀ ਬ੍ਰਿਗੇਡ ਅਤੇ ਕਸ਼ਮੀਰ ਘਾਟੀ ਦੀ ਚਿਨਾਰ ਕੋਰ (15ਵੀਂ ਕੋਰ) ਦੀ ਕਮਾਂਡ ਵੀ ਕੀਤੀ ਹੈ।

ਸ਼ਾਂਤੀ ਸੇਵਾ ਵਿੱਚ ਵੀ ਦੇ ਚੁੱਕੀਆਂ ਹਨ ਆਪਣੀਆਂ ਸੇਵਾਵਾਂ 
38 ਸਾਲਾਂ ਦੇ ਆਪਣੇ ਕਰੀਅਰ ਵਿੱਚ, ਲੈਫਟੀਨੈਂਟ ਰਾਜੂ ਨੇ ਭੂਟਾਨ ਵਿੱਚ ਭਾਰਤੀ ਫੌਜੀ ਸਿਖਲਾਈ ਟੀਮ ਦੇ ਕਮਾਂਡੈਂਟ ਅਤੇ ਸੋਮਾਲੀਆ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਵਿੱਚ ਕੰਮ ਕੀਤਾ ਹੈ। ਉਹ ਹੈਲੀਕਾਪਟਰ ਪਾਇਲਟ ਵੀ ਹਨ ਅਤੇ ਇਸ ਸਮੇਂ ਜਾਟ ਰੈਜੀਮੈਂਟ ਦੇ ਕਰਨਲ-ਕਮਾਂਡੈਂਟ ਵੀ ਹਨ । ਉਹਨਾਂ ਨੇ ਇੰਗਲੈਂਡ ਦੇ ਰਾਇਲ ਕਾਲਜ ਆਫ਼ ਡਿਫੈਂਸ ਸਟੱਡੀਜ਼ ਤੋਂ ਐਨਡੀਸੀ ਅਤੇ ਨੇਵਲ ਪੋਸਟ ਗ੍ਰੈਜੂਏਟ ਸਕੂਲ, ਯੂਐਸਏ ਤੋਂ ਕਾਊਂਟਰ ਟੈਰੋਰਿਜ਼ਮ ਕੋਰਸ ਵੀ ਕੀਤਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

RBI ਗਵਰਨਰ ਦੀ ਵਿਗੜੀ ਸਿਹਤ, ਛਾਤੀ 'ਚ ਦਰਦ ਹੋਣ 'ਤੇ ਕਰਵਾਇਆ ਭਰਤੀ
RBI ਗਵਰਨਰ ਦੀ ਵਿਗੜੀ ਸਿਹਤ, ਛਾਤੀ 'ਚ ਦਰਦ ਹੋਣ 'ਤੇ ਕਰਵਾਇਆ ਭਰਤੀ
Chandigarh: ਚੰਡੀਗੜ੍ਹ 'ਚ 2 ਕਲੱਬਾਂ ਬਾਹਰ ਧਮਾਕਾ: ਬੰਬ ਫੱਟਣ ਦਾ ਖਦਸ਼ਾ; ਇਲਾਕੇ 'ਚ ਫੈਲੀ ਦਹਿਸ਼ਤ, ਲੋਕ ਬੋਲੇ- ਬਾਈਕ ਸਵਾਰਾਂ ਨੇ ਸੁੱਟਿਆ ਵਿਸਫੋਟਕ
ਚੰਡੀਗੜ੍ਹ 'ਚ 2 ਕਲੱਬਾਂ ਬਾਹਰ ਧਮਾਕਾ: ਬੰਬ ਫੱਟਣ ਦਾ ਖਦਸ਼ਾ; ਇਲਾਕੇ 'ਚ ਫੈਲੀ ਦਹਿਸ਼ਤ, ਲੋਕ ਬੋਲੇ- ਬਾਈਕ ਸਵਾਰਾਂ ਨੇ ਸੁੱਟਿਆ ਵਿਸਫੋਟਕ
ਪੰਜਾਬ ਅਤੇ ਚੰਡੀਗੜ੍ਹ 'ਚ ਛੁੱਟੀ ਦਾ ਐਲਾਨ, ਇਸ ਦਿਨ ਸਕੂਲ-ਕਾਲਜ ਰਹਿਣਗੇ ਬੰਦ
ਪੰਜਾਬ ਅਤੇ ਚੰਡੀਗੜ੍ਹ 'ਚ ਛੁੱਟੀ ਦਾ ਐਲਾਨ, ਇਸ ਦਿਨ ਸਕੂਲ-ਕਾਲਜ ਰਹਿਣਗੇ ਬੰਦ
