Lok Sabha Election 2024: 19 ਅਪ੍ਰੈਲ ਨੂੰ ਲੋਕ ਸਭਾ ਚੋਣਾਂ, 22 ਮਈ ਨੂੰ ਨਤੀਜੇ! ਵਾਇਰਲ ਤਰੀਕ 'ਤੇ ਚੋਣ ਕਮਿਸ਼ਨ ਨੇ ਆਖੀ ਆਹ ਗੱਲ
Parliament Election 2024 News: ਲੋਕ ਸਭਾ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਫਰਜ਼ੀ ਸੰਦੇਸ਼ ਵਾਇਰਲ ਹੋ ਰਿਹਾ ਹੈ। ਇਸ 'ਤੇ ਚੋਣ ਕਮਿਸ਼ਨ ਨੇ ਕਿਹਾ ਕਿ ਫਿਲਹਾਲ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ।
Parliament Election 2024: ਜਦੋਂ ਲੋਕ ਸਭਾ ਚੋਣਾਂ ਨੂੰ ਲੈਕੇ ਪੂਰੇ ਦੇਸ਼ ਵਿੱਚ ਚਰਚਾ ਤੇਜ਼ ਹੈ, ਤਾਂ ਉੱਥੇ ਹੀ ਅਫ਼ਵਾਹਾਂ ਦਾ ਬਾਜ਼ਾਰ ਵੀ ਗਰਮ ਹੈ। ਇਨ੍ਹੀਂ ਦਿਨੀਂ ਇੱਕ ਮੈਸੇਜ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ 19 ਅਪ੍ਰੈਲ ਨੂੰ ਹੋਣੀਆਂ ਹਨ।
ਹੁਣ ਇਸ 'ਤੇ ਚੋਣ ਕਮਿਸ਼ਨ ਨੇ ਸਪਸ਼ਟੀਕਰਨ ਦਿੱਤੀ ਹੈ। ਕਮਿਸ਼ਨ ਨੇ ਇਸ ਸੰਦੇਸ਼ ਨੂੰ ਪੂਰੀ ਤਰ੍ਹਾਂ ਫਰਜ਼ੀ ਕਰਾਰ ਦਿੱਤਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਚੋਣਾਂ ਦਾ ਐਲਾਨ ਪ੍ਰੈਸ ਕਾਨਫ਼ਰੰਸ ਰਾਹੀਂ ਕੀਤਾ ਜਾਂਦਾ ਹੈ ਨਾ ਕਿ ਟੈਕਸਟ ਅਤੇ ਵਟਸਐਪ ਸੰਦੇਸ਼ਾਂ ਰਾਹੀਂ। ਦਰਅਸਲ ਆਮ ਚੋਣਾਂ ਦਾ ਪੂਰਾ ਪ੍ਰੋਗਰਾਮ ਫਰਜ਼ੀ ਸੰਦੇਸ਼ 'ਚ ਸਾਂਝਾ ਕੀਤਾ ਗਿਆ ਹੈ, ਜਿਸ 'ਚ ਲਿਖਿਆ ਹੈ ਕਿ 12 ਮਾਰਚ ਨੂੰ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ, ਜਿਸ ਕਾਰਨ ਆਦਰਸ਼ ਚੋਣ ਜ਼ਾਬਤਾ ਲਾਗੂ ਹੋਵੇਗਾ।
ਕਿਹੜਾ ਮੈਸੇਜ ਹੋ ਰਿਹਾ ਵਾਇਰਲ
ਵਾਇਰਲ ਹੋ ਰਹੇ ਫਰਜ਼ੀ ਸੰਦੇਸ਼ ਵਿੱਚ ਕਿਹਾ ਗਿਆ ਹੈ ਕਿ ਨਾਮਜ਼ਦਗੀ ਭਰਨ ਦੀ ਆਖ਼ਰੀ ਮਿਤੀ 28 ਮਾਰਚ ਸੀ। ਵੋਟਿੰਗ ਦੀ ਮਿਤੀ 19 ਅਪ੍ਰੈਲ ਹੈ ਅਤੇ ਨਤੀਜੇ 22 ਮਈ ਨੂੰ ਐਲਾਨੇ ਜਾਣਗੇ। ਇਸ ਫਰਜ਼ੀ ਸੰਦੇਸ਼ ਵਿੱਚ ਚੋਣ ਕਮਿਸ਼ਨ ਦਾ ਲੈਟਰਹੈੱਡ ਵੀ ਨਜ਼ਰ ਆ ਰਿਹਾ ਹੈ। ਇਹ ਸੰਦੇਸ਼ ਵਟਸਐਪ ਗਰੁੱਪਾਂ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਤੋਂ ਬਾਅਦ ਕਈ ਲੋਕਾਂ ਨੇ ਸਵਾਲ ਖੜ੍ਹੇ ਕੀਤੇ ਹਨ ਕਿ ਆਮ ਚੋਣਾਂ ਇਕ ਪੜਾਅ ਵਿਚ ਕਿਵੇਂ ਕਰਵਾਈਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ: Farmer Protest: ਪੰਜਾਬ 'ਚ ਅਜੇ ਹੋਰ ਬੰਦ ਰਹੇਗਾ ਇੰਟਰਨੈੱਟ, ਕੇਂਦਰ ਨੇ ਜਾਰੀ ਕੀਤੇ ਨਵੇਂ ਹੁਕਮ !
