Video: ਕੁੱਟ-ਕੁਟਾਪਾ ਕਰਨ ਵਾਲੀ ਕੁੜੀ ਦੀ ਇੱਕ ਹੋਰ ਵੀਡੀਓ ਵਾਇਰਲ, ਜਾਣੋ ਹੁਣ ਕੀ ਚਾੜ੍ਹਿਆ ਚੰਨ?
ਇਸ ਵੀਡੀਓ ਵਿੱਚ ਪ੍ਰਿਯਦਰਸ਼ਿਨੀ ਨਾਰਾਇਣ ਯਾਦਵ ਨੇ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਗੁਆਂਢੀ ਨੂੰ ਉਨ੍ਹਾਂ ਦੇ ਘਰ ਦੀ ਕੰਧ ਨੂੰ ਦੁਬਾਰਾ ਰੰਗ ਕਰਵਾਉਣ ਦਾ ਹੁਕਮ ਦੇਵੇ ਕਿਉਂਕਿ ਕਾਲਾ "ਅੰਤਰਰਾਸ਼ਟਰੀ ਡ੍ਰੋਨ" ਨੂੰ ਆਪਣੇ ਵੱਲ ਖਿੱਚਦਾ ਹੈ।
ਲਖਨਊ: ਲਖਨਊ ਦੇ ਇੱਕ ਟ੍ਰੈਫਿਕ ਸਿਗਨਲ ਕ੍ਰਾਸਿੰਗ ਉੱਤੇ ਇੱਕ ਲੜਕੀ ਪ੍ਰਿਆਦਰਸ਼ਿਨੀ ਨਾਰਾਇਣ ਯਾਦਵ ਵੱਲੋਂ ਇੱਕ ਕੈਬ ਡਰਾਈਵਰ ਦੀ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਪ੍ਰਿਆਦਰਸ਼ਿਨੀ ਨੂੰ ਗੁੱਸੇ ਵਿੱਚ ਆਪਣੇ ਗੁਆਂਢੀਆਂ ਉੱਤੇ ਇਸ ਲਈ ਚੀਕਦਿਆਂ ਵੇਖਿਆ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਦੇ ਘਰ ਦੇ ਗੇਟ ਉੱਤੇ ਕਾਲਾ ਪੇਂਟ ਕੀਤਾ ਹੋਇਆ ਹੈ।
ਇਸ ਵੀਡੀਓ ਵਿੱਚ ਪ੍ਰਿਯਦਰਸ਼ਿਨੀ ਨਾਰਾਇਣ ਯਾਦਵ ਨੇ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਗੁਆਂਢੀ ਨੂੰ ਉਨ੍ਹਾਂ ਦੇ ਘਰ ਦੀ ਕੰਧ ਨੂੰ ਦੁਬਾਰਾ ਰੰਗ ਕਰਵਾਉਣ ਦਾ ਹੁਕਮ ਦੇਵੇ ਕਿਉਂਕਿ ਕਾਲਾ "ਅੰਤਰਰਾਸ਼ਟਰੀ ਡ੍ਰੋਨ" ਨੂੰ ਆਪਣੇ ਵੱਲ ਖਿੱਚਦਾ ਹੈ ਜੋ ਗੁਆਂਢ ਵਿੱਚ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਲਈ ਖਤਰਨਾਕ ਹੈ।
ਕੈਬ ਡ੍ਰਾਈਵਰ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪ੍ਰਿਯਦਰਸ਼ਿਨੀ ਦੀ ਗ੍ਰਿਫਤਾਰੀ ਦੀ ਮੰਗ ਉੱਠੀ। ਹੁਣ ਇਹ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ। ਹਾਲਾਂਕਿ ਇਹ ਵੀਡੀਓ ਦੋ ਸਾਲ ਪੁਰਾਣੀ ਹੈ। ਇਸ ਵੀਡੀਓ ਵਿੱਚ ਪ੍ਰਿਯਦਰਸ਼ਿਨੀ ਕਹਿੰਦੀ ਹੈ, "ਇਨ੍ਹਾਂ ਨੂੰ ਤੁਸੀਂ ਬੋਲੀਆਂ ਦੀਆਂ ਇਨ੍ਹਾਂ ਕੰਧਾਂ ਨੂੰ ਐਂਟੀ ਬਲੈਕ ਕਰਵਾਓ, ਕਿਉਂਕਿ ਇਨ੍ਹਾਂ ਕਾਰਨ ਇੱਥੇ ਅੰਤਰਰਾਸ਼ਟਰੀ ਡ੍ਰੋਨ ਘੁੰਮਦੇ ਹਨ ਤੇ ਪੂਰੀ ਬਸਤੀ ਦਾ ਜੀਵਨ ਖਤਰੇ ਵਿੱਚ ਹੈ।"
ਵਾਇਰਲ ਵੀਡੀਓ ਇੱਥੇ ਵੇਖੋ-
This is the 2 Year Old Video Of #PriyadarshiniYadav
— Fackt Checker (@FacktChecker) August 5, 2021
Arguing with Neighbours over the Black Colour of their Main Gate.