Architect of Essar: ਐਸਾਰ ਗਰੁੱਪ ਦੇ ਸਹਿ-ਸੰਸਥਾਪਕ Shashi Ruia ਦਾ ਦੇਹਾਂਤ, ਭਰਾ ਨਾਲ ਮਿਲ ਰੱਖੀ ਸੀ ਗਰੁੱਪ ਦੀ ਨੀਂਹ
ਐਸਾਰ ਗਰੁੱਪ ਦੇ ਸਹਿ-ਸੰਸਥਾਪਕ Shashi Ruia ਦਾ ਦੇਹਾਂਤ, ਭਰਾ ਨਾਲ ਮਿਲ ਰੱਖੀ ਸੀ ਗਰੁੱਪ ਦੀ ਨੀਂਹ
Advertisement
ABP Premium

ਵੀਡੀਓਜ਼

ਪਤਨੀ ਦੇ Cancer ਦੇ ਇਲਾਜ ਤੋਂ ਬਾਅਦ Navjot Sidhu ਨੇ ਦੱਸਿਆ Ayurvedic Diet PlanGoogle Map | ਅਧੂਰੇ ਪੁਲ ਤੋਂ ਡਿੱਗੀ ਕਾਰ, ਦਰਦਨਾਕ ਹਾਦਸੇ ਦੀਆਂ ਖੌਫਨਾਕ ਤਸਵੀਰਾਂ ਆਈਆਂ ਸਾਹਮਣੇ |IPL Auction| Punjab ਦੇ ਗੱਭਰੂ ਨੇ IPL 'ਚ ਗੱਡਿਆ ਝੰਡਾ ! Arshdeep Singh ਬਣਿਆ ਸਭ ਤੋਂ ਮਹਿੰਗਾ ਭਾਰਤੀ ਗੇਂਦਬਾਜ਼Navjot Sidhu | ਪਤਨੀ ਦੇ ਕੈਂਸਰ ਤੋਂ ਠੀਕ ਹੋਣ ਦੀ ਖੁਸ਼ੀ 'ਚ ਪਰਿਵਾਰ ਸਮਤੇ Amritsar ਦੀ ਗੇੜੀ ਤੇ ਨਿਕਲੇ ਸਿੱਧੂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
RBI ਗਵਰਨਰ ਦੀ ਵਿਗੜੀ ਸਿਹਤ, ਛਾਤੀ 'ਚ ਦਰਦ ਹੋਣ 'ਤੇ ਕਰਵਾਇਆ ਭਰਤੀ
RBI ਗਵਰਨਰ ਦੀ ਵਿਗੜੀ ਸਿਹਤ, ਛਾਤੀ 'ਚ ਦਰਦ ਹੋਣ 'ਤੇ ਕਰਵਾਇਆ ਭਰਤੀ
Chandigarh: ਚੰਡੀਗੜ੍ਹ 'ਚ 2 ਕਲੱਬਾਂ ਬਾਹਰ ਧਮਾਕਾ: ਬੰਬ ਫੱਟਣ ਦਾ ਖਦਸ਼ਾ; ਇਲਾਕੇ 'ਚ ਫੈਲੀ ਦਹਿਸ਼ਤ, ਲੋਕ ਬੋਲੇ- ਬਾਈਕ ਸਵਾਰਾਂ ਨੇ ਸੁੱਟਿਆ ਵਿਸਫੋਟਕ
ਚੰਡੀਗੜ੍ਹ 'ਚ 2 ਕਲੱਬਾਂ ਬਾਹਰ ਧਮਾਕਾ: ਬੰਬ ਫੱਟਣ ਦਾ ਖਦਸ਼ਾ; ਇਲਾਕੇ 'ਚ ਫੈਲੀ ਦਹਿਸ਼ਤ, ਲੋਕ ਬੋਲੇ- ਬਾਈਕ ਸਵਾਰਾਂ ਨੇ ਸੁੱਟਿਆ ਵਿਸਫੋਟਕ
