ਪੜਚੋਲ ਕਰੋ
ਲੱਖਾਂ ਦੀ ਸ਼ਰਾਬ ਗੋਦਾਮ 'ਚੋਂ ਗਾਇਬ, 2 ਸਾਬਕਾ ਐਸਐਚਓ ਸਣੇ ਕਈ ਪੁਲਿਸ ਮੁਲਾਜ਼ਮਾਂ ਤੇ FIR ਦਰਜ
ਖਰਖੌਦਾ ਸ਼ਰਾਬ ਕਾਂਡ ਦੀ ਜਾਂਚ ਲਈ ਐਸਆਈਟੀ ਗਠਿਤ ਕੀਤੀ ਗਈ ਹੈ।ਸੋਨੀਪਤ ਜ਼ਿਲ੍ਹੇ ਵਿੱਚ ਖਰਖੌਦਾ ਸਥਿਤ ਮੁੱਖ ਗੋਦਾਮ ਵਿਚੋਂ ਇੰਡੀਅਨ ਮੇਡ ਵਿਦੇਸ਼ੀ ਸ਼ਰਾਬ (ਆਈਐਮਐਫਐਲ) ਗਾਇਬ ਹੋਣ ਦਾ ਇੱਕ ਕਥਿਤ ਘੁਟਾਲਾ ਸਾਹਮਣੇ ਆਇਆ ਸੀ।

ਸੰਕੇਤਕ ਤਸਵੀਰ
ਸੋਨੀਪਤ: ਏਬੀਪੀ ਨਿਊਜ਼ ਦੇ ਵੱਡੇ ਖੁਲਾਸੇ ਦਾ ਵੱਡਾ ਅਸਰ ਵੇਖਣ ਨੂੰ ਮਿਲਿਆ ਹੈ। ਅੱਜ ਖਰਖੌਦਾ ਸ਼ਰਾਬ ਕਾਂਡ ਦੀ ਜਾਂਚ ਲਈ ਐਸਆਈਟੀ ਗਠਿਤ ਕੀਤੀ ਗਈ ਹੈ। ਡੀਐਸਪੀ ਹੈੱਡਕੁਆਰਟਰ ਜਿਤੇਂਦਰ ਖਟਕੜ ਦੀ ਅਗਵਾਈ 'ਚ ਜਾਂਚ ਕਰੇਗੀ ਇਹ ਐਸਆਈਟੀ। ਮੰਗਲਵਾਰ ਨੂੰ ਮੰਤਰੀ ਮੰਡਲ ਦੀ ਬੈਠਕ ਤੋਂ ਕੁਝ ਘੰਟਾ ਪਹਿਲਾਂ ਜਦੋਂ ਹਰਿਆਣਾ ਸਰਕਾਰ ਨੇ ਰਾਜ ਵਿੱਚ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੀ ਮੰਗ ਕੀਤੀ ਤਾਂ ਸੋਨੀਪਤ ਜ਼ਿਲ੍ਹੇ ਵਿੱਚ ਖਰਖੌਦਾ ਸਥਿਤ ਮੁੱਖ ਗੋਦਾਮ ਵਿਚੋਂ ਇੰਡੀਅਨ ਮੇਡ ਵਿਦੇਸ਼ੀ ਸ਼ਰਾਬ (ਆਈਐਮਐਫਐਲ) ਗਾਇਬ ਹੋਣ ਦਾ ਇੱਕ ਕਥਿਤ ਘੁਟਾਲਾ ਸਾਹਮਣੇ ਆਇਆ ਸੀ। ਖਰਖੌਦਾ ਥਾਣੇ ਦੇ 2 ਸਾਬਕਾ ਐਸਐਚਓ ਸਣੇ ਕਈ ਪੁਲਿਸ ਕਰਮਚਾਰੀਆਂ 'ਤੇ ਐਫਆਈਆਰ ਦਰਜ ਹੋ ਚੁੱਕੀ ਹੈ।ਐਸਪੀ ਜਸ਼ਨਦੀਪ ਰੰਧਾਵਾ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਇਸ ਗੱਲ ਦਾ ਖੁਲਾਸਾ ਕੀਤਾ ਹੈ।ਐਸਪੀ ਰੰਧਾਵਾ ਨੇ ਇਸ ਕੇਸ 'ਚ ਤਸਕਰਾਂ ਤੇ ਪੁਲਿਸ ਦੇ ਗਠਜੋੜ ਦੀ ਗੱਲ ਮੰਨੀ ਹੈ। ਪੁਲਿਸ ਗਦਾਮ ਨੂੰ ਗੈਰ-ਕਾਨੂੰਨੀ ਢੰਗ ਨਾਲ ਵਰਤ ਰਹੀ ਸੀ।ਪੁਲਿਸ ਵਿਭਾਗ ਕੋਲ ਗੋਦਾਮ ਦੇ ਕਿਰਾਏ ਬਾਰੇ ਵੀ ਕੋਈ ਦਸਤਾਵੇਜ਼ ਨਹੀਂ ਹਨ।ਐਸਪੀ ਨੇ ਕਿਹਾ- ਇਹ ਸਭ ਕਿਵੇਂ ਹੋਇਆ ਇਸ ਬਾਰੇ ਵਧੇਕੇ ਜਾਣਕਾਰੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗੀ। ਗਾਇਬ ਹੋਈ ਸ਼ਰਾਬ ਕਈ ਲੱਖਾਂ ਰੁਪਏ ਦੀ ਦੱਸੀ ਜਾਂਦੀ ਹੈ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਸ਼ਮੂਲੀਅਤ ਤੋਂ ਇਲਾਵਾ ਖਰਖੋਦਾ ਥਾਣੇ ਦੇ ਮੌਜੂਦਾ ਅਤੇ ਸਾਬਕਾ ਐਸਐਚਓ ਦੀ ਭੂਮਿਕਾ ਵੀ ਇਸ ਵਿੱਚ ਮੰਨੀ ਜਾ ਰਹੀ ਹੈ। ਐਸਪੀ ਰੰਧਾਵਾ ਨੇ ਮੰਨਿਆ ਕਿ ਸ਼ਰਾਬ ਦੇ ਕੁਲ 5500 ਪੇਟੀਆਂ ਗਾਇਬ ਹੋਈਆਂ ਹਨ। ਐਸਪੀ ਨੇ ਸੋਨੀਪਤ ਦੇ ਕੁਝ ਪੁਲਿਸ ਅਧਿਕਾਰੀਆਂ ਦੇ ਤਸਕਰਾਂ ਨਾਲ ਸਬੰਧ ਹੋਣ ਨੂੰ ਮੰਨਿਆ ਹੈ। ਫਰਵਰੀ 2019 ਤੋਂ ਹੁਣ ਤੱਕ ਖਰਖੌਦਾ ਥਾਣੇ ਦੇ ਸਾਰੇ ਐਸਐਚਓ ਦੀ ਜਾਂਚ ਕੀਤੀ ਜਾਏਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















