(Source: ECI/ABP News/ABP Majha)
Moderna Vaccine in India: Moderna, ਭਾਰਤ 'ਚ ਪਹਿਲੀ ਅੰਤਰਰਾਸ਼ਟਰੀ ਵੈਕਸੀਨ ਨੂੰ ਮਿਲੀ ਮਨਜ਼ੂਰੀ, ਲੱਗਣਗੀਆਂ ਦੋ ਖੁਰਾਕਾਂ
ਭਾਰਤ ਦੇ ਡਰੱਗ ਰੈਗੂਲੇਟਰ, ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) Moderna ਦੇ ਕੋਵਿਡ-19 ਟੀਕੇ ਨੂੰ ਸੀਮਤ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਮਿਲ ਗਈ ਹੈ।
ਨਵੀਂ ਦਿੱਲੀ: ਭਾਰਤ ਦੇ ਡਰੱਗ ਰੈਗੂਲੇਟਰ, ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) Moderna ਦੇ ਕੋਵਿਡ-19 ਟੀਕੇ ਨੂੰ ਸੀਮਤ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਮਿਲ ਗਈ ਹੈ। Moderna ਨੇ ਪਹਿਲਾਂ ਭਾਰਤ ਵਿਚ ਇਸ ਦੇ ਕੋਵਿਡ-19 ਟੀਕੇ ਲਈ ਰੈਗੂਲੇਟਰੀ ਮਨਜ਼ੂਰੀ ਮੰਗੀ ਸੀ।
ਡਾ: ਵੀ ਕੇ ਪਾਲ, ਸਦੱਸ-ਸਿਹਤ, ਨੀਤੀ ਆਯੌਗ ਨੇ ਕਿਹਾ ਕਿ, Moderna ਨੂੰ ਨਵੀਂ ਡਰੱਗ ਇਜਾਜ਼ਤ ਦਿੱਤੀ ਗਈ ਹੈ।ਇਹ ਪਹਿਲੀ ਅੰਤਰਰਾਸ਼ਟਰੀ ਪੱਧਰ 'ਤੇ ਵਿਕਸਤ ਕੀਤੀ ਵੈਕਸੀਨ ਹੈ।ਟੀਕੇ ਨੂੰ ਸੀਮਤ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਮਿਲ ਗਈ ਹੈ।
New drug permission has been granted to Moderna, the first internationally developed vaccine. This new drug permission is for restricted use: Dr. VK Paul, Member-Health, Niti Aayog pic.twitter.com/c84VWDL4GZ
— ANI (@ANI) June 29, 2021
ਇਹ ਵੀ ਪੜ੍ਹੋ: ਵਿਦੇਸ਼ ਜਾਣ ਲਈ ਨਹੀਂ ਵੀਜ਼ੇ ਦਾ ਝੰਜਟ! ਇਨ੍ਹਾਂ 34 ਮੁਲਕਾਂ 'ਚ ਮਿਲਦਾ ਈ-ਵੀਜ਼ਾ ਤੇ ‘ਵੀਜ਼ਾ ਆਨ ਅਰਾਈਵਲ’
Moderna WHO ਦੇ COVAX ਰਾਹੀਂ ਵਰਤਣ ਲਈ ਭਾਰਤ ਸਰਕਾਰ ਨੂੰ ਕਈ ਟੀਕੇ ਦੀਆਂ ਖੁਰਾਕਾਂ ਦਾਨ ਕਰਨ ਲਈ ਵੀ ਸਹਿਮਤ ਹੋਇਆ ਹੈ।ਮੀਡੀਆ ਰਿਪੋਰਟਾਂ ਮੁਤਾਬਿਕ ਯੂਐਸ-ਅਧਾਰਤ ਫਾਰਮਾਸਿਊਟੀਕਲ ਕੰਪਨੀ ਨੇ ਇਨ੍ਹਾਂ ਟੀਕਿਆਂ ਲਈ ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਤੋਂ ਮਨਜ਼ੂਰੀ ਮੰਗੀ ਹੈ। ਮੁੰਬਈ ਸਥਿਤ ਇਕ ਫਾਰਮਾਸਿਊਟੀਕਲ ਫਰਮ ਸਿਪਲਾ ਨੇ ਯੂਐਸ ਫਾਰਮਾ ਮੇਜਰ ਦੀ ਤਰਫੋਂ, ਇਨ੍ਹਾਂ ਖੁਰਾਕਾਂ ਦੇ ਆਯਾਤ ਤੇ ਮਾਰਕੀਟਿੰਗ ਨੂੰ ਅਧਿਕਾਰਤ ਕਰਨ ਦੀ ਬੇਨਤੀ ਕੀਤੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਜਾਜ਼ਤ ਕਿਸੇ ਵੇਲੇ ਵੀ ਮਿਲ ਸਕਦੀ ਹੈ ਕਿਉਂਕਿ CDSCO ਅਜਿਹਾ ਕਰਨ ਦੇ ਪੱਖ ਵਿੱਚ ਹੈ।ਸੋਮਵਾਰ ਨੂੰ ਸਿਪਲਾ ਨੇ Moderna ਦੇ ਇਮਪੋਰਟ ਲਈ ਇਜਾਜ਼ਤ ਲੈਣ ਲਈ ਇੱਕ ਅਰਜ਼ੀ ਦਾਖਲ ਕੀਤੀ ਸੀ।
ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Check out below Health Tools-
Calculate Your Body Mass Index ( BMI )