ਪੰਜਾਬ ਅਤੇ ਚੰਡੀਗੜ੍ਹ 'ਚ ਛੁੱਟੀ ਦਾ ਐਲਾਨ, ਇਸ ਦਿਨ ਸਕੂਲ-ਕਾਲਜ ਰਹਿਣਗੇ ਬੰਦ
ਪੰਜਾਬ ਅਤੇ ਚੰਡੀਗੜ੍ਹ 'ਚ ਛੁੱਟੀ ਦਾ ਐਲਾਨ, ਇਸ ਦਿਨ ਸਕੂਲ-ਕਾਲਜ ਰਹਿਣਗੇ ਬੰਦ
Architect of Essar: ਐਸਾਰ ਗਰੁੱਪ ਦੇ ਸਹਿ-ਸੰਸਥਾਪਕ Shashi Ruia ਦਾ ਦੇਹਾਂਤ, ਭਰਾ ਨਾਲ ਮਿਲ ਰੱਖੀ ਸੀ ਗਰੁੱਪ ਦੀ ਨੀਂਹ
ਐਸਾਰ ਗਰੁੱਪ ਦੇ ਸਹਿ-ਸੰਸਥਾਪਕ Shashi Ruia ਦਾ ਦੇਹਾਂਤ, ਭਰਾ ਨਾਲ ਮਿਲ ਰੱਖੀ ਸੀ ਗਰੁੱਪ ਦੀ ਨੀਂਹ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ, ਪੰਧੇਰ ਨੇ ਕਿਹਾ- ਪੰਜਾਬ ਨਹੀਂ ਬਾਹਰ ਦੀ ਸੀ ਪੁਲਿਸ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ, ਪੰਧੇਰ ਨੇ ਕਿਹਾ- ਪੰਜਾਬ ਨਹੀਂ ਬਾਹਰ ਦੀ ਸੀ ਪੁਲਿਸ
ਟੈਕਸਪੇਅਰਸ ਨੂੰ ਜਾਰੀ ਕੀਤਾ ਜਾਵੇਗਾ QR Code ਵਾਲਾ ਨਵਾਂ PAN CARD, ਕਾਰਡ ਹੋਲਡਰਸ ਨੂੰ ਨਹੀਂ ਦੇਣਾ ਪਵੇਗਾ ਕੋਈ ਚਾਰਜ
ਟੈਕਸਪੇਅਰਸ ਨੂੰ ਜਾਰੀ ਕੀਤਾ ਜਾਵੇਗਾ QR Code ਵਾਲਾ ਨਵਾਂ PAN CARD, ਕਾਰਡ ਹੋਲਡਰਸ ਨੂੰ ਨਹੀਂ ਦੇਣਾ ਪਵੇਗਾ ਕੋਈ ਚਾਰਜ
Mahindra ਆਪਣੀ SUV 'ਤੇ ਦੇ ਰਹੀ ਭਾਰੀ ਛੋਟ, ਇਸ ਗੱਡੀ 'ਤੇ 3 ਲੱਖ ਰੁਪਏ ਦਾ ਆਫਰ, ਅੱਜ ਹੀ ਲੈ ਜਾਓ ਘਰ
Mahindra ਆਪਣੀ SUV 'ਤੇ ਦੇ ਰਹੀ ਭਾਰੀ ਛੋਟ, ਇਸ ਗੱਡੀ 'ਤੇ 3 ਲੱਖ ਰੁਪਏ ਦਾ ਆਫਰ, ਅੱਜ ਹੀ ਲੈ ਜਾਓ ਘਰ
Death: ਮਸ਼ਹੂਰ ਹਸਤੀ ਦਾ ਹੋਇਆ ਦੇਹਾਂਤ, ਧੀ ਨੇ ਪੋਸਟ ਸ਼ੇਅਰ ਕਰ ਲਿਖਿਆ- I Am Sorry...
Death: ਮਸ਼ਹੂਰ ਹਸਤੀ ਦਾ ਹੋਇਆ ਦੇਹਾਂਤ, ਧੀ ਨੇ ਪੋਸਟ ਸ਼ੇਅਰ ਕਰ ਲਿਖਿਆ- I Am Sorry...
Embed widget