ਪੜਚੋਲ ਕਰੋ
Advertisement
ਸ਼ਤਾਬਦੀ 'ਚ 'ਮੈਂ ਵੀ ਚੌਦੀਕਾਰ' ਵਾਲੇ ਕੱਪਾਂ 'ਚ ਚਾਹ, ਰੇਲਵੇ ਨੇ ਟੰਗਿਆ ਠੇਕੇਦਾਰ
ਨਵੀਂ ਦਿੱਲੀ: ਇੱਕ ਵਾਰ ਫਿਰ ਰੇਲਵੇ ਵਿਭਾਗ ਚੋਣ ਜ਼ਾਬਤੇ ਦੀ ਉਲੰਘਣਾ ਦੇ ਇਲਜ਼ਾਮਾਂ ਵਿੱਚ ਘਿਰ ਗਿਆ ਹੈ। ਯਾਤਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਜਿਨ੍ਹਾਂ ਡਿਸਪੋਜ਼ੇਬਲ ਕੱਪਾਂ ਵਿੱਚ ਚਾਹ ਵਰਤਾਈ ਗਈ, ਉਨ੍ਹਾਂ 'ਤੇ 'ਮੈਂ ਵੀ ਚੌਕੀਦਾਰ' ਲਿਖਿਆ ਹੋਇਆ ਸੀ।
ਕਾਠਗੋਦਾਮ ਸ਼ਤਾਬਦੀ ਐਕਸਪ੍ਰੈਸ ਵਿੱਚ ਯਾਤਰਾ ਕਰ ਰਹੇ ਇੱਕ ਯਾਤਰੀ ਨੇ ਇਸ ਕੱਪ ਦੀ ਤਸਵੀਰ ਨਾਲ ਟਵੀਟ ਕੀਤਾ ਜੋ ਵਾਇਰਲ ਹੋ ਗਿਆ। ਇਸ ਪਿੱਛੋਂ ਰੇਲਵੇ ਨੇ ਕਿਹਾ ਕਿ ਉਸ ਨੇ ਇਸ ਤਰ੍ਹਾਂ ਦੇ ਕੱਪ ਹਟਾ ਦਿੱਤੇ ਹਨ। ਇਸ ਦੇ ਠੇਕੇਦਾਰ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ।
ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਕੱਪਾਂ ਵਿੱਚ ਦੋ ਵਾਰ ਚਾਹ ਦਿੱਤੀ ਗਈ ਹੈ। ਕੱਪ 'ਤੇ 'ਸੰਕਲਪ ਫਾਊਂਡੇਸ਼ਨ' ਨੇ ਇਸ਼ਤਿਹਾਰ ਦਿੱਤਾ ਸੀ। ਕੁਝ ਦਿਨ ਪਹਿਲਾਂ ਵੀ ਰੇਲਵੇ 'ਤੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਇਲਜ਼ਾਮ ਲੱਗਾ ਸੀ। ਉਸ ਸਮੇਂ ਪੀਐਮ ਮੋਦੀ ਦੀਆਂ ਤਸਵੀਰਾਂ ਵਾਲੀਆਂ ਟਿਕਟਾਂ ਜਾਰੀ ਕੀਤੀਆਂ ਗਈਆਂ ਸੀ। ਬਾਅਦ ਵਿੱਚ ਰੇਲਵੇ ਨੇ ਸਫਾਈ ਦਿੱਤੀ ਸੀ ਕਿ ਇਹ ਗਲਤੀ ਅਨਜਾਣੇ ਵਿੱਚ ਹੋ ਗਈ ਸੀ।
IRCTC ਦੇ ਬੁਲਾਰਾ ਨੇ ਦੱਸਿਆ ਕਿ ਕੱਪਾਂ ਨਾਲ ਸਬੰਧਿਤ ਖਬਰਾਂ ਦੀ ਜਾਂਚ ਕੀਤੀ ਗਈ ਹੈ। ਇਹ ਰੇਲਵੇ ਦੀ ਮਨਜ਼ੂਰੀ ਦੇ ਬਗੈਰ ਕੀਤਾ ਗਿਆ ਸੀ। ਇਸ ਦੇ ਮੱਦੇਨਜ਼ਰ ਪੈਂਟਰੀ ਦੇ ਸੁਪਰਵਾਈਜ਼ਰ ਕੋਲੋਂ ਸਪਸ਼ਟੀਕਰਨ ਮੰਗਿਆ ਗਿਆ ਹੈ। ਠੇਕੇਦਾਰ ਨੂੰ ਇੱਕ ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਗਿਆ ਹੈ ਤੇ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ।Ministry of Railways on viral pic of tea being served in Shatabdi train in 'Main bhi Chowkidar' cups': It happened today but immediately glasses were withdrawn.Penal action is being taken against the contractor.Action is also being taken against the supervisor.
— ANI (@ANI) March 29, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਦੇਸ਼
ਦੇਸ਼
ਪੰਜਾਬ
Advertisement