Credits: ig@be_harami#ArrestLucknowGirl #PriyadarshiniNarayan pic.twitter.com/KMB5eR6IW0
ਪ੍ਰਿਯਦਰਸ਼ਿਨੀ ਨੂੰ ਸ਼ਾਂਤ ਕਰਨ ਲਈ, ਇੱਕ ਪੁਲਿਸ ਅਧਿਕਾਰੀ ਨੇ ਦੁਬਾਰਾ ਕਿਹਾ, "ਤੁਸੀਂ ਘਰ ਜਾਓ, ਮੈਂ ਉਨ੍ਹਾਂ ਨੂੰ ਸਮਝਾਵਾਂਗਾ ਤੇ ਉਨ੍ਹਾਂ ਨੂੰ ਲਿਖਤੀ ਰੂਪ ਵਿੱਚ ਲਵਾਂਗਾ।"
ਕੈਬ ਡਰਾਈਵਰ ਨੇ ਸ਼ਿਕਾਇਤ ਦਰਜ ਕਰਵਾਈ ਸ਼ਿਕਾਇਤ
ਇਸ ਦੌਰਾਨ, ਉੱਤਰ ਪ੍ਰਦੇਸ਼ ਪੁਲਿਸ ਨੇ ਕੈਬ ਡਰਾਈਵਰ ਕੁੱਟਣ ਦੇ ਦੋਸ਼ ਹੇਠ ਪ੍ਰਿਯਦਰਸ਼ਿਨੀ ਖਿਲਾਫ ਐਫਆਈਆਰ ਦਰਜ ਕੀਤੀ ਹੈ। ਸੈਂਟਰਲ (ਲਖਨਊ) ਦੇ ਪੁਲਿਸ ਡਿਪਟੀ ਕਮਿਸ਼ਨਰ (ਡੀਸੀਪੀ) ਚਿਰੰਜੀਵ ਨਾਥ ਸਿਨਹਾ ਨੇ ਕਿਹਾ ਕਿ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਹੈ।
ਪ੍ਰਿਯਦਰਸ਼ਿਨੀ ਖਿਲਾਫ ਐਫਆਈਆਰ ਦਰਜ
ਡੀਸੀਪੀ ਸਿਨਹਾ ਨੇ ਕਿਹਾ, "ਇੱਕ ਔਰਤ ਵੱਲੋਂ ਇੱਕ ਆਦਮੀ ਨੂੰ ਥੱਪੜ ਮਾਰਨ ਦੇ ਇੱਕ ਵਾਇਰਲ ਵੀਡੀਓ ਦੇ ਮਾਮਲੇ ਵਿੱਚ, ਸਾਨੂੰ ਅੱਜ ਉਸ ਆਦਮੀ ਦੀ ਸ਼ਿਕਾਇਤ ਮਿਲੀ ਹੈ। ਸ਼ਿਕਾਇਤਕਰਤਾ ਦੇ ਅਧਾਰ ਉੱਤੇ, ਕ੍ਰਿਸ਼ਨਾ ਨਗਰ ਪੁਲਿਸ ਸਟੇਸ਼ਨ ਵਿੱਚ ਸੰਬੰਧਤ ਧਾਰਾਵਾਂ ਤਹਿਤ ਇੱਕ ਐਫਆਈਆਰ ਦਰਜ ਕੀਤੀ ਗਈ ਸੀ।"
ਇਹ ਵੀ ਪੜ੍ਹੋ: Barnala Farmers Protest: ਕਿਸਾਨਾਂ ਨੇ ਫਸਲਾਂ ਦੀ ਐਮਐਸਪੀ ਦੀ ਖੋਲ੍ਹੀ ਪੋਲ, ਅੰਨਦਾਤੇ ਨੂੰ ਇੰਝ ਲੱਗ ਰਿਹਾ ਰਗੜਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904