ਆਸਾਮ ਦੇ ਨਿੱਕੇ ਬੱਚੇ ਨੇ ਟਵਿਟਰ ’ਤੇ ਕੀਤੀ ਨਿਆਂ ਦੀ ਅਪੀਲ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਦਾ ਦਖ਼ਲ ਮੰਗਿਆ
ਰਿਜ਼ਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਸ਼ਾਹਿਦੁਲ ਆਲਮ ਲਸਕਰ ਦੇ ਸ਼ੱਕੀ ਹਾਲਤ ’ਚ ਹੋਏ ਕਤਲ ਦੀ ਜਾਂਚ ਪੁਲਿਸ ਨੇ ਜਾਣਬੁੱਝ ਕੇ ਨਹੀਂ ਕੀਤੀ। ਇਸੇ ਲਈ ਅਪਰਾਧੀ ਸ਼ਰੇਆਮ ਖੁੱਲ੍ਹੇ ਘੁੰਮ ਰਹੇ ਹਨ।
ਗੁਹਾਟੀ: ਆਸਾਮ ਦੇ ਸਿਲਚਰ ਤੋਂ ਚਾਰ ਸਾਲਾਂ ਦੇ ‘ਦੁਖੀ’ ਰਿਜ਼ਵਾਨ ਨੇ ਟਵਿਟਰ ’ਤੇ ਇਨਸਾਫ਼ ਮੰਗਿਆ ਹੈ। ਉਸ ਨੇ ਲਿਖਿਆ ਹੈ, ਮੇਰਾ ਨਾਂ ਰਿਜ਼ਵਾਨ ਸ਼ਾਹਿਦ ਲਸਕਰ ਹੈ। ਮੈਂ ਜਦੋਂ 3 ਮਹੀਨਿਆਂ ਦਾ ਸੀ, ਤਦ 26 ਦਸੰਬਰ, 2016 ਨੂੰ 11 ਸ਼ਰਾਰਤੀ ਅਨਸਰਾਂ ਨੇ ਮੇਰੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਮੈਨੂੰ ਇਨਸਾਫ਼ ਚਾਹੀਦਾ ਹੈ।
ਟਵਿਟਰ ਉੱਤੇ ਅਪਲੋਡ ਕੀਤੀ ਗਈ ਵੀਡੀਓ ’ਚ ਚਾਰ ਸਾਲਾ ਰਿਜ਼ਵਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਮਾ ਸਰਮਾ ਤੋਂ ਇਨਸਾਫ਼ ਮੰਗਿਆ ਹੈ।
I want justice.@PMOIndia @HMOIndia @himantabiswa @cacharpolice @TheQuint pic.twitter.com/Cm0DeVw8TD
— Rizwan Sahid Laskar (@sahid_rizwan) September 13, 2021
ਵੀਡੀਓ ’ਚ ਰਿਜ਼ਵਾਨ ਆਖਦਾ ਹੈ, ਗੁੱਡ ਮੌਰਨਿੰਗ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਆਸਾਮ ਦੇ ਮੁੱਖ ਮੰਤਰੀ ਜੀ। ਮੇਰਾ ਨਾਂਅ ਰਿਜ਼ਵਾਨ ਸ਼ਾਹਿਦ ਲਸਕਰ ਹੈ। ਸ੍ਰੀਮਾਨ ਜੀ, ਜਦੋਂ ਮੈਂ 3 ਮਹੀਨਿਆਂ ਦਾ ਸਾਂ, ਤਾਂ ਮੇਰੇ ਪਿਤਾ ਦਾ ਕਤਲ ਹੋ ਗਿਆ ਸੀ। ਹੁਣ ਮੇਰੀ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਆਸਾਮ ਦੇ ਮੁੱਖ ਮੰਤਰੀ ਨੂੰ ਬੇਨਤੀ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾ ਕੇ ਸਾਨੂੰ ਇਨਸਾਫ਼ ਦਿਵਾਉਣ। ਤੁਹਾਡਾ ਬਹੁਤ ਧੰਨਵਾਦ।
ਰਿਜ਼ਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਸ਼ਾਹਿਦੁਲ ਆਲਮ ਲਸਕਰ ਦੇ ਸ਼ੱਕੀ ਹਾਲਤ ’ਚ ਹੋਏ ਕਤਲ ਦੀ ਜਾਂਚ ਪੁਲਿਸ ਨੇ ਜਾਣਬੁੱਝ ਕੇ ਨਹੀਂ ਕੀਤੀ। ਇਸੇ ਲਈ ਅਪਰਾਧੀ ਸ਼ਰੇਆਮ ਖੁੱਲ੍ਹੇ ਘੁੰਮ ਰਹੇ ਹਨ।
ਇਸ ਤੋਂ ਪਹਿਲਾਂ ਚਾਰ ਸਾਲਾ ਬੱਚੇ ਦੀ ਮਾਂ ਨੇ ਸਿਲਚਰ ਦੇ ਤਾਰਾਪੁਰ ਪੁਲਿਸ ਥਾਣੇ ’ਚ 11 ਸ਼ੱਕੀ ਕਾਤਲਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ ਪਰ ਹਾਲੇ ਤੱਕ ਕੋਈ ਸਿੱਟਾ ਨਹੀਂ ਨਿੱਕਲਿਆ।
11 ਸ਼ੱਕੀ ਕਾਤਲ ਰੇਤ ਮਾਫ਼ੀਆ ਨਾਲ ਸਬੰਧਤ ਦੱਸੇ ਜਾ ਰਹੇ ਹਨ ਤੇ ਸ਼ਾਹਿਦੁਲ ਇੱਕ ਠੇਕੇਦਾਰ ਸਨ ਤੇ ਉਨ੍ਹਾਂ ਨੂੰ ਮਾਫ਼ੀਆ ਦੇ ਕਈ ਭੇਤ ਪਤਾ ਲੱਗ ਗਏ ਸਨ।
ਇਹ ਵੀ ਪੜ੍ਹੋ: ਰਾਹੁਲ ਗਾਂਧੀ ਨੇ ਸਵਾਲ ਨਾਲ ਮੋਹਨ ਭਾਗਵਤ ਨੂੰ ਘੇਰਨ ਦੀ ਕੀਤੀ ਕੋਸ਼ਿਸ਼, ਕੀਤਾ ਅਜਿਹਾ ਕੁਮੈਂਟ ਕਿ ਸ਼ੁਰੂ ਹੋ ਗਈ ਚਰਚਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904