Manipur News: ਮਣੀਪੁਰ 'ਚ ਫਿਰ ਭੜਕੀ ਹਿੰਸਾ, ਗੋਲੀਬਾਰੀ 'ਚ ਦੋ ਦੀ ਮੌਤ, ਛੇ ਘਰਾਂ ਨੂੰ ਲਾਈ ਅੱਗ
Manipur Violence : ਮਣੀਪੁਰ ਵਿੱਚ ਹਿੰਸਾ ਦੀਆਂ ਵੱਖ-ਵੱਖ ਘਟਨਾਵਾਂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਸੁਰੱਖਿਆ ਬਲਾਂ ਸਮੇਤ ਛੇ ਹੋਰ ਜ਼ਖ਼ਮੀ ਹੋ ਗਏ, ਜਦੋਂ ਕਿ ਹਮਲਾਵਰਾਂ ਨੇ ਬਿਸ਼ਣੂਪੁਰ ਵਿੱਚ ਛੇ ਘਰਾਂ ਨੂੰ ਅੱਗ ਲਾ ਦਿੱਤੀ।
Manipur Violence Update: ਨਸਲੀ ਹਿੰਸਾ ਨਾਲ ਜੂਝ ਰਹੇ ਮਣੀਪੁਰ ਵਿੱਚ ਲੱਗੀ ਅੱਗ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਹੈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਦਰਜ ਕਰਕੇ ਕਿਹਾ ਕਿ ਸੀਬੀਆਈ ਨੇ ਦੋ ਔਰਤਾਂ ਨੂੰ ਨਗਨ ਕਰਕੇ ਘੁਮਾਉਣ ਦੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਹੈ। ਕੁਝ ਦਿਨ ਪਹਿਲਾਂ ਔਰਤਾਂ ਨੂੰ ਨਗਨ ਕਰਕੇ ਘੁਮਾਉਣ ਦਾ ਵੀਡੀਓ ਵਾਇਰਲ ਹੋਇਆ ਸੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪੂਰੇ ਦੇਸ਼ 'ਚ ਹਲਚਲ ਮਚ ਗਈ ਹੈ।
ਦੱਸ ਦਈਏ ਕਿ ਹਰ ਰੋਜ਼ ਕਿਸੇ ਨਾ ਕਿਸੇ ਦਾ ਘਰ ਸਾੜਿਆ ਜਾ ਰਿਹਾ ਹੈ, ਕਿਸੇ ਮਾਂ ਦੀ ਕੁੱਖ ਖਾਲੀ ਹੋ ਰਹੀ ਹੈ। ਉੱਥੇ ਹੀ ਇਸ ਦੌਰਾਨ ਸ਼ਨੀਵਾਰ (29 ਜੁਲਾਈ) ਨੂੰ ਵਿਰੋਧੀ ਗਠਜੋੜ ਮਣੀਪੁਰ ਦੌਰੇ ‘ਤੇ ਪਹੁੰਚਿਆ ਹੈ। ਹਿੰਸਾ ਦੇ ਤਾਜ਼ਾ ਮਾਮਲੇ 'ਚ ਦੋ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਇਸ ਦੇ ਨਾਲ ਹੀ 6 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਹੈ, ਜਿਨ੍ਹਾਂ 'ਚ ਸੁਰੱਖਿਆ ਕਰਮਚਾਰੀ ਵੀ ਸ਼ਾਮਲ ਹਨ।
ਛੇ ਜ਼ਖ਼ਮੀ ਹੋਏ ਜਦ ਕਿ ਛੇ ਘਰ ਸਾੜੇ ਗਏ
