ਪੜਚੋਲ ਕਰੋ
(Source: ECI/ABP News)
Neiphiu Rio Swearing In Ceremony : Neiphiu Rio ਨੇ 5ਵੀਂ ਵਾਰ ਨਾਗਾਲੈਂਡ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ , ਭਾਜਪਾ ਦੇ Y Patton ਬਣੇ ਡਿਪਟੀ CM
Neiphiu Rio Swearing In Ceremony : ਨਾਗਾਲੈਂਡ ਦੇ ਰਾਜਨੀਤਿਕ ਦਿੱਗਜ ਨੇਤਾ ਨੇਫੀਯੂ ਰੀਓ ਨੇ ਮੰਗਲਵਾਰ (7 ਮਾਰਚ) ਨੂੰ ਰਾਜ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਲਾ ਗਣੇਸ਼ਨ ਨੇ ਰਾਜਧਾਨੀ ਕੋਹਿਮਾ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਉਨ੍ਹਾਂ ਨੂੰ ਸਹੁੰ ਚੁ
![Neiphiu Rio Swearing In Ceremony : Neiphiu Rio ਨੇ 5ਵੀਂ ਵਾਰ ਨਾਗਾਲੈਂਡ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ , ਭਾਜਪਾ ਦੇ Y Patton ਬਣੇ ਡਿਪਟੀ CM Neiphiu Rio takes oath as Nagaland Chief Minister Swearing in Ceremony photos PM Modi -Amit Shah Neiphiu Rio Swearing In Ceremony : Neiphiu Rio ਨੇ 5ਵੀਂ ਵਾਰ ਨਾਗਾਲੈਂਡ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ , ਭਾਜਪਾ ਦੇ Y Patton ਬਣੇ ਡਿਪਟੀ CM](https://feeds.abplive.com/onecms/images/uploaded-images/2023/03/07/44dafc035b896410dab2d90a2efdc6ce1678182453113345_original.jpg?impolicy=abp_cdn&imwidth=1200&height=675)
Neiphiu Rio
Neiphiu Rio Swearing In Ceremony : ਨਾਗਾਲੈਂਡ ਦੇ ਰਾਜਨੀਤਿਕ ਦਿੱਗਜ ਨੇਤਾ ਨੇਫੀਯੂ ਰੀਓ ਨੇ ਮੰਗਲਵਾਰ (7 ਮਾਰਚ) ਨੂੰ ਰਾਜ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਲਾ ਗਣੇਸ਼ਨ ਨੇ ਰਾਜਧਾਨੀ ਕੋਹਿਮਾ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਉਨ੍ਹਾਂ ਨੂੰ ਸਹੁੰ ਚੁਕਾਈ। ਇਹ ਪੰਜਵੀਂ ਵਾਰ ਹੈ ਜਦੋਂ ਨੇਫਿਊ ਰੀਓ ਨਾਗਾਲੈਂਡ ਦੇ ਮੁੱਖ ਮੰਤਰੀ ਬਣੇ ਹਨ। ਸਹੁੰ ਚੁੱਕ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਅਤੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਸਮੇਤ ਭਾਜਪਾ ਦੇ ਦਿੱਗਜ ਨੇਤਾ ਮੌਜੂਦ ਸਨ।
ਨਾਗਾਲੈਂਡ ਵਿਧਾਨ ਸਭਾ ਚੋਣਾਂ 2023 ਵਿੱਚ ਰਾਜ ਦੀ ਨੈਸ਼ਨਲ ਡੈਮੋਕਰੇਟਿਕ ਪ੍ਰੋਗਰੈਸਿਵ ਪਾਰਟੀ (NDPP) ਅਤੇ ਭਾਜਪਾ ਗਠਜੋੜ ਨੇ ਬਹੁਮਤ ਹਾਸਲ ਕੀਤਾ। ਐਨਡੀਪੀਪੀ ਨੇ 40 ਅਤੇ 20 ਸੀਟਾਂ 'ਤੇ ਚੋਣ ਲੜੀ ਸੀ। ਐਨਡੀਪੀਪੀ ਅਤੇ ਭਾਜਪਾ ਨੇ ਚੋਣਾਂ ਵਿੱਚ ਕ੍ਰਮਵਾਰ 25 ਅਤੇ 12 ਸੀਟਾਂ ਜਿੱਤੀਆਂ ਸਨ।
ਦੋ ਉਪ ਮੁੱਖ ਮੰਤਰੀਆਂ ਨੇ ਚੁੱਕੀ ਸਹੁੰ
ਗਠਜੋੜ ਵਿਚ ਸ਼ਾਮਲ ਭਾਜਪਾ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਮਿਲਿਆ ਹੈ। ਭਾਜਪਾ ਦੇ ਯਾਂਥੁੰਗੋ ਪੈਟਨ (Yanthungo Patton ) ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਭਾਜਪਾ ਵਿਧਾਇਕ ਦਲ ਨੇ ਆਪਣੇ ਰਾਸ਼ਟਰੀ ਬੁਲਾਰੇ ਨਲਿਨ ਕੋਹਲੀ ਅਤੇ ਅਬਜ਼ਰਵਰ ਰਣਜੀਤ ਦਾਸ ਦੀ ਮੌਜੂਦਗੀ ਵਿੱਚ ਸਰਬਸੰਮਤੀ ਨਾਲ ਯਾਂਥੁੰਗੋ ਪੈਟਨ ਨੂੰ ਆਪਣਾ ਨੇਤਾ ਚੁਣਿਆ। ਮੇਘਾਲਿਆ ਵਾਂਗ ਇੱਥੇ ਵੀ ਦੋ ਡਿਪਟੀ ਮੁੱਖ ਮੰਤਰੀ ਬਣਾਏ ਗਏ ਹਨ। ਯਾਂਥੁੰਗੋ ਪੈਟਨ ਦੇ ਨਾਲ, ਟੀਆਰ ਜ਼ੇਲਿਯਾਂਗ ਨੇ ਵੀ ਰਾਜ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
ਇਹ ਵੀ ਪੜ੍ਹੋ : ਕਿੱਧਰ ਨੂੰ ਜਾ ਰਿਹਾ ਪੰਜਾਬ! ਸਕੂਲਾਂ 'ਚ ਪੜ੍ਹਦੇ ਵਿਦਿਆਰਥੀ ਵੀ ਬੰਦੂਕਾਂ ਚੱਕੀ ਫਿਰਦੇ, 12ਵੀ ਕਲਾਸ ਦੇ ਵਿਦਿਆਰਥੀ ਦੇ ਸਿਰ 'ਚ ਮਾਰੀ ਗੋਲੀ
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)