ਪੜਚੋਲ ਕਰੋ
Advertisement
ਭਾਰਤੀ ਫ਼ੌਜੀਆਂ 'ਤੇ ਕਾਤਲਾਨਾ ਹਮਲੇ ਮਗਰੋਂ ਚੀਨੀ ਕੰਪਨੀਆਂ ਕੋਲੋਂ ਖੁੱਸੇ ਸੈਂਕੜੇ ਕਰੋੜਾਂ ਦੇ ਰੇਲ ਪ੍ਰਾਜੈਕਟ
ਅਥਾਰਟੀ ਨੇ 10 ਮੋਨੋਰੇਲ ਰੈਕ ਖਰੀਦਣੇ ਸਨ ਪਰ ਸਿਰਫ ਦੋ ਚੀਨੀ ਨਿਰਮਾਤਾਵਾਂ ਵੱਲੋਂ ਬੋਲੀ ਲਈ ਬਿਨੈ ਕਰਨ ਤੋਂ ਬਾਅਦ ਅਥਾਰਟੀ ਨੇ ਇਹ ਟੈਂਡਰ ਹੀ ਰੱਦ ਕਰਨ ਦਾ ਫੈਸਲਾ ਕਰ ਲਿਆ ਹੈ। ਚੀਨੀ ਕੰਪਨੀਆਂ ਟੈਂਡਰ ਦੇ ਨਿਯਮ ਬਦਲਣ ਲਈ ਵੀ ਆਖ ਰਹੀਆਂ ਸਨ।
ਨਵੀਂ ਦਿੱਲੀ: ਮੁੰਬਈ ਮੋਨੋਰੇਲ ਪ੍ਰਾਜੈਕਟ ਦੇ ਨਵੇਂ ਟੈਂਡਰ ਵਿੱਚ ਚੀਨੀ ਬੋਲੀਕਾਰਾਂ ਦੀ ਮੌਜੂਦਗੀ ਕਰਕੇ ਟੈਂਡਰ ਹੀ ਰੱਦ ਕਰ ਦਿੱਤਾ ਗਿਆ ਹੈ। ਇਸ ਵਿਕਾਸ ਪ੍ਰਾਜੈਕਟ ਦੀ ਲਾਗਤ 500 ਕਰੋੜ ਰੁਪਏ ਤੈਅ ਕੀਤੀ ਗਈ ਸੀ।
ਮੁੰਬਈ ਮੈਟ੍ਰੋਪੌਲੀਟਨ ਰੀਜਨ ਡਿਵੈਲਪਮੈਂਟ ਅਥਾਰਟੀ (MMRDA) ਨੇ ਜਾਣਕਾਰੀ ਦਿੱਤੀ ਹੈ ਕਿ ਅਥਾਰਟੀ ਨੇ 10 ਮੋਨੋਰੇਲ ਰੈਕ ਖਰੀਦਣੇ ਸਨ ਪਰ ਸਿਰਫ ਦੋ ਚੀਨੀ ਨਿਰਮਾਤਾਵਾਂ ਵੱਲੋਂ ਬੋਲੀ ਲਈ ਬਿਨੈ ਕਰਨ ਤੋਂ ਬਾਅਦ ਅਥਾਰਟੀ ਨੇ ਇਹ ਟੈਂਡਰ ਹੀ ਰੱਦ ਕਰਨ ਦਾ ਫੈਸਲਾ ਕਰ ਲਿਆ ਹੈ। ਚੀਨੀ ਕੰਪਨੀਆਂ ਟੈਂਡਰ ਦੇ ਨਿਯਮ ਬਦਲਣ ਲਈ ਵੀ ਆਖ ਰਹੀਆਂ ਸਨ। ਅਥਾਰਟੀ ਮੁਤਾਬਕ ਉਹ ਹੁਣ ਭਾਰਤੀ ਨਿਰਮਾਤਾਵਾਂ ਜਿਵੇਂ ਕਿ ਭੇਲ ਤੇ ਬੇਮਲ (BHEL ਤੇ BEML) ਨਾਲ ਮੋਨੋਰੇਲ ਬਣਾਉਣ ਬਾਰੇ ਸੰਪਰਕ ਕਰਨਗੇ।
