(Source: ECI/ABP News/ABP Majha)
Maghi Mela: ਮੁਕਤਸਰ ਸਾਹਿਬ ਦੇ ਮਾਘੀ ਮੇਲੇ ਲਈ ਸਪੈਸ਼ਲ ਟਰੇਨ, ਬਠਿੰਡਾ-ਫਾਜ਼ਿਲਕਾ ਦੇ ਵਿਚਕਾਰ 3 ਦਿਨ ਚਲੇਗੀ, 17 ਸਟੇਸ਼ਨਾਂ 'ਤੇ ਰੁਕੇਗੀ
Special Train: ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਏ ਜਾ ਰਹੇ ਮਾਘੀ ਮੇਲੇ ਮੌਕੇ ਭਾਰਤੀ ਰੇਲਵੇ ਨੇ ਮਾਲਵੇ ਦੇ ਲੋਕਾਂ ਨੂੰ ਤੋਹਫ਼ਾ ਦਿੱਤਾ ਹੈ। ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਵਿਸ਼ੇਸ਼ ਤੌਰ 'ਤੇ ਮਾਘੀ ਮੇਲੇ 'ਤੇ ਵਿਸ਼ੇਸ਼ ਰੇਲ ਗੱਡੀ ਚਲਾਉਣ ਜਾ ਰਿਹਾ
Maghi Mela Special Train: ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਏ ਜਾ ਰਹੇ ਮਾਘੀ ਮੇਲੇ ਮੌਕੇ ਭਾਰਤੀ ਰੇਲਵੇ ਨੇ ਮਾਲਵੇ ਦੇ ਲੋਕਾਂ ਨੂੰ ਤੋਹਫ਼ਾ ਦਿੱਤਾ ਹੈ। ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਵਿਸ਼ੇਸ਼ ਤੌਰ 'ਤੇ ਮਾਘੀ ਮੇਲੇ 'ਤੇ ਵਿਸ਼ੇਸ਼ ਰੇਲ ਗੱਡੀ ਚਲਾਉਣ ਜਾ ਰਿਹਾ ਹੈ। ਇਸ ਦਾ ਨਾਂ ਹੀ ਮੇਲਾ ਸਪੈਸ਼ਲ ਟਰੇਨ ਹੈ। ਪੂਰੇ ਜਨਰਲ ਕੋਚਾਂ ਵਾਲੀ ਇਹ ਰੇਲਗੱਡੀ ਮੇਲੇ ਦੌਰਾਨ 14 ਜਨਵਰੀ ਤੋਂ 16 ਜਨਵਰੀ ਤੱਕ ਤਿੰਨ ਦਿਨ ਬਠਿੰਡਾ ਤੋਂ ਫਾਜ਼ਿਲਕਾ ਅਤੇ ਫਾਜ਼ਿਲਕਾ ਤੋਂ ਬਠਿੰਡਾ ਦਰਮਿਆਨ ਚੱਲੇਗੀ।
ਰੇਲਵੇ ਯਾਤਰੀਆਂ ਦੀ ਸਹੂਲਤ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਣ ਵਾਲੇ ਮਾਘੀ ਮੇਲੇ ਮੌਕੇ ਸਿਰਫ਼ ਇੱਕ ਰੇਲ ਗੱਡੀ ਚੱਲੇਗੀ ਅਤੇ ਦੋ ਗੇੜੇ ਲਗਾਏਗੀ। 14, 15 ਅਤੇ 16 ਜਨਵਰੀ ਨੂੰ ਸਪੈਸ਼ਲ ਟਰੇਨ ਬਠਿੰਡਾ ਸਟੇਸ਼ਨ ਤੋਂ ਸਵੇਰੇ 8:05 ਵਜੇ ਰਵਾਨਾ ਹੋਵੇਗੀ ਅਤੇ 11:50 ਵਜੇ ਫਾਜ਼ਿਲਕਾ ਪਹੁੰਚੇਗੀ। ਵਾਪਸੀ ਵਿੱਚ ਰੇਲਗੱਡੀ ਫਾਜ਼ਿਲਕਾ ਤੋਂ ਸ਼ਾਮ 5:00 ਵਜੇ ਬਠਿੰਡਾ ਲਈ ਰਵਾਨਾ ਹੋਵੇਗੀ ਅਤੇ 08:55 ਵਜੇ ਬਠਿੰਡਾ ਪਹੁੰਚੇਗੀ।
ਇਹ ਵੀ ਪੜ੍ਹੋ: Go First Airlines: 50 ਮੁਸਾਫਰਾਂ ਨੂੰ ਬੈਂਗਲੋਰ ਹਵਾਈ ਅੱਡੇ 'ਤੇ ਛੱਡ ਕੇ ਹੀ ਉੱਡ ਗਿਆ ਜਹਾਜ਼, ਲੋਕਾਂ ਨੇ ਏਅਰ ਲਾਈਨ ਖਿਲਾਫ ਕੱਢੀ ਭੜਾਸ
ਮਾਘੀ ਮੇਲੇ ਲਈ ਲੋਕਾਂ ਦੀ ਸਹੂਲਤ ਲਈ ਚਲਾਈ ਜਾ ਰਹੀ ਵਿਸ਼ੇਸ਼ ਰੇਲ ਗੱਡੀ ਬਠਿੰਡਾ ਤੋਂ ਫਾਜ਼ਿਲਕਾ ਟ੍ਰੈਕ 'ਤੇ 17 ਸਟੇਸ਼ਨਾਂ 'ਤੇ ਰੁਕੇਗੀ। ਮੇਲਾ ਸਪੈਸ਼ਲ ਟਰੇਨ ਗੋਨਿਆਣਾ ਭਾਈ ਜਗਤਾ, ਚੰਦਭਾਨ, ਗੰਗਸਰ ਜੈਤੋ, ਅਜੀਤ ਗਿੱਲ ਮੱਤਾ, ਰੋਮਾਣਾ ਅਲਬੇਲ ਸਿੰਘ, ਕੋਟਕਪੂਰਾ, ਵਾਂਦਰ ਜਟਾਣਾ, ਬਰੀਵਾਲਾ, ਝਬੇਲਵਾਲੀ, ਚੱਡੇਵਾਂ, ਮੁਕਤਸਰ, ਬਧਾਈ ਬੱਲਮ ਗੜ੍ਹ, ਭਾਗਸਰ, ਲੱਖੇਵਾਲੀ, ਰੋਡਾਂਵਾਲੀ, ਚੱਕਪਾਖੇਵਾਲਾ ਅਤੇ ਚੱਕਪੱਖਾਂਵਾਲਾ ਸਟੇਸ਼ਨਾਂ 'ਤੇ ਦੋਵੇਂ ਦਿਸ਼ਾਵਾਂ ਵਿੱਚ ਵਿਖੇ ਚੱਲੇਗੀ।
ਇਹ ਵੀ ਪੜ੍ਹੋ: Chandigarh News: ਦੂਸ਼ਿਤ ਪਾਣੀ ਤੋਂ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਮਿਲੇਗਾ ਸਾਫ਼ ਪੀਣ ਵਾਲਾ ਪਾਣੀ: ਜਿੰਪਾ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Special Helmets: ਭਾਰਤੀ ਫੌਜ ਸਿੱਖ ਸੈਨਿਕਾਂ ਲਈ ਵੱਖਰੇ ਤੌਰ 'ਤੇ ਖਰੀਦੇਗੀ 12,730 ਬੈਲਿਸਟਿਕ ਹੈਲਮੇਟ