ਸਮਾਚਾਰ ਏਜੰਸੀ ਆਈਐਨਐਸ ਦੇ ਅਨੁਸਾਰ ਮਣੀਪੁਰ ਵਿੱਚ ਹਿੰਸਾ ਦੀਆਂ ਵੱਖ-ਵੱਖ ਘਟਨਾਵਾਂ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਸੁਰੱਖਿਆ ਕਰਮਚਾਰੀਆਂ ਸਮੇਤ ਛੇ ਹੋਰ ਜ਼ਖਮੀ ਹੋ ਗਏ, ਜਦੋਂ ਕਿ ਹਮਲਾਵਰਾਂ ਨੇ ਬਿਸ਼ਣੂਪੁਰ ਵਿੱਚ ਛੇ ਘਰਾਂ ਨੂੰ ਅੱਗ ਲਗਾ ਦਿੱਤੀ। ਪੁਲਿਸ ਨੇ ਇਹ ਜਾਣਕਾਰੀ ਸ਼ੁੱਕਰਵਾਰ (28 ਜੁਲਾਈ) ਰਾਤ ਨੂੰ ਦਿੱਤੀ।
ਇਹ ਵੀ ਪੜ੍ਹੋ: Supreme Court: ਮੁਸਲਮਾਨਾਂ ਦੇ ਮੌਬ ਲਿੰਚਿੰਗ ਮਾਮਲੇ ਵਿੱਚ ਸੁਪਰੀਮ ਕੋਰਟ ਨੇ 6 ਸੂਬਿਆਂ ਨੂੰ ਭੇਜਿਆ ਨੋਟਿਸ, ਮੰਗਿਆ ਜਵਾਬ
ਇਨ੍ਹਾਂ ਇਲਾਕਿਆਂ ਵਿੱਚ ਹੋਈ ਗੋਲੀਬਾਰੀ
ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਫੌਗਾਕਚਾਓ ਇਖਾਈ, ਹੇਇਕੋਲ, ਤੇਰਾਖੋਂਗਸਾਂਗਬੀ (ਬਿਸ਼ਨੂਪੁਰ) ਅਤੇ ਕੰਗਵਾਈ (ਚੁਰਾਚਾਂਦਪੁਰ) ਇਲਾਕਿਆਂ ਵਿੱਚ ਗੋਲੀਆਂ ਚਲਾਈਆਂ। ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਸੁਰੱਖਿਆ ਕਰਮਚਾਰੀਆਂ ਸਮੇਤ ਛੇ ਹੋਰ ਜ਼ਖਮੀ ਹੋ ਗਏ। ਇਸ ਦੌਰਾਨ ਦੱਸਿਆ ਗਿਆ ਕਿ ਮੰਗਲਵਾਰ (25 ਜੁਲਾਈ) ਨੂੰ ਇਕੋਲ ਅਤੇ ਫੌਗਾਕਚਾਓ ਇਖਾਈ ਖੇਤਰਾਂ ਵਿਚ ਹਥਿਆਰਬੰਦ ਹਮਲਾਵਰਾਂ ਦੀ ਗੋਲੀਬਾਰੀ ਤੋਂ ਬਾਅਦ ਛਰਰੇ ਲੱਗਣ ਨਾਲ ਜ਼ਖਮੀ ਹੋਏ ਇਕ ਪਿੰਡ ਵਾਸੀ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ।
ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ
ਹਮਲਾਵਰਾਂ ਨੇ ਬਿਸ਼ਣੂਪੁਰ ਦੇ ਫੌਗਾਕਚਾਓ ਇਖਾਈ ਮਨਿੰਗ ਲੇਇਕਈ ਵਿੱਚ ਛੇ (6) ਘਰਾਂ ਨੂੰ ਵੀ ਸਾੜ ਦਿੱਤਾ। ਸੁਰੱਖਿਆ ਬਲ ਅਤੇ ਪੁਲਿਸ ਨੇ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚ ਕੇ ਹਮਲਾਵਰਾਂ ਨੂੰ ਜਵਾਬੀ ਕਾਰਵਾਈ ਕੀਤੀ ਅਤੇ ਸਥਿਤੀ ਨੂੰ ਕਾਬੂ ਵਿੱਚ ਕੀਤਾ।
ਇਹ ਵੀ ਪੜ੍ਹੋ: Manipur Violence: 'ਮਣੀਪੁਰ ਹਿੰਸਾ 'ਚ ਵਿਦੇਸ਼ੀ ਏਜੰਸੀਆਂ ਦਾ ਹੋ ਸਕਦਾ ਹੱਥ', ਸਾਬਕਾ ਫੌਜ ਮੁਖੀ ਨੇ ਜਤਾਇਆ ਸ਼ੱਕ, ਚੀਨ ਦਾ ਕੀਤਾ ਜ਼ਿਕਰ