ਮਨਜਿੰਦਰ ਸਿੰਘ ਸਿਰਸਾ ਨੇ ਯੂ ਪੀ ’ਚ ਸਿੱਖਾਂ ਦੇ ਜ਼ਬਰੀ ਧਰਮ ਪਰਿਵਰਤਨ ਦਾ ਲਿਆ ਗੰਭੀਰ ਨੋਟਿਸ, CM ਯੋਗੀ ਨੂੰ ਕੀਤੀ ਅਪੀਲ
Delhi News: ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਉੱਤਰ ਪ੍ਰਦੇਸ਼ ਦੇ ਬਿਜਨੌਰ ਵਿਚ ਸਿੱਖ ਪਰਿਵਾਰ ਦਾ ਇਸਾਈ ਭਾਈਚਾਰੇ ਦੇ ਕੁਝ ਅਖੌਤੀ ਆਗੂਆਂ ਵੱਲੋਂ ਜ਼ਬਰੀ ਧਰਮ ਪਰਿਵਰਤਨ ਦੇ ਯਤਨਾਂ ਦਾ ਗੰਭੀਰ ਨੋਟਿਸ ਲਿਆ ਹੈ
Delhi News: ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਉੱਤਰ ਪ੍ਰਦੇਸ਼ ਦੇ ਬਿਜਨੌਰ ਵਿਚ ਸਿੱਖ ਪਰਿਵਾਰ ਦਾ ਇਸਾਈ ਭਾਈਚਾਰੇ ਦੇ ਕੁਝ ਅਖੌਤੀ ਆਗੂਆਂ ਵੱਲੋਂ ਜ਼ਬਰੀ ਧਰਮ ਪਰਿਵਰਤਨ ਦੇ ਯਤਨਾਂ ਦਾ ਗੰਭੀਰ ਨੋਟਿਸ ਲਿਆ ਹੈ ਤੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਗੁੰਡਾ ਅਨਸਰਾਂ ਨੂੰ ਤੁਰੰਤ ਜੇਲ੍ਹਾਂ ਵਿਚ ਸੁੱਟਿਆ ਜਾਵੇ।
ਸਿਰਸਾ ਨੇ ਕਿਹਾ ਕਿ ਬਿਜਨੌਰ ਵਿਚ ਇਸਾਈ ਧਰਮ ਦੇ ਅਖੌਤੀ ਆਗੂਆਂ ਨੇ ਮਹਿੰਦਰ ਸਿੰਘ ਤੇ ਉਹਨਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਦੇ ਕੇਸ ਕਤਲ ਕੀਤੇ, ਜਿਹੜੀ ਅੰਮ੍ਰਿਤ ਛੱਕ ਕੇ ਸਜਾਈ ਕਿਰਪਾਨ ਸਜਾਈ ਸੀ, ਉਸਨੂੰ ਤੋੜ ਦਿੱਤਾ ਅਤੇ ਪੈਸੇ ਦਾ ਲਾਲਚ ਦਿੱਤਾ ਕਿ ਤੁਸੀਂ ਇਸਾਈ ਧਰਮ ਅਪਣਾ ਲਓ।
ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਪੁਲਿਸ ਥਾਣੇ ਵਿਚ ਸ਼ਿਕਾਇਤ ਵੀ ਦਿੱਤੀ ਗਈ ਹੈ ਤੇ ਹੁਣ ਕੇਸ ਵੀ ਦਰਜ ਹੋ ਗਿਆ ਹੈ।
ਉਹਨਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਨੂੰ ਅਪੀਲ ਕੀਤੀ ਕਿ ਅਜਿਹੇ ਗੁੰਡਾ ਅਨਸਰਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਇਹ ਸੰਦੇਸ਼ ਦਿੱਤਾ ਜਾਵੇ ਕਿ ਜਬਰੀ ਧਰਮ ਪਰਿਵਰਤਨ ਦੀ ਕਿਸੇ ਵੀ ਕੀਮਤ ’ਤੇ ਆਗਿਆ ਨਹੀਂ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਅਜਿਹੇ ਗੁੰਡਾ ਅਨਸਰਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਬਹੁਤ ਜ਼ਰੂਰੀ ਹੈ।
उत्तर प्रदेश के बिजनौर ज़िले में दो सिखों (महेंद्र सिंह और गुरप्रीत सिंह) के ज़बरन ईसाई धर्म में परिवर्तन की घटना की मैं कड़े शब्दों में निंदा करता हूँ। पुलिस और लोकल प्रशासन ने स्थानीय लोगों के बहुत दबाव डालने के बाद दोषियों पर FIR दर्ज की है।@myogiadityanath जी @ANI pic.twitter.com/X1eN5cO3gg
— Manjinder Singh Sirsa (@mssirsa) December 30, 2022
ਉਹਨਾਂ ਇਸਾਈ ਧਰਮ ਦੇ ਅਖੌਤੀ ਆਗੂਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਅਤੇ ਉਹਨਾਂ ਕਿਹਾ ਕਿ ਜਿਹੜੇ ਲੋਕ ਪੈਸੇ ਦੇ ਦਮ ’ਤੇ ਜੋ ਧਰਮ ਪਰਿਵਰਤਨ ਕਰਨਾ ਚਾਹੁੰਦੇ ਹਨ, ਉਹ ਇਹ ਸਮਝ ਲੈਣ ਕਿ ਉਹਨਾਂ ਦੀਆਂ ਕੋਝੀਆਂ ਹਰਕਤਾਂ ਕਿਸੇ ਵੀ ਕੀਮਤ ’ਦੇ ਸਫਲ ਨਹੀਂ ਹੋਣ ਦਿੱਤੀਆਂ ਜਾਣਗੀਆਂ।