Mumbai Ice Cream Case: ਆਈਸਕ੍ਰੀਮ 'ਚੋਂ ਨਿਕਲੀ ਬੰਦੇ ਦੀ ਕੱਟੀ ਹੋਈ ਉਂਗਲ, ਉੱਡ ਗਏ ਹੋਸ਼, ਫਿਰ ਜੋ ਹੋਇਆ...
Mumbai Ice Cream News: ਮੁੰਬਈ 'ਚ ਮਹਿਲਾ ਨੇ ਆਈਸਕ੍ਰੀਮ ਆਨਲਾਈਨ ਆਰਡਰ ਕੀਤੀ ਸੀ। ਇਸ ਦੇ ਅੰਦਰ ਉਸ ਨੂੰ ਇੱਕ ਮਨੁੱਖ ਦੀ ਕੱਟੀ ਹੋਈ ਉਂਗਲ ਮਿਲੀ। ਪੁਲਿਸ ਨੇ ਇਸ ਨੂੰ ਜਾਂਚ ਲਈ FSL ਨੂੰ ਭੇਜ ਦਿੱਤਾ ਹੈ।
Mumbai Ice Cream News: ਮੁੰਬਈ ਦੇ ਮਲਾਡ ਇਲਾਕੇ ਵਿੱਚ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਔਰਤ ਨੇ ਦਾਅਵਾ ਕੀਤਾ ਹੈ ਕਿ ਇੱਕ ਆਈਸਕ੍ਰੀਮ ਕੋਨ ਦੇ ਅੰਦਰ ਇੱਕ ਕੱਟੀ ਹੋਈ ਬੰਦੇ ਦੀ ਉਂਗਲੀ ਮਿਲੀ ਹੈ। ਔਰਤ ਨੇ ਇਸ ਦੀ ਤਸਵੀਰ ਸਾਂਝੀ ਕੀਤੀ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਨੇ ਆਈਸਕ੍ਰੀਮ ਆਨਲਾਈਨ ਆਰਡਰ ਕੀਤੀ ਸੀ।
ਸ਼ੁਰੂਆਤੀ ਜਾਂਚ 'ਚ ਪੁਲਿਸ ਦਾ ਕਹਿਣਾ ਹੈ ਕਿ ਆਈਸਕ੍ਰੀਮ ਕੋਨ 'ਚ ਬੰਦੇ ਦੇ ਸਰੀਰ ਦੀ ਕੱਟੀ ਹੋਈ ਉਂਗਲ ਮਿਲੀ ਹੈ। ਹੋਰ ਪੁਸ਼ਟੀ ਲਈ ਪੁਲਿਸ ਨੇ ਆਈਸਕ੍ਰੀਮ ਵਿੱਚ ਮਿਲੀ ਬੰਦੇ ਦੀ ਕੱਟੀ ਹੋਈ ਉਂਗਲ ਨੂੰ ਐਫ.ਐਸ.ਐਲ.ਨੂੰ ਭੇਜ ਦਿੱਤਾ ਹੈ। ਔਰਤ ਨੇ ਦਾਅਵਾ ਕੀਤਾ ਕਿ ਉਸ ਨੇ ਅੱਧੇ ਤੋਂ ਵੱਧ ਆਈਸਕ੍ਰੀਮ ਖਾ ਲਈ ਸੀ, ਪਰ ਜਿਵੇਂ ਹੀ ਉਸ ਨੂੰ ਅਹਿਸਾਸ ਹੋਇਆ ਕਿ ਕੁਝ ਤਾਂ ਗੜਬੜ ਹੈ, ਉਸ ਨੂੰ ਆਈਸਕ੍ਰੀਮ ਵਿੱਚ ਇੱਕ ਬੰਦੇ ਦੀ ਕੱਟੀ ਹੋਈ ਉਂਗਲ ਨਜ਼ਰ ਆਈ। ਪੁਲਿਸ ਨੇ ਕਿਹਾ, "ਔਰਤ ਨੇ ਆਈਸਕ੍ਰੀਮ ਆਨਲਾਈਨ ਆਰਡਰ ਕੀਤੀ ਸੀ।"