ਉੱਥੇ ਹੀ ਚੋਣ ਕਮਿਸ਼ਨ ਨੇ ਸ਼ਨੀਵਾਰ (24 ਫਰਵਰੀ) ਨੂੰ ਸਪੱਸ਼ਟ ਕੀਤਾ ਕਿ ਵਾਇਰਲ ਹੋ ਰਿਹਾ ਸੰਦੇਸ਼ ਫਰਜ਼ੀ ਹੈ। ਚੋਣ ਕਮਿਸ਼ਨ ਨੇ ਵਟਸਐਪ 'ਤੇ ਇੱਕ ਪੋਸਟ ਵਿੱਚ ਕਿਹਾ, "#LokSabhaElections2024 ਦੇ ਸ਼ਡਿਊਲ ਨੂੰ ਲੈ ਕੇ WhatsApp 'ਤੇ ਇੱਕ ਫਰਜ਼ੀ ਸੁਨੇਹਾ ਸਾਂਝਾ ਕੀਤਾ ਜਾ ਰਿਹਾ ਹੈ। #FactCheck: ਇਹ ਸੁਨੇਹਾ #fake ਹੈ। #ECI ਵੱਲੋਂ ਅਜੇ ਤੱਕ ਕੋਈ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ।"
A fake message is being shared on Whats app regarding schedule for #LokSabhaElections2024#FactCheck: The message is #Fake. No dates have been announced so far by #ECI.
— Election Commission of India (@ECISVEEP) February 24, 2024
Election Schedule is announced by the Commission through a press conference. #VerifyBeforeYouAmplify pic.twitter.com/KYFcBmaozE
ਚੋਣ ਕਮਿਸ਼ਨ ਨੇ ਕਿਹਾ, "ਚੋਣ ਪ੍ਰੋਗਰਾਮ ਦਾ ਐਲਾਨ ਕਮਿਸ਼ਨ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਕੀਤਾ ਜਾਂਦਾ ਹੈ।" ਇਸ ਨੇ ਇਹ ਸਮਝਾਉਣ ਲਈ ਹੈਸ਼ਟੈਗ "#VerifyBeforeYouAmplify" ਦੀ ਵਰਤੋਂ ਵੀ ਕੀਤੀ ਹੈ ਕਿ ਲੋਕਾਂ ਨੂੰ ਮੈਸੇਜ ਨੂੰ ਅੱਗੇ ਭੇਜਣ ਤੋਂ ਪਹਿਲਾਂ ਉਨ੍ਹਾਂ ਦੀ ਪੁਸ਼ਟੀ ਕਰਨੀ ਚਾਹੀਦੀ ਹੈ।
ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਅਜਿਹੇ ਮੈਸੇਜ ਵੱਡੇ ਪੱਧਰ 'ਤੇ ਵਾਇਰਲ ਹੋਏ ਹਨ, ਜਿਨ੍ਹਾਂ 'ਚ ਅਪ੍ਰੈਲ ਦੇ ਅੱਧ 'ਚ ਚੋਣਾਂ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਸਬੰਧੀ ਕਈ ਗਰੁੱਪਾਂ 'ਚ ਸਨੈਪਸ਼ਾਟ ਵੀ ਸ਼ੇਅਰ ਕੀਤੇ ਜਾ ਰਹੇ ਹਨ, ਜਿਸ 'ਤੇ ਹੁਣ ਚੋਣ ਕਮਿਸ਼ਨ ਨੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ।
ਇਹ ਵੀ ਪੜ੍ਹੋ: IndiGo Flight Incident: ਅਚਾਨਕ ਪਾਇਲਟ ਦੀ ਅੱਖਾਂ 'ਚ ਲੱਗੀ ਲੇਜਰ ਲਾਈਟ, ਦਿਖਣਾ ਹੋਇਆ ਬੰਦ, ਬੜੀ ਮੁਸ਼ਕਿਲ ਨਾਲ ਟਲਿਆ ਹਾਦਸਾ