ਪੜਚੋਲ ਕਰੋ
Advertisement
ਵਿਕਰਮ ਲੈਂਡਰ ਦੀ ਹੋਈ ਸੀ ਹਾਰਡ ਲੈਂਡਿੰਗ, ਨਾਸਾ ਵੱਲੋਂ ਖੁਲਾਸਾ
ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ ਆਪਣੇ ‘ਲੂਨਰ ਰਿਕਾਨਿਸੰਸ ਆਰਬਿਟਰ ਕੈਮਰਾ’ ਰਾਹੀਂ ਉਸ ਥਾਂ ਦੀਆਂ ‘ਹਾਈ ਰੈਜੋਲੂਸ਼ਨ’ ਤਸਵੀਰਾਂ ਭੇਜੀਆਂ ਹਨ ਜਿੱਥੇ 'ਚੰਦਰਯਾਨ-2’ ਮਿਸ਼ਨ ਤਹਿਤ ਲੈਂਡਰ ਵਿਕਰਮ ਦੀ ‘ਸਾਫਟ ਲੈਂਡਿੰਗ’ ਕਰਨ ਦੀ ਕੋਸ਼ਿਸ਼ ਕੀਤੀ ਸੀ।
ਵਾਸ਼ਿੰਗਟਨ: ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ ਆਪਣੇ ‘ਲੂਨਰ ਰਿਕਾਨਿਸੰਸ ਆਰਬਿਟਰ ਕੈਮਰਾ’ ਰਾਹੀਂ ਉਸ ਥਾਂ ਦੀਆਂ ‘ਹਾਈ ਰੈਜੋਲੂਸ਼ਨ’ ਤਸਵੀਰਾਂ ਭੇਜੀਆਂ ਹਨ ਜਿੱਥੇ 'ਚੰਦਰਯਾਨ-2’ ਮਿਸ਼ਨ ਤਹਿਤ ਲੈਂਡਰ ਵਿਕਰਮ ਦੀ ‘ਸਾਫਟ ਲੈਂਡਿੰਗ’ ਕਰਨ ਦੀ ਕੋਸ਼ਿਸ਼ ਕੀਤੀ ਸੀ। ਸ਼ੁੱਕਰਵਾਰ ਨੂੰ ਜਾਰੀ ਇਨ੍ਹਾਂ ਤਸਵੀਰਾਂ ‘ਚ ਨਾਸਾ ਨੇ ਸਾਬਤ ਕੀਤਾ ਹੈ ਕਿ ਵਿਕਰਮ ਦੀ ਹਾਰਡ ਲੈਂਡਿੰਗ ਹੋਈ ਸੀ।
ਨਾਸਾ ਨੇ ਐਲਆਰਓ ਪੁਲਾੜ ਵਾਹਨ ਨਾਲ 17 ਸਤੰਬਰ ਨੂੰ ਚੰਨ ਦੇ ਅਣਛੂਹੇ ਦੱਖਣੀ ਧਰੁਵ ਨੇੜਿਓਂ ਲੰਘਣ ਦੌਰਾਨ ਉਸ ਥਾਂ ਦੀਆਂ ਕਈ ਤਸਵੀਰਾਂ ਲਈਆਂ ਪਰ ਐਲਆਰਓ ਦੀ ਟੀਮ ਲੈਂਡਰ ਦੀ ਥਾਂ ਜਾਂ ਉਸ ਦੀ ਤਸਵੀਰ ਦਾ ਪਤਾ ਨਹੀਂ ਲਾ ਸਕੀ। ਨਾਸਾ ਨੇ ਕਿਹਾ ਕਿ ਵਿਕਰਮ ਦੀ ਹਾਰਡ ਲੈਂਡਿੰਗ ਹੋਈ ਤੇ ਪੁਲਾੜ ਯਾਨ ਦੇ ਥਾਂ ਦਾ ਅਜੇ ਤਕ ਪਤਾ ਨਹੀਂ ਲੱਗਿਆ।
ਨਾਸਾ ਨੇ ਦੱਸਿਆ ਕਿ ਇਹ ਤਸਵੀਰਾਂ ਲੂਨਰ ਰਿਕਾਨਿਸੰਸ ਆਰਬਿਟਰ ਕੈਮਰਾ ਕਲਿਕਮੈਪ ਨੇ ਤੈਅ ਸਥਾਨ ਤੋਂ ਉਡਾਣ ਭਰਣ ਦੌਰਾਨ ਕਲਿੱਕ ਕੀਤੀਆਂ। ਚੰਦਰਯਾਨ-2 ਦੇ ਵਿਕਰਮ ਮਾਡਿਊਲ ਦੀ ਸੱਤ ਸਤੰਬਰ ਨੂੰ ਚੰਨ੍ਹ ਦੀ ਸਤ੍ਹ ‘ਤੇ ਸਾਫਟ ਲੈਂਡਿੰਗ ਕਰਨ ਲਈ ਇਸਰੋ ਦੀ ਕੋਸ਼ਿਸ਼ ਨਾਕਾਮਯਾਬ ਰਹੀ ਸੀ। ਲੈਂਡਿੰਗ ਤੋਂ ਕੁਝ ਮਿੰਟ ਪਹਿਲਾਂ ਹੀ ਵਿਕਰਮ ਦਾ ਸੰਪਰਕ ਜ਼ਮੀਨੀ ਕੇਂਦਰਾਂ ਨਾਲ ਟੁੱਟ ਗਿਆ ਸੀ।Our @LRO_NASA mission imaged the targeted landing site of India’s Chandrayaan-2 lander, Vikram. The images were taken at dusk, and the team was not able to locate the lander. More images will be taken in October during a flyby in favorable lighting. More: https://t.co/1bMVGRKslp pic.twitter.com/kqTp3GkwuM
— NASA (@NASA) September 26, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਸਿਹਤ
ਸਿਹਤ
Advertisement