ਪੜਚੋਲ ਕਰੋ
ਕੁਦਰਤ ਦਾ ਕ੍ਰਿਸ਼ਮਾ! ਸੁਪਰੀਮ ਕੋਰਟ, ਗ੍ਰੀਨ ਟ੍ਰਿਬਿਊਨਲ, ਕੇਂਦਰ ਤੇ ਸੂਬਿਆਂ ਦੀਆਂ ਸਰਕਾਰਾਂ ਜੋ ਮਹੀਨਿਆਂ ਤੱਕ ਨਹੀਂ ਕਰ ਸਕੀਆਂ, ਕੁਦਰਤ ਨੇ ਮਿੰਟਾਂ 'ਚ ਕਰ ਵਿਖਾਇਆ
ਮੌਸਮ ਵਿਭਾਗ ਮੁਤਾਬਕ ਤਾਜ਼ਾ ਪੱਛਮੀ ਗੜਬੜੀ ਕਾਰਣ ਇਹ ਮੀਂਹ ਪਿਆ ਹੈ ਤੇ ਤੇਜ਼ ਹਵਾ ਚੱਲਣ ਕਾਰਣ ਪ੍ਰਦੂਸ਼ਣ ਫੈਲਾਉਣ ਵਾਲੇ ਤੱਤ ਖਿੰਡ ਗਏ ਹਨ।
![ਕੁਦਰਤ ਦਾ ਕ੍ਰਿਸ਼ਮਾ! ਸੁਪਰੀਮ ਕੋਰਟ, ਗ੍ਰੀਨ ਟ੍ਰਿਬਿਊਨਲ, ਕੇਂਦਰ ਤੇ ਸੂਬਿਆਂ ਦੀਆਂ ਸਰਕਾਰਾਂ ਜੋ ਮਹੀਨਿਆਂ ਤੱਕ ਨਹੀਂ ਕਰ ਸਕੀਆਂ, ਕੁਦਰਤ ਨੇ ਮਿੰਟਾਂ 'ਚ ਕਰ ਵਿਖਾਇਆ Miracle with rain, air quality index (AQI) in Delhi which had reached 999 now rose to 200 overnight ਕੁਦਰਤ ਦਾ ਕ੍ਰਿਸ਼ਮਾ! ਸੁਪਰੀਮ ਕੋਰਟ, ਗ੍ਰੀਨ ਟ੍ਰਿਬਿਊਨਲ, ਕੇਂਦਰ ਤੇ ਸੂਬਿਆਂ ਦੀਆਂ ਸਰਕਾਰਾਂ ਜੋ ਮਹੀਨਿਆਂ ਤੱਕ ਨਹੀਂ ਕਰ ਸਕੀਆਂ, ਕੁਦਰਤ ਨੇ ਮਿੰਟਾਂ 'ਚ ਕਰ ਵਿਖਾਇਆ](https://static.abplive.com/wp-content/uploads/sites/5/2020/11/15230234/delhi-rain.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਸੁਪਰੀਮ ਕੋਰਟ, ਕੌਮੀ ਗ੍ਰੀਨ ਟ੍ਰਿਬਿਊਨਲ, ਕੇਂਦਰ ਤੇ ਕਈ ਸੂਬਿਆਂ ਦੀਆਂ ਸਰਕਾਰਾਂ ਜਿਹੜਾ ਕੰਮ ਕਈ ਮਹੀਨਿਆਂ ਤੱਕ ਨਹੀਂ ਕਰ ਸਕੀਆਂ, ਉਸ ਨੂੰ ਕੁਦਰਤ ਨੇ ਕੁਝ ਮਿੰਟਾਂ ਵਿੱਚ ਹੀ ਕਰ ਦਿੱਤਾ। ਜੀ ਹਾਂ, ਇਸ ਨੂੰ ਵੀ ਕੁਦਰਤ ਦਾ ਕ੍ਰਿਸ਼ਮਾ ਹੀ ਸਮਝੋ, ਕਿ ਦਿੱਲੀ ਵਿੱਚ ਜਿਹੜਾ ਹਵਾ ਦਾ ਮਿਆਰ ਸੂਚਕ ਅੰਕ (AQI) 999 ਤੱਕ ਪੁੱਜ ਗਿਆ ਸੀ, ਉਹ ਰਾਤੋ-ਰਾਤ 200 ਤੱਕ ਹੋ ਗਿਆ।
ਦਰਅਸਲ ਭਾਰਤ ਦੀ ਰਾਜਧਾਨੀ ਦਿੱਲੀ (Delhi) ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਐਤਵਾਰ ਨੂੰ ਪਏ ਮੀਂਹ ਤੋਂ ਬਾਅਦ ਸੋਮਵਾਰ ਦੀ ਸਵੇਰ ਨੂੰ ਪ੍ਰਦੂਸ਼ਣ ਦੇ ਪੱਧਰ ਵਿੱਚ ਭਾਰੀ ਗਿਰਾਵਟ ਵੇਖਣ ਨੂੰ ਮਿਲੀ ਹੈ। ਅੱਜ ਸਵੇਰੇ ਦਿੱਲੀ ਦੇ ਸਾਰੇ ਕੇਂਦਰਾਂ ’ਤੇ ਹਵਾ ਦੀ ਗੁਣਵੱਤਾ ਦਾ ਪੱਧਰ 200 ਤੋਂ ਹੇਠਾਂ ਦਰਜ ਕੀਤਾ ਗਿਆ।
