ਪੜਚੋਲ ਕਰੋ
Advertisement
ਮੁਸਲਮਾਨ ਨੌਜਵਾਨ ਦੀ ਟੋਪੀ ਉਤਾਰੀ, 'ਜੈ ਸ਼੍ਰੀ ਰਾਮ' ਬੁਲਵਾਇਆ ਤੇ ਬੁਰੀ ਤਰ੍ਹਾਂ ਕੁੱਟਿਆ
ਸਦਰ ਬਾਜ਼ਾਰ ਮਾਰਗ 'ਤੇ ਚਾਰ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਰੋਕਿਆ ਤੇ ਰਿਵਾਇਤੀ ਟੋਪੀ 'ਤੇ ਪਹਿਨੇ ਹੋਣ 'ਤੇ ਇਤਰਾਜ਼ ਜਤਾਇਆ। ਆਲਮ ਨੇ ਦੱਸਿਆ ਕਿ ਉਸ ਨੇ ਟੋਪੀ ਉਤਾਰ ਦਿੱਤੀ ਤਾਂ ਵੀ ਉਹ ਨੌਜਵਾਨ ਨਾ ਰੁਕੇ ਤੇ ਉਸ ਨੂੰ ਥੱਪੜ ਮਾਰਨ ਲੱਗੇ।
ਨਵੀਂ ਦਿੱਲੀ: ਗੁਰੂਗਰਾਮ ਵਿੱਚ 25 ਸਾਲਾ ਮੁਸਲਮਾਨ ਨੌਜਵਾਨ ਨਾਲ ਚਾਰ ਨੌਜਵਾਨਾਂ ਨੇ ਕੁੱਟਮਾਰ ਕੀਤੀ ਤੇ ਉਸ ਤੋਂ ਜੈ ਸ਼੍ਰੀ ਰਾਮ ਦੇ ਨਾਅਰੇ ਵੀ ਲਵਾਏ। ਇੱਕ ਅਧਿਕਾਰੀ ਨੇ ਦੱਸਿਆ ਕਿ ਪੀੜਤ ਨੌਜਵਾਨ ਦੀ ਸ਼ਨਾਖ਼ਤ ਮੁਹੰਮਦ ਬਰਕਰ ਆਲਮ ਵਜੋਂ ਹੋਈ ਹੈ।
ਮੂਲ ਰੂਪ ਵਿੱਚ ਬਿਹਾਰ ਦੇ ਰਹਿਣ ਵਾਲੇ ਆਲਮ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਜਦ ਉਹ ਨਮਾਜ਼ ਅਦਾ ਕਰਕੇ ਵਾਪਸ ਆ ਰਿਹਾ ਸੀ ਤਾਂ ਗੁਰੂਗਰਾਮ ਦੇ ਸਦਰ ਬਾਜ਼ਾਰ ਮਾਰਗ 'ਤੇ ਚਾਰ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਰੋਕਿਆ ਤੇ ਰਿਵਾਇਤੀ ਟੋਪੀ 'ਤੇ ਪਹਿਨੇ ਹੋਣ 'ਤੇ ਇਤਰਾਜ਼ ਜਤਾਇਆ। ਆਲਮ ਨੇ ਦੱਸਿਆ ਕਿ ਉਸ ਨੇ ਟੋਪੀ ਉਤਾਰ ਦਿੱਤੀ ਤਾਂ ਵੀ ਉਹ ਨੌਜਵਾਨ ਨਾ ਰੁਕੇ ਤੇ ਉਸ ਨੂੰ ਥੱਪੜ ਮਾਰਨ ਲੱਗੇ।
ਉਸ ਨੇ ਅੱਗੇ ਦੱਸਿਆ ਕਿ ਨੌਜਵਾਨਾਂ ਨੇ ਉਸ ਨੂੰ ਕਿਹਾ ਕਿ ਉਹ ਭਾਰਤ ਮਾਤਾ ਦੀ ਜੈ ਦਾ ਨਾਅਰੇ ਲਾਵੇ। ਆਲਮ ਨੇ ਇਹ ਵੀ ਕਰ ਦਿੱਤਾ ਫਿਰ ਉਨ੍ਹਾਂ ਨੇ ਉਸ ਨੂੰ ਜੈ ਸ਼੍ਰੀ ਰਾਮ ਦਾ ਜੈਕਾਰਾ ਲਾਉਣ ਲਈ ਕਿਹਾ ਪਰ ਉਸ ਨੇ ਇਨਕਾਰ ਕਰ ਦਿੱਤਾ। ਇਨਕਾਰ ਸੁਣ ਨੌਜਵਾਨ ਤੈਸ਼ ਵਿੱਚ ਆ ਗਏ ਤੇ ਉਸ ਨੂੰ ਸੜਕ 'ਤੇ ਪਈ ਸੋਟੀ ਨਾਲ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ। ਸਥਾਨਕ ਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਚੋਣਾਂ ਤੋਂ ਬਾਅਦ ਪੂਰੇ ਦੇਸ਼ ਵਿੱਚ ਮੁਸਲਮਾਨਾਂ 'ਤੇ ਭੀੜ ਵੱਲੋਂ ਹਿੰਸਾ ਦਾ ਇਹ ਚੌਥਾ ਮਾਮਲਾ ਹੈ।Gurugram: A man says he was assaulted in Sadar Bazar by 5-6 youths for wearing traditional skull cap last night; says, "One of them threatened me, saying wearing cap was not allowed in the area. I said I am coming back after offering namaz. They removed my cap & slapped me." pic.twitter.com/LQlJ8IZzLn
— ANI (@ANI) May 27, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement