(Source: ECI/ABP News/ABP Majha)
ABP CVoter Exit Poll 2024: ਮਹਾਰਾਸ਼ਟਰ ਵਿੱਚ NDA ਤੇ INDIA ਵਿਚਾਲੇ ਤਕੜੀ ਟੱਕਰ, ਜਾਣੋ ਕਿਸ ਨੂੰ ਮਿਲੀਆਂ ਕਿੰਨੀਆਂ ਸੀਟਾਂ ?
ABP Cvoter Lok Sabha Exit Poll Result 2024: ਮਹਾਰਾਸ਼ਟਰ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਨੂੰ ਘੋਸ਼ਿਤ ਕੀਤੇ ਜਾਣਗੇ। ਇਸ ਦੌਰਾਨ, ਏਬੀਪੀ ਨਿਊਜ਼ ਦੇ ਐਗਜ਼ਿਟ ਪੋਲ ਵਿੱਚ ਜਾਣੋ ਕਿਸ ਪਾਰਟੀ ਨੇ ਲੀਡ ਹਾਸਲ ਕੀਤੀ ਹੈ ਅਤੇ ਕਿਸ ਨੂੰ ਝਟਕਾ ਲੱਗ ਰਿਹਾ ਹੈ।
Lok Sabha Elections Exit Poll 2024: ਮਹਾਰਾਸ਼ਟਰ ਵਿੱਚ ਲੋਕ ਸਭਾ ਚੋਣਾਂ ਪੰਜ ਪੜਾਵਾਂ ਵਿੱਚ ਖਤਮ ਹੋ ਗਈਆਂ ਹਨ। ਚੋਣ ਨਤੀਜੇ ਅੱਜ ਤੋਂ ਠੀਕ ਤਿੰਨ ਦਿਨ ਬਾਅਦ 4 ਜੂਨ ਨੂੰ ਸਾਹਮਣੇ ਆਉਣਗੇ। ਅਜਿਹੇ 'ਚ ਮਹਾਰਾਸ਼ਟਰ 'ਚ ਕਿਸ ਦਾ ਜਾਦੂ ਚੱਲੇਗਾ, ਇਸ ਬਾਰੇ 'ਚ ਏਬੀਪੀ ਸੀ-ਵੋਟਰ ਐਗਜ਼ਿਟ ਪੋਲ ਦੇ ਅੰਕੜੇ ਸਾਹਮਣੇ ਆਏ ਹਨ। ਐਗਜ਼ਿਟ ਪੋਲ ਮੁਤਾਬਕ ਇੰਡੀਆ ਅਲਾਇੰਸ ਨੂੰ 23 ਤੋਂ 25 ਸੀਟਾਂ ਮਿਲਣ ਦੀ ਸੰਭਾਵਨਾ ਹੈ। ਜਦੋਂਕਿ ਐਨਡੀਏ ਨੂੰ 22 ਤੋਂ 26 ਸੀਟਾਂ ਮਿਲਣ ਦੀ ਉਮੀਦ ਹੈ।
ਜੇਕਰ ਵੋਟ ਸ਼ੇਅਰ ਦੀ ਗੱਲ ਕਰੀਏ ਤਾਂ 'ਇੰਡੀਆ' ਗਠਜੋੜ ਨੂੰ 44 ਫੀਸਦੀ ਵੋਟ ਸ਼ੇਅਰ, ਐਨਡੀਏ ਨੂੰ 45 ਫੀਸਦੀ ਵੋਟ ਸ਼ੇਅਰ ਮਿਲਦਾ ਨਜ਼ਰ ਆ ਰਿਹਾ ਹੈ ਤੇ ਜੇ ਬਾਕੀਆਂ ਦੀ ਗੱਲ ਕਰੀਏ ਤਾਂ 11 ਫੀਸਦੀ ਵੋਟ ਸ਼ੇਅਰ ਦੂਜਿਆਂ ਦੇ ਖਾਤੇ 'ਚ ਜਾਂਦਾ ਨਜ਼ਰ ਆ ਰਿਹਾ ਹੈ।
ਮਹਾਰਾਸ਼ਟਰ ਵਿੱਚ ਪੰਜ ਪੜਾਵਾਂ ਵਿੱਚ ਵੋਟਿੰਗ ਹੋਈ। ਮਹਾਰਾਸ਼ਟਰ 'ਚ ਪਹਿਲੇ ਪੜਾਅ 'ਚ 19 ਅਪ੍ਰੈਲ ਨੂੰ 5 ਸੀਟਾਂ 'ਤੇ, ਦੂਜੇ ਪੜਾਅ 'ਚ 26 ਅਪ੍ਰੈਲ ਨੂੰ 8 ਸੀਟਾਂ 'ਤੇ, ਤੀਜੇ ਪੜਾਅ 'ਚ 7 ਮਈ ਨੂੰ 11 ਸੀਟਾਂ 'ਤੇ, ਚੌਥੇ ਪੜਾਅ 'ਚ 13 ਮਈ ਨੂੰ ਵੀ 11 ਸੀਟਾਂ 'ਤੇ ਅਤੇ ਆਖਰੀ ਪੜਾਅ ਯਾਨੀ ਪੰਜਵੇਂ ਗੇੜ ਵਿੱਚ 20 ਸੀਟਾਂ ਉੱਤੇ ਮਈ ਨੂੰ 13 ਸੀਟਾਂ ਉੱਤੇ ਵੋਟਿੰਗ ਹੋਈ ਸੀ।