![ABP Premium](https://cdn.abplive.com/imagebank/Premium-ad-Icon.png)
"ਬਿਆਨਾਂ ਨਾਲ ਕੰਮ ਨਹੀਂ ਚਲਣਾਂ": ਮਲਿਕਾਰਜੁਨ ਖੜਗੇ ਨੇ ਰੁਪਏ ਦੀ ਰਿਕਾਰਡ ਗਿਰਾਵਟ ਦੇ ਵਿਚਕਾਰ ਕੇਂਦਰ ਅਤੇ ਵਿੱਤ ਮੰਤਰੀ ਦੀ ਕੀਤੀ ਆਲੋਚਨਾ
Congress: ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾਰਜੁਨ ਖੜਗੇ ਨੇ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਲਗਾਤਾਰ ਗਿਰਾਵਟ ਲਈ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।
![Mallikarjun Kharge slams Center and finance minister](https://feeds.abplive.com/onecms/images/uploaded-images/2022/10/15/8e11d3fde1ad62cbcc33b179398f673b1665845628722502_original.jpg?impolicy=abp_cdn&imwidth=1200&height=675)
Congress: ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾਰਜੁਨ ਖੜਗੇ ਨੇ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਲਗਾਤਾਰ ਗਿਰਾਵਟ ਲਈ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਬੁੱਧਵਾਰ ਨੂੰ ਹੀ ਕਾਂਗਰਸ ਪਾਰਟੀ ਦੇ ਨਵੇਂ ਪ੍ਰਧਾਨ ਚੁਣੇ ਗਏ ਖੜਗੇ ਨੇ ਟਵੀਟ ਕੀਤਾ, "ਡਾਲਰ ਦੇ ਮੁਕਾਬਲੇ ਰੁਪਿਆ ਫਿਰ ਰਿਕਾਰਡ ਹੇਠਲੇ ਪੱਧਰ 'ਤੇ, 83 ਨੂੰ ਪਾਰ ਕਰ ਗਿਆ। ਰੁਪਏ ਦਾ ਡਿੱਗਣਾ ਸਾਡੀ ਅਰਥਵਿਵਸਥਾ ਲਈ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਰੁਪਿਆ ਡਾਲਰ ਕਮਜ਼ੋਰ ਨਹੀਂ ਹੋ ਰਿਹਾ, ਡਾਲਰ ਮਜ਼ਬੂਤ ਹੋ ਰਿਹਾ ਹੈ। ਸਿਰਫ਼ ਬਿਆਨਬਾਜ਼ੀ ਨਾਲ ਕੰਮ ਨਹੀਂ ਚੱਲੇਗਾ, ਕੇਂਦਰ ਸਰਕਾਰ ਨੂੰ ਜਲਦੀ ਹੀ ਠੋਸ ਕਦਮ ਚੁੱਕਣੇ ਪੈਣਗੇ।"
ਆਪਣੇ ਟਵੀਟ 'ਚ ਖੜਗੇ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ 'ਤੇ ਵੀ ਚੁਟਕੀ ਲੈਂਦੇ ਹੋਏ ਕਿਹਾ ਕਿ ਹੁਣ ਬਿਆਨਬਾਜ਼ੀ ਨਹੀਂ ਚੱਲੇਗੀ। ਮਹੱਤਵਪੂਰਨ ਗੱਲ ਇਹ ਹੈ ਕਿ ਵਿੱਤ ਮੰਤਰੀ ਨੇ 16 ਅਕਤੂਬਰ ਨੂੰ ਕਿਹਾ ਸੀ ਕਿ ਰੁਪਏ ਨੇ ਹੋਰ ਉਭਰਦੀਆਂ ਬਾਜ਼ਾਰ ਮੁਦਰਾਵਾਂ ਨੂੰ ਪਛਾੜ ਦਿੱਤਾ ਹੈ। ਮੰਤਰੀ ਦੀ ਇਹ ਟਿੱਪਣੀ ਰੁਪਿਆ 82.69 ਦੇ ਪੱਧਰ 'ਤੇ ਡਿੱਗਣ ਦੇ ਕੁਝ ਦਿਨ ਬਾਅਦ ਆਈ ਹੈ। ਭਾਰਤੀ ਮੁਦਰਾ ਦੀ ਗਿਰਾਵਟ ਬਾਰੇ ਗੱਲ ਕਰਦਿਆਂ ਸੀਤਾਰਮਨ ਨੇ ਕਿਹਾ ਸੀ ਕਿ ਇਹ ਡਾਲਰ ਦੇ ਮਜ਼ਬੂਤ ਹੋਣ ਕਾਰਨ ਹੋਇਆ ਹੈ। ਉਸ ਨੇ ਕਿਹਾ ਕਿ ਰੁਪਿਆ ਕਮਜ਼ੋਰ ਨਹੀਂ ਹੋ ਰਿਹਾ ਹੈ।'' ਮੈਂ ਇਸ ਨੂੰ ਰੁਪਏ 'ਚ ਗਿਰਾਵਟ ਦੇ ਰੂਪ 'ਚ ਨਹੀਂ ਦੇਖਾਂਗੀ, ਸਗੋਂ ਡਾਲਰ ਦੇ ਲਗਾਤਾਰ ਮਜ਼ਬੂਤ ਹੋਣ ਦੇ ਰੂਪ 'ਚ ਦੇਖਾਂਗੀ।
डॉलर के मुकाबले फिर रुपया रिकॉर्ड निचले स्तर पर, 83 पार पहुँचा।गिरता रुपया हमारी इकॉनमी के लिये काफी खतरनाक साबित हो सकता हैं।
— Mallikarjun Kharge (@kharge) October 20, 2022
वित्त मंत्री ने कहा कि रुपया कमज़ोर नहीं हो रहा, डॉलर मज़बूत हो रहा है।सिर्फ बयानों से काम नहीं चलेगा, केंद्र सरकार को जल्द ही ठोस कदम उठाने होंगे।
ਤੁਹਾਨੂੰ ਦੱਸ ਦੇਈਏ ਕਿ ਭਾਰਤੀ ਰੁਪਿਆ ਇਸ ਸਮੇਂ ਲਗਾਤਾਰ ਹੇਠਾਂ ਵੱਲ ਜਾ ਰਿਹਾ ਹੈ। ਵੀਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 83.08 'ਤੇ ਪਹੁੰਚ ਗਿਆ, ਜੋ ਹੁਣ ਤੱਕ ਦਾ ਸਭ ਤੋਂ ਨੀਵਾਂ ਪੱਧਰ ਹੈ। ਬੁੱਧਵਾਰ ਨੂੰ ਹੀ ਇਹ 82 ਰੁਪਏ 95 ਪੈਸੇ ਦੇ ਨਵੇਂ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚ ਗਿਆ ਸੀ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਆਰਕਾਈਵ ਦੇ ਅਨੁਸਾਰ ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਸਹੁੰ ਚੁੱਕੀ ਸੀ, ਯਾਨੀ 26 ਮਈ 2014 ਨੂੰ, ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 58.58 'ਤੇ ਬੰਦ ਹੋਇਆ ਸੀ, ਅਤੇ ਅੱਜ ਯਾਨੀ ਅਕਤੂਬਰ. 20. 2022 'ਤੇ ਵਪਾਰ ਦੌਰਾਨ, ਰੁਪਿਆ 83.12 ਦੇ ਪੱਧਰ 'ਤੇ ਪਹੁੰਚ ਗਿਆ, ਜੋ ਕਿ 41.89 ਪ੍ਰਤੀਸ਼ਤ ਵੱਧ ਹੈ। ਪਿਛਲੇ ਅੱਠ ਸਾਲਾਂ ਵਿੱਚ ਰੁਪਏ ਵਿੱਚ ਆਈ ਇਹ ਗਿਰਾਵਟ ਇਤਿਹਾਸਕ ਹੈ ਅਤੇ ਇਹ ਮੋਦੀ ਦੌਰ ਵਿੱਚ ਕਰੀਬ 42 ਫੀਸਦੀ ਦੀ ਗਿਰਾਵਟ ਨਾਲ 83 ਰੁਪਏ ਦੇ ਪੱਧਰ ਨੂੰ ਪਾਰ ਕਰ ਗਿਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)