(Source: ECI/ABP News/ABP Majha)
Lok Sabha Elections 2024: ਡੀਕੇ ਸ਼ਿਵਕੁਮਾਰ ਨੇ ਕਾਂਗਰਸੀ ਵਰਕਰ ਨੂੰ ਮਾਰਿਆ ਥੱਪੜ, ਵੀਡੀਓ ਵਾਇਰਲ, BJP ਨੇ ਸਾਧਿਆ ਨਿਸ਼ਾਨਾ
lok sabha elections 2024: ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਨ੍ਹਾਂ ਨੂੰ ਇੱਕ ਕਾਂਗਰਸੀ ਵਰਕਰ ਦੇ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਹਨ।
DK Shivakumar Slaps Congress Worker: ਲੋਕ ਸਭਾ ਚੋਣਾਂ 2024 ਲਈ ਪ੍ਰਚਾਰ ਦਾ ਤੀਜਾ ਪੜਾਅ ਖਤਮ ਹੋ ਗਿਆ ਹੈ ਅਤੇ 7 ਮਈ ਨੂੰ ਵੋਟਿੰਗ ਹੋਣੀ ਹੈ। ਇਸ ਤੋਂ ਪਹਿਲਾਂ ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਦੇ ਨਾਲ ਵਾਇਰਲ (Video Viral) ਹੋ ਰਿਹਾ ਹੈ, ਜਿਸ ਵਿੱਚ ਉਨ੍ਹਾਂ ਨੂੰ ਇੱਕ ਕਾਂਗਰਸੀ ਵਰਕਰ (Congress Worker) ਦੇ ਥੱਪੜ ਮਾਰਦੇ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਡੀਕੇ ਸ਼ਿਵਕੁਮਾਰ ਅਤੇ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸਾਧਿਆ ਹੈ।
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਇਹ ਵੀਡੀਓ ਉਸ ਸਮੇਂ ਦੀ ਹੈ ਜਦੋਂ ਡੀਕੇ ਸ਼ਿਵਕੁਮਾਰ ਧਾਰਵਾੜ ਤੋਂ ਕਾਂਗਰਸ ਲੋਕ ਸਭਾ ਉਮੀਦਵਾਰ ਵਿਨੋਦਾ ਆਸੂਤੀ ਲਈ ਚੋਣ ਪ੍ਰਚਾਰ ਕਰਨ ਲਈ ਕਰਨਾਟਕ ਦੇ ਹਾਵੇਰੀ ਵਿੱਚ ਚੋਣ ਰੈਲੀ ਕਰਨ ਆਏ ਸਨ। ਇਹ ਕਲਿੱਪ ਉਸ ਦੇ ਕਾਰ ਤੋਂ ਬਾਹਰ ਆਉਣ ਨਾਲ ਸ਼ੁਰੂ ਹੁੰਦਾ ਹੈ ਅਤੇ ਲੋਕਾਂ ਦੀ ਭੀੜ ਅਤੇ ਕਾਂਗਰਸੀ ਵਰਕਰਾਂ ਨੇ ਉਨ੍ਹਾਂ ਨੂੰ ਘੇਰ ਲਿਆ।
ਡੀਕੇ ਸ਼ਿਵਕੁਮਾਰ ਨੇ ਅਲਾਉਦੀਨ ਮਨਿਆਰ ਨੂੰ ਮਾਰਿਆ ਥੱਪੜ!
ਜਦੋਂ ਲੋਕ ਸ਼ਿਵਕੁਮਾਰ ਨੂੰ ਘੇਰ ਕੇ ਨਾਅਰੇਬਾਜ਼ੀ ਕਰਨ ਲੱਗੇ ਤਾਂ ਇਕ ਕਾਂਗਰਸੀ ਵਰਕਰ ਕਰਨਾਟਕ ਦੇ ਉਪ ਮੁੱਖ ਮੰਤਰੀ ਦੇ ਦੁਆਲੇ ਹੱਥ ਪਾਉਣ ਦੀ ਕੋਸ਼ਿਸ਼ ਕਰਦਾ ਦੇਖਿਆ ਗਿਆ। ਫਿਰ ਸ਼ਿਵਕੁਮਾਰ ਨੇ ਕਰਮਚਾਰੀ ਨੂੰ ਥੱਪੜ ਮਾਰ ਦਿੱਤਾ। ਵੀਡੀਓ ਵਿੱਚ ਦਿਖਾਈ ਦੇਣ ਵਾਲੇ ਕਾਂਗਰਸੀ ਵਰਕਰ ਦੀ ਪਛਾਣ ਅਲਾਉਦੀਨ ਮਨਿਆਰ ਵਜੋਂ ਹੋਈ ਹੈ।
DCM @DKShivakumar slaps Congress Municipal Member during campaign..! Video goes viral.
— BJP Karnataka (@BJP4Karnataka) May 5, 2024
Last night, DK Shivakumar campaigned in Savanur town of Haveri for Congress candidate Vinoda Asooti.
Congress workers were chanting "DK DK" as DK Shivakumar arrived for campaigning. One of… pic.twitter.com/KOx6EvPAyX
ਬੀਜੇਪੀ ਨੇ ਐਕਸ 'ਤੇ ਸ਼ੇਅਰ ਕੀਤੀ ਵੀਡੀਓ ਕਲਿੱਪ
ਸ਼ਿਵਕੁਮਾਰ ਦੇ ਥੱਪੜ ਮਾਰਨ ਤੋਂ ਬਾਅਦ, ਉਸ ਦੇ ਕਾਫਲੇ ਦੇ ਆਲੇ-ਦੁਆਲੇ ਮੌਜੂਦ ਪੁਲਿਸ ਨੂੰ ਮਨਿਆਰ ਨੂੰ ਇਕ ਪਾਸੇ ਧੱਕਦੇ ਦੇਖਿਆ ਜਾ ਸਕਦਾ ਹੈ, ਜਿਸ ਤੋਂ ਬਾਅਦ ਕਾਂਗਰਸੀ ਨੇਤਾ ਉੱਥੋਂ ਚਲੇ ਗਏ। ਇਸ ਕਲਿੱਪ ਨੂੰ ਕਰਨਾਟਕ ਭਾਜਪਾ ਦੇ ਅਧਿਕਾਰਤ ਹੈਂਡਲ ਨਾਲ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਸਾਂਝਾ ਕੀਤਾ ਗਿਆ ਸੀ।