ਇਸ ਤੋਂ ਪਹਿਲਾਂ ਬੀਤੇ ਦਿਨੀਂ ਭਾਰਤੀ ਰੇਲਵੇ ਨੇ ਉੱਤਰ ਪ੍ਰਦੇਸ਼ ਵਿੱਚ ਚੀਨੀ ਕੰਪਨੀ ਕੋਲੋਂ ਵੱਡਾ ਪ੍ਰਾਜੈਕਟ ਖੋਹ ਲਿਆ ਸੀ। ਕਾਨਪੁਰ ਅਤੇ ਮੁਗਲਸਰਾਏ ਵਿਚਾਲੇ ਬਣ ਰਹੇ 417 ਕਿਲੋਮੀਟਰ ਲੰਬੇ ਮਹਿਸੂਲ ਲਾਂਘੇ ’ਤੇ ਸਿਗਨਲ ਤੇ ਟੈਲੀਕਮਿਊਨੀਕੇਸ਼ਨ ਸਬੰਧੀ ਕੰਮ ਦੀ ‘ਬੇਹੱਦ ਮੱਠੀ ਰਫ਼ਤਾਰ’ ਹੋਣ ਕਾਰਨ ਰੇਲਵੇ ਨੇ ਚੀਨੀ ਕੰਪਨੀ ਦਾ ਕੰਟਰਕੈਟ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ। ਇਹ ਕਦਮ ਪੂਰਬੀ ਲੱਦਾਖ ਦੀ ਗਲਵਨ ਘਾਟੀ ਵਿੱਚ ਚੀਨੀ ਫੌਜੀਆਂ ਨਾਲ ਹਿੰਸਕ ਝੜਪ ਵਿੱਚ 20 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਚੁੱਕੇ ਗਏ ਹਨ।
ਇਹ ਵੀ ਪੜ੍ਹੋ:
- ਕੂਲਰ ਚਲਾਉਣ ਲਈ ਵੈਂਟੀਲੇਟਰ ਦਾ ਕੱਢਿਆ ਪਲੱਗ, ਕੋਰੋਨਾ ਮਰੀਜ਼ ਦੀ ਮੌਤ
- ਮੁਕੇਸ਼ ਅੰਬਾਨੀ ਦੇ ਵਾਰੇ ਨਿਆਰੇ, ਦੁਨੀਆਂ ਦੇ ਸਿਖਰਲੇ 10 ਅਮੀਰਾਂ 'ਚ ਸ਼ਾਮਲ
- ਕੋਰੋਨਾ 'ਤੇ ਅਸਰਦਾਰ ਹੋਈ ਇਹ ਦੇਸੀ ਦਵਾਈ, ਖੋਜ 'ਚ ਹੈਰਾਨੀਜਨਕ ਖੁਲਾਸੇ
- ਕੋਰੋਨਾ ਵਾਇਰਸ ਕਾਰਨ ਗੋਰਿਆਂ ਨੇ ਤਿਆਗਿਆ ਆਪਣਾ ਸੱਭਿਆਚਾਰ, ਭਾਰਤੀ ਰੰਗਾਂ 'ਚ ਰੰਗੇ
- ਦੁਨੀਆ 'ਚ ਕਈ ਥਾਈਂ ਫੁੱਟੇ ਕੋਰੋਨਾ ਬੰਬ, WHO ਵੱਲੋਂ ਚੇਤਾਵਨੀ ਜਾਰੀ
- ਕੋਰੋਨਾ ਵਾਇਰਸ ਬੇਕਾਬੂ, ਦੁਨੀਆਂ ਭਰ 'ਚ 87 ਲੱਖ ਤੋਂ ਵਧੇ ਮਾਮਲੇ, ਪੌਣੇ ਪੰਜ ਲੱਖ ਦੇ ਕਰੀਬ ਮੌਤਾਂ
- ਕੋਰੋਨਾ ਪੌਜ਼ੇਟਿਵ ਦਿੱਲੀ ਦੇ ਸਿਹਤ ਮੰਤਰੀ ਦੀ ਹਾਲਤ ਵਿਗੜੀ, ਆਈਸੀਯੂ 'ਚ ਭਰਤੀ
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਪੰਜਾਬ
ਪੰਜਾਬ
Advertisement