ਹਵਾ ’ਚ ਸੁਧਾਰ ਕਾਰਣ ਦਿੱਲੀ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਰਹਿੰਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਤੇ ਉਨ੍ਹਾਂ ਨੂੰ ਅੱਖਾਂ ’ਚ ਹੋ ਰਹੀ ਜਲਣ ਤੇ ਸਾਹ ਲੈਣ ’ਚ ਔਖ ਤੋਂ ਕਾਫ਼ੀ ਹੱਦ ਤੱਕ ਛੁਟਕਾਰਾ ਮਿਲ ਗਿਆ ਹੈ। ਅੱਜ ਦਿੱਲੀ ’ਚ ਮੌਸਮ ਸਾਫ਼ ਹੋਣ ਕਾਰਨ ਆਵਾਜਾਈ ਵਿੱਚ ਕੋਈ ਪ੍ਰੇਸ਼ਾਨੀ ਨਹੀਂ। ਦੱਸ ਦੇਈਏ ਕਿ ਸਨਿੱਚਰਵਾਰ ਨੂੰ ਦੀਵਾਲੀ ਦੇ ਦਿਨ ਦਿੱਲੀ ਦੇ ਕਈ ਇਲਾਕਿਆਂ ’ਚ ਹਵਾ ਦਾ ਮਿਆਰ ਸੂਚਕ ਅੰਕ (AQI) 999 ਤੱਕ ਪੁੱਜ ਗਿਆ ਸੀ।
BJP in Punjab: ਅਕਾਲੀ ਦਲ ਨਾਲੋਂ ਤੋੜ-ਵਿਛੋੜੇ ਮਗਰੋਂ ਬੀਜੇਪੀ ਦਾ ਵੱਡਾ ਕਦਮ, ਹੁਣ ਨਵੇਂ ਲੀਡਰਾਂ ਨੂੰ ਸੌਂਪੀ ਪੰਜਾਬ ਦੀ ਜ਼ਿੰਮੇਵਾਰੀ
ਮੌਸਮ ਵਿਭਾਗ ਮੁਤਾਬਕ ਤਾਜ਼ਾ ਪੱਛਮੀ ਗੜਬੜੀ ਕਾਰਣ ਇਹ ਮੀਂਹ ਪਿਆ ਹੈ ਤੇ ਤੇਜ਼ ਹਵਾ ਚੱਲਣ ਕਾਰਣ ਪ੍ਰਦੂਸ਼ਣ ਫੈਲਾਉਣ ਵਾਲੇ ਤੱਤ ਖਿੰਡ ਗਏ ਹਨ। ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਦੋ ਥਾਂਵਾਂ ਉੱਤੇ ਹਵਾ ਦਾ ਮਿਆਰ ਸਭ ਤੋਂ ਬਿਹਤਰ ਰਿਹਾ। ਫ਼ਰੀਦਾਬਾਦ ਦੇ ਸੈਕਟਰ 30 ਤੇ ਗ਼ਾਜ਼ੀਆਬਾਦ ਦੇ ਲੋਨੀ ’ਚ ਹਵਾ ਦਾ ਮਿਆਰ ਪੱਧਰ 151 ਦਰਜ ਕੀਤਾ ਗਿਆ।
ਉੱਧਰ ਨਵੀਂ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਉੱਤੇ AQI 184 ਅਤੇ ਆਨੰਦ ਵਿਹਾਰ ’ਚ 186 ਦਰਜ ਕੀਤਾ ਗਿਆ। ਦਿੱਲੀ ਦੇ ਇਲਾਕਿਆਂ ’ਚ 0.4 ਮਿਲੀਮੀਟਰ ਤੋਂ ਲੈ ਕੇ 2.5 ਮਿਲੀਮੀਟਰ ਤੱਕ ਵਰਖਾ ਦਰਜ ਕੀਤੀ ਗਈ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੰਜਾਬ, ਹਰਿਆਣਾ, ਦਿੱਲੀ ਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈਣ ਨਾਲ ਹਵਾ ਦੇ ਮਿਆਰ ਵਿੱਚ ਸੁਧਾਰ ਹੋ ਸਕਦਾ ਹੈ। ਉਂਝ ਆਉਣ ਵਾਲੇ ਸਾਰੇ ਹਫ਼ਤੇ ਦਿੱਲੀ ਵਿੱਚ ਧੁੰਦ ਛਾਈ ਰਹੇਗੀ ਤੇ ਤਾਪਮਾਨ ਦੋ ਡਿਗਰੀ ਘਟੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਆਟੋ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)