ਜਿਸ ਤੋਂ ਬਾਅਦ ਮਹਿਲਾ ਮਲਾਡ ਥਾਣੇ ਪਹੁੰਚੀ। ਮਲਾਡ ਪੁਲਿਸ ਨੇ ਯੁੰਮੋ ਆਈਸਕ੍ਰੀਮ ਕੰਪਨੀ ਖਿਲਾਫ ਮਾਮਲਾ ਦਰਜ ਕਰਕੇ ਆਈਸਕ੍ਰੀਮ ਨੂੰ ਜਾਂਚ ਲਈ ਭੇਜ ਦਿੱਤਾ ਹੈ। ਆਈਸਕ੍ਰੀਮ ਵਿੱਚ ਮਿਲੇ ਮਨੁੱਖੀ ਸਰੀਰ ਦੇ ਅੰਗ ਨੂੰ ਐਫਐਸਐਲ (ਫੋਰੈਂਸਿਕ) ਭੇਜ ਦਿੱਤਾ ਗਿਆ ਹੈ। ਜਦੋਂ ਓਰਲੇਮ ਨਿਵਾਸੀ ਬ੍ਰੈਂਡਨ ਸੇਰਾਓ (27) ਨੇ ਬੁੱਧਵਾਰ ਨੂੰ ਇੱਕ ਔਨਲਾਈਨ ਡਿਲੀਵਰੀ ਐਪ ਰਾਹੀਂ ਇੱਕ ਆਈਸਕ੍ਰੀਮ ਕੋਨ ਆਰਡਰ ਕੀਤਾ, ਤਾਂ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਨੂੰ ਇੰਨਾ ਵੱਡਾ ਝਟਕਾ ਲੱਗਣ ਵਾਲਾ ਹੈ। ਔਰਤ ਨੇ ਦੱਸਿਆ ਕਿ ਆਈਸਕ੍ਰੀਮ ਦੇ ਅੰਦਰ ਲਗਭਗ 2 ਸੈਂਟੀਮੀਟਰ ਲੰਬੀ ਬੰਦੇ ਦੀ ਉਂਗਲ ਦਾ ਟੁਕੜਾ ਸੀ। ਸੇਰਾਓ ਪੇਸ਼ੇ ਤੋਂ ਐਮਬੀਬੀਐਸ ਡਾਕਟਰ ਹੈ।
FPJ ਦੇ ਅਨੁਸਾਰ, ਉਸ ਦੀ ਭੈਣ ਸਵੇਰੇ ਇੱਕ ਔਨਲਾਈਨ ਡਿਲੀਵਰੀ ਐਪ ਰਾਹੀਂ ਕਰਿਆਨੇ ਦਾ ਸਮਾਨ ਆਰਡਰ ਕਰ ਰਹੀ ਸੀ। ਉਸ ਵੇਲੇ ਉਸ ਨੇ ਨਾਲ ਹੀ ਤਿੰਨ ਬਟਰਸਕਾਚ ਦੀ ਆਈਸਕ੍ਰੀਮ ਆਰਡਰ ਕਰ ਦਿੱਤੀ। ਜਦੋਂ ਆਰਡਰ ਪਹੁੰਚਿਆ ਤਾਂ ਖਾਣ ਲੱਗੇ ਤਾਂ ਆਈਸਕ੍ਰੀਮ ਦੇ ਕੋਨ ਵਿੱਚ ਬੰਦੇ ਦੀ ਕੱਟੀ ਹੋਈ ਉਂਗਲ ਮਿਲ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਕਿਹਾ ਇਸ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਕਿ ਇਹ ਆਈਸਕ੍ਰੀਮ ਕਿਸ ਨੇ ਬਣਾਈ ਅਤੇ ਪੈਕ ਕੀਤੀ, ਇਸ ਦੀ ਵੀ ਤਲਾਸ਼ੀ ਲਈ ਜਾਵੇਗੀ।
ਇਹ ਵੀ ਪੜ੍ਹੋ: AAP Leader Amanatullah Khan: 'ਆਪ' ਆਗੂ ਨੂੰ ਪੁੱਤਰ ਸਣੇ ਇਸ ਮਾਮਲੇ 'ਚ ਮਿਲੀ ਵੱਡੀ ਰਾਹਤ, ਗ੍ਰਿਫ਼ਤਾਰੀ 'ਤੇ ਲਾਈ ਰੋਕ